ਡਾਇਟ ਅੱਜੋਵਾਲ ਦੇ ਸਿਖਲ਼ਾਈ ਪ੍ਰੋਗਰਾਮ ਦਾ ਦੂਜਾ ਦੌਰ ਸੰਪੰਨ

ajjowaltraining002

ਡੀ.ਜੀ.ਐਸ.ਈ. ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ, ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਪ੍ਰਿੰਸੀਪਲ ਡਾਇਟ ਦੀ ਅਗਵਾਈ ਵਿਚ ਸਾਇੰਸ ਹਿਸਾਬ ਅਧਿਆਪਕਾਂ ਲਈ ਲੱਗੇ ਸ਼ਖਸੀਅਤ ਉਸਾਰੀ ਸਿਖਲਾਈ ਪ੍ਰੋਗਰਾਮ ਦਾ ਦੂਜਾ ਦੌਰ ਸੰਪੰਨ ਹੋਇਆ।
ਮੁੱਖ ਬੁਲਾਰੇ ਪ੍ਰੋ: ਬੀ.ਐਸ. ਬੱਲੀ ਸਾਬਕਾ ਜਿਲ੍ਹਾ ਲੋਕ ਸੰਪਰਕ ਅਫਸਰ ਨੇ ਕਿਹਾ ਕਿ ਜ਼ਿੰਮੇਵਾਰ- ਇਮਾਨਦਾਰ- ਕਿਰਤੀ ਸੱਭਿਆਚਾਰ ਧਰਮ ਦਾ ਮੁੱਖ ਅੰਗ ਹੈ। ਇਸ ਅੰਗ ਦਾ ਜ਼ਿਊਂਦੇ ਰਹਿਣਾ ਧਰਮ ਦਾ ਆਦਰ ਹੈ ਅਤੇ ਮਰ ਜਾਣਾ ਨਿਰਾਦਰ ਹੈ। ਅਧਿਆਪਕ ਤੇ ਵਿਦਿਆਰਥੀ ਦਾ ਗੁਣਾਂ ਭਰਪੂਰ ਰਿਸ਼ਤਾ ਸਮਾਜ ਨੂੰ ਸਿਹਤਮੰਦ ਬਣਾਉਂਦਾ ਹੈ।ਅਧਿਆਪਕਾਂ ਵਲੋਂ ਨਿਭਾਈ ਗਈ ਭੂਮਿਕਾ ਦਾ ਮਾਪਦੰਡ ਸਮਾਜ ਦੀ ਤਸਵੀਰ ਹੁੰਦੀ ਹੈ।ਉਹਨਾਂ ਕਿਹਾ ਕਿ ਇਨਸਾਨ ਪੈਦਾ ਕਰਨ ਦੀ ਜ਼ਿੰਮੇਵਾਰੀ ਵਿੱਦਿਅਕ ਅਦਾਰਿਆਂ ਦੇ ਗੋਚਰੇ ਹੈ।
ਪ੍ਰਿੰ: ਡਾਇਟ ਸੀ੍ਰ ਮਤੀ ਕਿਰਨ ਸੈਣੀ ਨੇ ਮਾਹਿਰਾਂ ਦੇ ਸੰਦੇਸ਼ ਦੀ ਪ੍ਰੋੜ੍ਹਤਾ ਕਰਦਿਆਂ ਕਿਹਾ ਕਿ ਅੱਜ ਕਿਤਾਬੀ ਪੜ੍ਹਾਈ ਲਈ ਸੰਚਾਰ ਸਾਧਨਾਂ ਦੀ ਸਾਧਨਾ ਸਿਖਰਾਂ’ਤੇ ਹੈ। ਸਮਾਰਟ ਕਲਾਸਾਂ ਅੰਦਰ ਅਧਿਆਪਕ ਦੀ ਹੋਂਦ ਬੇਲੋੜੀ ਜਾਪ ਰਹੀ ਹੈ, ਪਰ ਅਧਿਆਪਕ ਨੇ ਆਪਣੀ ਹੋਂਦ ਨੂੰ ਬਰਕਰਾਰ ਰੱਖਣਾ ਹੈ। ਜਿਸ ਲਈ ਅਧਿਆਪਕ ਨੂੰ ਸੰਤੁਲਨ ਭਰਪੂਰ ਫਰਜ਼ ਅਦਾ ਕਰਨਾ ਹੋਵੇਗਾ।
ਵਾਈਸ ਪ੍ਰਿੰ: ਸੀ੍ਰ ਰਾਮ ਪਾਲ ਜੀ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਦੇਸ਼ ਕੌਮ ਦੀ ਤਰੱਕੀ ਵਿੱਚ ਅਧਿਆਪਕ ਤੇ ਵਿਦਿਆਰਥੀ ਦਾ ਅਹਿਮ ਯੋਗਦਾਨ ਹੁੰਦਾ ਹੈ।ਇਸੇ ਦੇ ਮੱਦੇ-ਨਜ਼ਰ ਵਿਭਾਗ ਵਲੋਂ ਸਮੇਂ-ਸਮੇਂ ਸ਼ਖਸੀਅਤ ਉਸਾਰੀ ਲਈ ਸਿਖਲਾਈ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ।ਇਸ ਮੌਕੇ ਰਿਸੋਰਸ ਪਰਸਨ ਹੈਡਮਾਸਟਰ ਤੇਜਪਾਲ ਸਿੰਘ, ਲੈਕਚਰਾਰ ਅਰਮਨਦੀਪ ਸਿੰਘ, ਅਰਵਿੰਦਰ ਸਿੰਘ, ਨਰੇਸ਼ ਕੁਮਾਰ ਅਤੇ ਰਾਕੇਸ਼ ਕੁਮਾਰ ਹਾਜ਼ਰ ਸਨ।

Rashpal Singh

<rashpalsingh714@gmail.com>

Install Punjabi Akhbar App

Install
×