ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਤੋਂ ਦੂਜਾ ਮਹਾਨ ਨਗਰ ਕੀਰਤਨ 3 ਜਨਵਰੀ ਨੂੰ ਸਜੇਗਾ-ਤਿਆਰੀਆਂ ਮੁਕੰਮਲ

Nagar Kirtan

ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਤੋਂ ਦੂਜਾ ਮਹਾਨ ਨਗਰ ਕੀਰਤਨ 3 ਜਨਵਰੀ ਦਿਨ ਸਨਿਚਰਵਾਰ ਨੂੰ ਸਵੇਰੇ 10 ਵਜੇ ਸਜੇਗਾ ਜੋ ਕਿ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੀਤਾ ਜਾਵੇਗਾ। ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਰੂਟ ਜਾਰੀ ਕਰ ਦਿੱਤਾ ਗਿਆ ਹੈ। ਇਹ ਨਗਰ ਕੀਰਤਨ ਜਿਸ ਦੀ ਅਗਵਾਈ ਪੰਜ ਪਿਆਰੇ ਕਰਨਗੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਧੀਨ ਸਾਰਾ ਕਾਰਜ ਸਿਰੇ ਚੜ੍ਹੇਗਾ ਬੌਰੋ ਸਟ੍ਰੀਟ, ਫਰੇਜ਼ਰ ਸਟ੍ਰੀਟ, 13ਵੀਂ ਐਵਨਿਊ, ਡੀਵਨਪੋਰਟ ਰੋਡ, 11ਵੀਂ ਐਵਨਿਊ ਅਤੇ ਹਾਰਵੇ ਸਟ੍ਰੀਟ ਉਤੋਂ ਆਪਣੀ ਵੱਖਰੀ ਪਹਿਚਾਣ ਬਣਾਉਂਦਾ ਹੋਇਆ ਗੁਜਰੇਗਾ। ਗਤਕਾ ਪਾਰਟੀਆਂ, ਰਾਗੀ ਤੇ ਢਾਡੀ ਸਿੰਘ ਗੁਰ ਸਭਦ ਗਾਇਨ ਕਰਨਗੇ ਅਤੇ ਸਿੱਖ ਇਤਿਹਾਸ ਦੀਆਂ ਵਾਰਾਂ ਸੁਨਾਉਣਗੇ। ਰਸਤੇ ਵਿਚ ਸੇਵਕ ਪਰਿਵਾਰਾਂ ਵੱਲੋਂ ਲੰਗਰ ਅਤੇ ਹੋਰ ਖਾਧ ਵਸਤਾਂ ਨਾਲ ਸੇਵਾ ਕੀਤਾ ਜਾਵੇਗੀ। 24 ਦਸੰਬਰ ਤੋਂ 26 ਦਸੰਬਰ ਤੱਕ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਮਾਗਮ ਵੀ ਕਰਵਾਏ ਜਾ ਰਹੇ ਹਨ। 31 ਦਸੰਬਰ ਨੂੰ ਨਵੇਂ ਸਾਲ ਦੀ ਆਮਦ ਉਤੇ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਾਏ ਜਾ ਰਹੇ ਹਨ। ਪ੍ਰਕਾਸ਼ ਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਬੰਧ ਵਿਚ 2 ਜਨਵਰੀ ਨੂੰ ਸ੍ਰੀ ਅਖੰਠ ਪਾਠ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 4 ਜਨਵਰੀ ਨੂੰ ਪਾਏ ਜਾਣਗੇ। ਹਜ਼ੂਰੀ ਰਾਗੀ ਭਾਈ ਮਲਕੀਤ ਸਿੰਘ ਸੁੱਜੋਂ ਵਾਲਿਆਂ ਦੇ ਰਾਗੀ ਜੱਥੇ ਵੱਲੋਂ ਇਹ ਸਾਰਾ ਸਮਾਗਮ ਬੜੇ ਸੁਚੱਜੇ ਢੰਗ ਨਾਲ ਉਲੀਕਿਆ ਜਾ ਰਿਹਾ ਹੈ।