ਪੈਸੇ ਦੇ ਲਾਲਚ ‘ਚ ਘੱਟ ਕੋਈ ਨੀ…. ਟੌਰੰਗਾ ਵਿਖੇ ਵਪਾਰੀ ਜੋੜੇ ਨੂੰ ਏ.ਸੀ.ਸੀ. ਦੇ ਮਾਮਲੇ ਵਿਚ 2 ਸਾਲ ਤੋਂ ਵੱਧ ਜ਼ੇਲ੍ਹ ਦੀ ਸਜ਼ਾ

NZ PIC 22 Feb-1ਟੌਰੰਗਾ ਸ਼ਹਿਰ ਵਿਖੇ ਇਕ ਵਪਾਰੀ ਜੋੜੇ (ਗੋਰਾ-ਗੋਰੀ) ਮਿਸਟਰ ਗ੍ਰਾਂਟ ਬ੍ਰੈਨਾਨ ਅਤੇ ਉਸਦੀ ਪਤਨੀ ਲੋਰੇਨ ਬ੍ਰੈਨਾਨ ਨੂੰ ਏ.ਸੀ.ਸੀ. (accident compensation corporation) ਮਹਿਕਮੇ ਦੇ ਨਾਲ 4 ਲੱਖ, 8 ਹਜ਼ਾਰ 703 ਡਾਲਰ ਦਾ ਖਪਲਾ ਕਰਨ ਦਾ ਦੋਸ਼ੀ ਪਾਇਆ ਗਿਆ। ਟੌਰੰਗਾ ਜ਼ਿਲ੍ਹਾ ਕੋਰਟ ਨੇ ਅੱਜ ਇਸ ਜੋੜੇ ਨੂੰ ਸਜ਼ਾ ਸੁਣਾਈ ਜਿਸ ਤਹਿਤ ਮਿਸਟਰ ਬ੍ਰੈਨਾਨ ਨੂੰ ਦੋ ਸਾਲ 10 ਮਹੀਨਿਆ ਦੀ ਸਜ਼ਾ ਸੁਣਾਈ ਗਈ ਜਦ ਕਿ ਉਸਦੀ ਪਤਨੀ ਨੂੰ 2 ਸਾਲ ਪੰਜ ਮਹੀਨਿਆ ਦੀ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਉਤੇ 88 ਵੱਖ-ਵੱਖ ਦੋਸ਼ ਲੱਗੇ ਹੋਏ ਸਨ ਜਿੱਥੇ ਇਨ੍ਹਾਂ ਸਰਕਾਰ ਨਾਲ ਧੋਖਾ ਕੀਤਾ। 24 ਅਪ੍ਰੈਲ 1999 ਨੂੰ ਮਿਸਟਰ ਬ੍ਰੈਨਾਨ ਉਤੇ ਕੁਝ ਸ਼ਰਾਰਤੀਆਂ ਨੇ ਹਮਲਾ ਕਰ ਦਿੱਤਾ ਸੀ ਅਤੇ ਸਿਰ ਵਿਚ ਸੱਟ ਵੱਜ ਗਈ ਸੀ। ਉਸਨੂੰ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਉਹ ਇਕ ਰਾਤ ਰਿਹਾ ਤੇ ਦਿਮਾਗ ‘ਤੇ ਲੱਗੀ ਸੱਟ ਦਾ ਇਲਾਜ ਕਰਵਾਇਆ। ਇਸ ਤੋਂ ਬਾਅਦ ਉਹ ਏ.ਸੀ.ਸੀ. ਉਤੇ ਚਲਾ ਗਿਆ ਸੀ।  ਏ.ਸੀ.ਸੀ. ਨੇ ਦਸੰਬਰ 1999 ਤੋਂ ਲੈ ਕੇ 2011 ਤੱਕ ਉਸਨੂੰ ਕੁੱਲ 6,65,696.89 ਡਾਲਰ ਦਾ ਭੁਗਤਾਨ ਕੀਤਾ ਅਤੇ ਉਸਦੀ ਪਤਨੀ ਜੋ ਉਸਦੀ ਦੇਖਭਾਲ ਕਰਦੀ ਸੀ ਉਸਨੂੰ 2000 ਤੋਂ 2003 ਤੱਕ 55,790 ਡਾਲਰ ਭੁਗਤਾਨ ਹੋਇਆ। ਇਹ ਸਾਰਾ ਪੈਸਾ ਪੜ੍ਹਤਾਲ ਬਾਅਦ ਪਾਇਆ ਗਿਆ ਕਿ ਸਰਕਾਰ ਨੂੰ ਚੂਨਾ ਹੀ ਲਗਾਇਆ ਜਾ ਰਿਹਾ ਸੀ। ਲਗਪਗ ਡੇਢ ਮਹੀਨੇ ਤੋਂ ਜਿਆਦਾ ਚੱਲੇ ਕੋਰਟ ਟਰਾਇਲ ਦੇ ਵਿਚ ਇਹ ਜੋੜਾ ਦੋਸ਼ੀ ਪਾਇਆ ਗਿਆ ਅਤੇ ਅੱਜ ਸਜ਼ਾ ਸੁਣਾਈ ਗਈ।  ਗੱਲ ਕੀ ਪੈਸੇ ਦੇ ਲਾਲਚ ਵਿਚ ਘੱਟ ਕੋਈ ਨੀ ਜਿੱਥੇ ਮੌਕਾ ਲਗਦਾ ਉਹ ਪੈਸਾ ਹੇਂਠਣ ਦੀ ਕੋਸ਼ਿਸ਼ ਅਜਾਈਂ ਨਹੀਂ ਜਾਣ ਦਿੰਦਾ।

Welcome to Punjabi Akhbar

Install Punjabi Akhbar
×
Enable Notifications    OK No thanks