ਟੌਰੰਗਾ ਵਿਖੇ ਦੂਜਾ 20-20 ਨੈਸ਼ਨਲ ਇੰਡੀਅਨਜ਼ ਕ੍ਰਿਕਟ ਟੂਰਨਾਮੈਂਟ 3 ਅਤੇ 4 ਜਨਵਰੀ ਨੂੰ ਕਰਵਾਇਆ ਜਾਵੇਗਾ-ਦੇਵ ਸੰਘਾ

NZ PIC 15 Dec-1
ਟੌਰੰਗਾ ਵਿਖੇ ਦੂਜਾ 20-20 ਨੈਸ਼ਨਲ ਇੰਡੀਅਨਜ਼ ਕ੍ਰਿਕਟ ਟੂਰਨਾਮੈਂਟ 3 ਅਤੇ 4 ਜਨਵਰੀ ਨੂੰ ਫਰਗੂਸਨ ਪਾਰਕ ਮਾਟੂਆ ਟੌਰੰਗਾ ਵਿਖੇ ਬੜੇ ਸ਼ਾਨੋ-ਸ਼ੌਕਤ ਦੇ ਨਾਲ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਬਾਰੇ ਜਾਣਕਾਰੀ ਦਿੰਦਿਆ ‘ਆਰ. ਐਂਡ. ਏ. ਸੰਘਾ ਕ੍ਰਿਕਟ ਕਲੱਬ’ ਦੇ ਕਪਤਾਨ ਸ੍ਰੀ ਦੇਵ ਸੰਘਾ ਨੇ ਦੱਸਿਆ ਕਿ 3 ਜਨਵਰੀ ਨੂੰ ਟੂਰਨਾਮੈਂਟ ਦਾ ਉਦਘਾਟਨ ਸਵੇਰੇ 9 ਵਜੇ ਮੁੱਖ ਮਹਿਮਾਨ ਸ੍ਰੀ ਡੌਨ ਵਾਰਨਰ (ਬੇਅ ਆਫ ਪਲੇਂਟੀ ਕ੍ਰਿਕਟ ਐਸੋਸੀਏਸ਼ਨ ਦੇ ਕੋਆਰਡੀਨੇਟਰ) ਵੱਲੋਂ ਕੀਤਾ ਜਾਵੇਗਾ। ਪਹਿਲੇ ਗੇੜ ਦੇ ਵਿਚ   ਪਿਛਲੇ ਸਾਲ ਦੀ ਜੇਤੂ ਟੀਮ ਰਾਵੀ-ਇਲੈਵਨ ਪੂਲ ਏ ਵਿਚ ਖੇਡੇਗੀ ਜਦ ਕਿ ਪੂਲ ਬੀ ਦੇ ਵਿਚ ਪਿਛਲੇ ਸਾਲ ਦੀ ਉਪ ਜੇਤੂ ਟੀਮ ਸਿੱਖ ਸਪੋਰਟਸ ਕਲੱਬ ਵਲਿੰਗਟਨ ਖੇਡੇਗੀ। ਸੈਮੀਫਾਈਨਲ ਪੂਲ-ਏ ਦੁਪਹਿਰ ਇਕ ਵਜੇ ਅਤੇ ਪੂਲ-ਬੀ ਸ਼ਾਮ 4.30 ਵਜੇ ਹੋਣੇਗੇ।
4 ਜਨਵਰੀ ਨੂੰ ਸਵੇਰੇ 9 ਵਜੇ ਅੰਡਰ-14 ਸ਼ੋਅ ਮੈਚ ਐਨਾ-ਇਲੈਵਨ ਵਰਸਜ਼ ਬੇਅ. ਆਫ਼. ਪਲੈਂਟੀ-11 ਦਰਮਿਆਨ ਖੇਡਿਆ ਜਾਵੇਗਾ। ਕ੍ਰਿਕਟ ਦਾ ਫਾਈਨਲ ਮੁਕਾਬਲਾ 12 ਵਜੇ ਹੋਵੇਗਾ। ਜੇਤੂ ਟੀਮ ਨੂੰ 1300 ਡਾਲਰ ਤੇ ਟ੍ਰਾਫੀ ਜਦ ਕਿ ਉਪ ਜੇਤੂ ਨੂੰ 1000 ਡਾਲਰ ਤੇ ਟ੍ਰਾਫੀ ਦਿੱਤੀ ਜਾਵੇਗੀ।  ਲੇਡੀਜ਼ ਮਿਊਜ਼ੀਕਲ ਚੇਅਰ ਫਸਟ ਇਨਿੰਗ ਤੋਂ ਬਾਅਦ ਲਗਪਗ 1.30 ਵਜੇ ਕਰਵਾਈ ਜਾਵੇਗੀ ਜਿਸ ਦੇ ਵਿਚ ਜੇਤੂ ਨੂੰ 200 ਡਾਲਰ ਅਤੇ ਟ੍ਰਾਫੀ ਤੇ ਉਪ ਜੇਤੂ ਨੂੰ 100 ਡਾਲਰ ਤੇ ਟ੍ਰਾਫੀ ਦਿੱਤੀ ਜਾਵੇਗਾ। ਸਾਰੇ ਮੈਚਾਂ ਦੀ ਅੰਪਾਇਰਿੰਗ ਬੇਅ ਆਫ਼ ਪਲੈਂਟੀ ਕ੍ਰਿਕਟ ਐਸੋਸੀਏਸ਼ਨ ਵੱਲੋਂ ਕੀਤੀ ਜਾਵੇਗੀ। 3.30 ਵਜੇ ਇਨਾਮਾਂ ਦੀ ਵੰਡ ਕੀਤੀ ਜਾਵੇਗੀ ਜਿਸ ਦੇ ਵਿਚ ਮੁੱਖ ਮਹਿਮਾਨ ਦੇ ਤੌਰ ‘ਤੇ ਸ੍ਰੀ ਪੈਟ ਮਾਲਕਨ (ਨਾਰਦਨ ਜ਼ਿਲ੍ਹਾ ਕ੍ਰਿਕਟ), ਸ੍ਰੀ ਟੌਡ ਮੁੱਲਰ (ਸੰਸਦ ਮੈਂਬਰ) ਅਤੇ ਸ੍ਰੀ ਗਲਿਨ ਹੈਰਿਸ (ਇਲੈਕਟੋਰੇਟ ਏਜੰਟ ਸ੍ਰੀ ਸਾਇਮਨ ਬ੍ਰਿਜਸ) ਸ਼ਾਮਿਲ ਹੋਣਗੇ। ਸ. ਬਲਜੀਤ ਸਿੰਘ ਰੋਟੋਰੂਆ ਆਰ. ਐਂਡ. ਏ. ਕ੍ਰਿਕਟ ਕਲੱਬ ਵੱਲੋਂ ਸਪੀਕਰ ਹੋਣਗੇ। ਟੂਰਨਾਮੈਂਟ ਦੇ ਵਿਚ ਮੈਨ ਆਫ ਦਾ ਟੂਰਨਾਮੈਂਟ, ਬੈਟਸਮੈਨ ਆਫ਼ ਦਾ ਟੂਰਨਾਮੈਂਟ, ਬਾਉਲਰ ਆਫ਼ ਦਾ ਟੂਰਨਾਮੈਂਟ, ਬੈਟਸਮੈਨ ਆਫ਼ ਦਾ ਸ਼ੋਅ ਮੈਚ ਤੇ ਬਾਉਲਰ ਆਫ ਦਾ ਸ਼ੋਅ ਮੈਚ ਵੀ ਐਲਾਨਿਆ ਜਾਵੇਗਾ।