ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਵਿਖੇ ਦੂਜਾ ਮਹਾਨ ਨਗਰ ਕੀਰਤਨ ਦੀਆਂ ਅੱਜ

ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਤੋਂ ਦੂਜਾ ਮਹਾਨ ਨਗਰ ਕੀਰਤਨ ਅੱਜ 3 ਜਨਵਰੀ ਦਿਨ ਸਨਿਚਰਵਾਰ ਨੂੰ ਸਵੇਰੇ 10 ਵਜੇ ਸਜ ਰਿਹਾ ਹੈ ਜੋ ਕਿ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੀਤਾ ਜਾਵੇਗਾ। ਕੱਲ੍ਹ  ਇਸ ਸਬੰਧੀ ਆਖੰਠ ਪਾਠ ਆਰੰਭ ਹੋ ਚੁੱਕੇ  ਹਨ ਜਿਨ੍ਹਾਂ ਦੇ ਭੋਗ 4 ਜਨਵਰੀ ਨੂੰ ਪਾਏ ਜਾ ਰਹੇ ਹਨ। ਨਗਰ ਕੀਰਤਨ ਸਬੰਧੀ ਵੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਵੱਡੇ ਟਰੱਕ ਨੂੰ ਬਹੁਤ ਸੋਹਣਾ ਸਜਾਇਆ ਗਿਆ ਹੈ । ਇਹ ਨਗਰ ਕੀਰਤਨ ਜਿਸ ਦੀ ਅਗਵਾਈ ਪੰਜ ਪਿਆਰੇ ਕਰਨਗੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਧੀਨ ਸਾਰਾ ਕਾਰਜ ਸਿਰੇ ਚੜ੍ਹੇਗਾ ਬੌਰੋ ਸਟ੍ਰੀਟ, ਫਰੇਜ਼ਰ ਸਟ੍ਰੀਟ, 13ਵੀਂ ਐਵਨਿਊ, ਡੀਵਨਪੋਰਟ ਰੋਡ, 11ਵੀਂ ਐਵਨਿਊ ਅਤੇ ਹਾਰਵੇ ਸਟ੍ਰੀਟ ਉਤੋਂ ਆਪਣੀ ਵੱਖਰੀ ਪਹਿਚਾਣ ਬਣਾਉਂਦਾ ਹੋਇਆ ਗੁਜਰੇਗਾ। ਗਤਕਾ ਪਾਰਟੀਆਂ, ਰਾਗੀ ਤੇ ਢਾਡੀ ਸਿੰਘ ਗੁਰ ਸਭਦ ਗਾਇਨ ਕਰਨਗੇ ਅਤੇ ਸਿੱਖ ਇਤਿਹਾਸ ਦੀਆਂ ਵਾਰਾਂ ਸੁਨਾਉਣਗੇ। ਰਸਤੇ ਵਿਚ ਸੇਵਕ ਪਰਿਵਾਰਾਂ ਵੱਲੋਂ ਲੰਗਰ ਅਤੇ ਹੋਰ ਖਾਧ ਵਸਤਾਂ ਨਾਲ ਸੇਵਾ ਕੀਤਾ ਜਾਵੇਗੀ।  ਹਜ਼ੂਰੀ ਰਾਗੀ ਭਾਈ ਮਲਕੀਤ ਸਿੰਘ ਸੁੱਜੋਂ ਵਾਲਿਆਂ ਦੇ ਰਾਗੀ ਜੱਥੇ ਵੱਲੋਂ ਇਹ ਸਾਰਾ ਸਮਾਗਮ ਬੜੇ ਸੁਚੱਜੇ ਢੰਗ ਨਾਲ ਉਲੀਕਿਆ ਜਾ ਰਿਹਾ ਹੈ।