ਪੰਜਾਬ ਭਵਨ ਸਰੀ ਕੈਨੇਡਾ ਵਿੱਚ ਤਿੰਨ ਪੁਸਤਕਾਂ ਲੋਕ ਅਰਪਣ 

 

IMG_4002
ਨਿਊਯਾਰਕ / ਸਰੀ 5 ਜੂਨ — ਬੀਤੇਂ ਦਿਨ ਪੰਜਾਬ ਭਵਨ ਸਰੀ ( ਕੈਨੇਡਾ ) ਦੇਸ਼ ਵਿਦੇਸ਼ ਵਿੱਚ ਵੱਸਦੇ ਲੇਖਕਾਂ ਦੀ ਖਿੱਚ ਦਾ ਕੇਂਦਰ ਬਣ ਚੁੱਕਾ ਹੈ।2 ਜੂਨ ਐਤਵਾਰ ਨੂੰ ਇੱਥੇ ਤਿੰਨ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ ।ਸਾਹਿਤ ਸਭਾ ਸਰੀ ਦੀ ਮਾਸਿਕ ਇਕੱਤਰਤਾ ਵਿੱਚ ਕੈਨੇਡਾ ਦੀ ਲੇਖਿਕਾ ਸੁਰਜੀਤ ਕੌਰ ਪੱਡਾ ਦੀ ਪੁਸਤਕ ਸੂਹਾ ਸਾਲੂ ,ਇੰਗਲੈਂਡ ਤੋਂ ਗੁਰਸ਼ਰਨ ਸਿੰਘ ਅਜੀਬ ਦੀ ਗ਼ਜ਼ਲ ਪੁਸਤਕ ਗ਼ਜ਼ਲਾਂਜਲੀ ਅਤੇ ਟੋਰਾਂਟੋ ਤੋਂ ਲੇਖਕ ਸ਼ਾਇਰ ਸੋਹੀ ਦੀ ਪੁਸਤਕ ਲਲਾਰੀ ਕ੍ਰਮਵਾਰ ਰਿਲੀਜ਼ ਕੀਤੀਆਂ ਗਈਆਂ।
IMG_4003
ਸੂਹਾ ਸਾਲੂ ਉੱਪਰ ਸੁਰਿੰਦਰਪਾਲ ਕੌਰ ਬਰਾੜ, ਮੈਡਮ ਸੋਹੀ,ਪ੍ਰੋ. ਸੋਹੀ,ਗੁਲਸ਼ਨ ਰਾਜ,ਜੱਸ ਮਲਕੀਤ ਆਦਿ ਨੇ ਆਪਣੇ ਵਿਚਾਰ ਸਾਂਝੇ ਕੀਤੇ।ਗ਼ਜ਼ਲਾਜਲੀ ਬਾਰੇ ਉਸਤਾਦ ਕ੍ਰਿਸ਼ਨ ਭਨੋਟ ਨੇ ਚਰਚਾ ਛੇੜੀ।ਇਸੇ ਪ੍ਰੋਗਰਾਮ ਵਿੱਚ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਪ੍ਰਿੰਸੀਪਲ ਗੁਰਪਿੰਦਰ ਸਿੰਘ ਸਮਰਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਪੰਜਾਬ ਭਵਨ ਨਾਲ ਆਪਣੇ ਕਾਲਜ ਦੀ ਗੂੜ੍ਹੀ ਸਾਂਝ ਦਾ ਭਰਪੂਰ ਜ਼ਿਕਰ ਕੀਤਾ। ਸ੍ਰੀ ਸੁੱਖੀ ਬਾਠ ਨੇ ਬੜੇ ਮਾਣ ਨਾਲ ਦੱਸਿਆ ਕਿ ਉਹ ਇਸ ਕਾਲਜ ਦੇ ਵਿਦਿਆਰਥੀ ਰਹੇ ਹਨ। ਪ੍ਰਿੰਸੀਪਲ ਸਮਰਾ ਹੁਰਾਂ ਦਾ ਪੰਜਾਬ ਭਵਨ ਵੱਲੋਂ ਸਨਮਾਨ ਕਰਨ ਉਪਰੰਤ ਹਾਜ਼ਰ ਕਵੀਆਂ ਦਾ ਕਵੀ ਦਰਬਾਰ ਹੋਇਆ ਜਿਸ ਦਾ ਸੰਚਾਲਨ ਸ਼ਾਇਰ ਇੰਦਰਜੀਤ ਧਾਮੀ ਨੇ ਕੀਤਾ । ਅੰਤ ਵਿੱਚ ਕਵਿੰਦਰ ‘ਚਾਂਦ’ ਅਤੇ ਕ੍ਰਿਸ਼ਨ ਭਨੋਟ ਨੇ ਸਭ ਦਾ ਧੰਨਵਾਦ ਕੀਤਾ ।

Install Punjabi Akhbar App

Install
×