ਬੀਤੇ ਗਰਮੀਆਂ ਦੀ ਬੁਸ਼ਫਾਇਰ ਵਿੱਚ 60,000 ਕੁਅਲਾ ਸਮੇਤ 3 ਬਿਲਿਅਨ ਜੰਗਲੀ ਜਾਨਵਰਾਂ ਨੇ ਝੇਲੀ ਮੁਸੀਬਤ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਵਰਲਡ ਵਾਈਲਡਲਾਈਫ ਫੰਡ (WWF) ਦੁਆਰਾ ਤਿਆਰ ਕੀਤੀ ਗਈ ਇੱਕ ਰਿਪੋਰਟ ਜਿਸ ਵਿੱਚ ਖੁਲਾਸਾ ਕੀਤਾ ਗਿਆ ਹੈ ਬੀਤੇ ਸਾਲ ਗਰਮੀਆਂ ਦੀ ਬੁਸ਼ਫਾਇਰ ਨੇ ਸਮੁੱਚੇ ਆਸਟ੍ਰੇਲੀਆ ਅੰਦਰ 60,000 ਕੁਆਲਾ ਜਾਨਵਰਾਂ ਸਮੇਤ ਘੱਟੋ ਘੱਟ ਵੀ 3 ਬਿਲੀਅਨ ਜੰਗਲੀ ਜਾਨਵਰਾਂ ਨੂੰ ਮੁਸੀਬਤ ਵਿੱਚ ਪਾਈ ਰੱਖਿਆ ਸੀ। ਇਨ੍ਹਾਂ ਅੱਗ ਦੇ ਦੌਰ ਦੇ ਵਿੱਚ ਫਸੇ ਜਾਨਵਰਾਂ ਵਿੱਚ 2.46 ਬਿਲੀਅਨ ਰੈਪਟਾਈਲ, 181 ਮਿਲੀਅਨ ਪੰਛੀ, ਅਤੇ 51 ਮਿਲੀਅਨ ਡੱਡੂਆਂ ਦੇ ਜ਼ਖ਼ਮੀ ਹੋਣ, ਮਾਰੇ ਜਾਣ, ਪ੍ਰਜਾਤੀਆਂ ਹੀ ਖ਼ਤਮ ਹੋ ਜਾਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦੱਖਣੀ ਆਸਟ੍ਰੇਲੀਆ ਦੇ ਕੰਗਾਰੂ ਆਈਲੈਂਡ ਉਪਰ ਹੀ 41,000 ਤੋਂ ਵੀ ਵੱਧ ਕੁਆਲਾ ਜਾਨਵਰਾਂ ਦੇ ਪੀੜਿਤ ਹੋਣ ਦੇ ਪ੍ਰਮਾਣ ਹਨ ਅਤੇ ਇਸ ਤੋਂ ਬਾਅਦ ਵਿਕਟੋਰੀਆ ਅੰਦਰ 11,000, ਨਿਊ ਸਾਊਥ ਵੇਲਜ਼ ਅੰਦਰ 8,000 ਅਜਿਹੇ ਹੀ ਜਾਨਵਰਾਂ ਦੇ ਅੱਗ ਤੋਂ ਪੀੜਿਤ ਹੋਣ ਦੇ ਆਂਕੜੇ ਮੌਜੂਦ ਹਨ। ਨਿਊ ਸਾਊਥ ਵੇਲਜ਼ ਦੀ ਇੱਕ ਪਾਰਲੀਮਾਨੀ ਪੜਤਾਲ ਦੌਰਾਨ ਤਾਂ ਇਹ ਵੀ ਕਿਹਾ ਗਿਆ ਹੈ ਕੁਆਲਾ ਜਾਨਵਰ ਦੀ ਪ੍ਰਜਾਤੀ ਲਗਾਤਾਰ ਘੱਟ ਰਹੀ ਹੈ ਅਤੇ ਜਲਦੀ ਹੀ ਜੇਕਰ ਕੁੱਝ ਨਾ ਕੀਤਾ ਗਿਆ ਤਾਂ 2050 ਤੱਕ ਇਸ ਦੀ ਪ੍ਰਜਾਤੀ ਜਾਂ ਤਾਂ ਬਹੁਤ ਜ਼ਿਆਦ ਘੱਟ ਜਾਵੇਗੀ ਅਤੇ ਜਾਂ ਫੇਰ ਅਲੋਪ ਹੋਣ ਦੀ ਕਗਾਰ ਤੇ ਹੀ ਖੜ੍ਹੀ ਹੋ ਜਾਵੇਗੀ। ਇਸਤੋਂ ਇਲਾਵਾ ਹੋਰਨਾਂ ਪੜਤਾਲਾਂ ਅੰਦਰ ਇਹ ਵੀ ਪਾਇਆ ਗਿਆ ਹੈ ਕਿ ਮਾਰਸੁਪਿਅਲ ਨਾਮ ਦਾ ਜਾਨਵਰ ਵੀ ਜੋ ਕਿ ਨਿਊ ਸਾਉਥ ਵੇਲਜ਼, ਕੁਈਨਜ਼ਲੈਂਡ ਅਤੇ ਵਿਕਟੋਰੀਆ ਅਤੇ ਦੱਖਣੀ ਆਸਟ੍ਰੇਲੀਆ ਅੰਦਰ ਆਮ ਹੀ ਮਿਲਦਾ ਹੁੰਦਾ ਸੀ, ਹੁਣ ਲੁਪਤ ਹੀ ਹੋ ਚੁਕਿਆ ਹੇ ਅਤੇ ਰਹਿੰਦੀ ਖੂਹੰਦੀ ਪ੍ਰਜਾਤੀ ਨੂੰ ਬੁਸ਼ਫਾਇਰ ਨੇ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ। ਇਨ੍ਹਾਂ ਦੇ ਨਾਲ ਹੀ 40 ਮਿਲੀਅਨ ਪੋਸਮਜ਼ ਅਤੇ ਗਲਾਈਡਰ, 36 ਮਿਲੀਅਨ ਐਂਟੀਚਿਨਸਸ, ਡਨਾਰਟ ਅਤੇ ਹੋਰ ਮਾਰਸੁਪੀਅਲ, 5.5 ਮਿਲੀਅਨ ਬੈਟੰਗ, ਬੈਂਡੀਕੂਟ, ਕੂਕਾ, ਪੋਟੋਰੂਜ਼, 5 ਮਿਲੀਅਨ ਕੰਗਾਰੂ ਅਤੇ ਵਾਲਾਬੀਜ਼, 1.1 ਮਿਲੀਅਨ ਵੌਮਬੈਟ, ਅਤੇ 114,000 ਅਚਿਡਨਸ ਨੂੰ ਇਸ ਬੁਸ਼ਫਾਇਰ ਨੇ ਨੁਕਸਾਨ ਪਹੁੰਚਾਇਆ ਸੀ। ਪੜਤਾਲੀਆਂ ਅਨੁਸਾਰ ਇਹ ਆਂਕੜੇ ਵੱਧ ਵੀ ਸਕਦੇ ਹਨ ਕਿਉਂਕਿ ਜਦੋਂ 11.46 ਮਿਲੀਅਨ ਹੈਕਟੇਅਰ ਵਿੱਚ ਅੱਗ ਫੈਲੀ ਹੋਈ ਸੀ ਤਾਂ ਇਹ ਕਹਿਣਾ ਮੁਸ਼ਕਿਲ ਵੀ ਹੋ ਸਕਦਾ ਹੈ ਕਿ ਇੱਥੇ ਕਿੰਨੇ ਕੁ ਜੀਵ ਰਹਿੰਦੇ ਸਨ ਅਤੇ ਉਹ ਬੱਚ ਕੇ ਕਿੱਧਰੇ ਚਲੇ ਗਏ ਅਤੇ ਜਾਂ ਫੇਰ ਅੱਗ ਵਿੱਚ ਹੀ ਖ਼ਤਮ ਹੋ ਗਏ।

Install Punjabi Akhbar App

Install
×