ਦੂਸਰਾ ਆਸਟ੍ਰੇਲੀਆ ਕਬੱਡੀ ਕੱਪ 2022

ਆਉਂਦੇ ਸਨਿੱਚਰਵਾਰ 22 ਅਕਤੂਬਰ ਨੂੰ ਖੱਖ ਪ੍ਰੋਡਕਸ਼ਨ ਵੱਲੋਂ ਦੂਜਾ ਕਬੱਡੀ ਵਰਲਡ ਕੱਪ ਕਰਵਾਇਆ ਜਾ ਰਿਹਾ ਹੈ। ਇਸੇ ਬਾਬਿਤ ਹੋਰ ਜਾਣਕਾਰੀਆਂ ਸਾਂਝੀਆਂ ਕਰਨ ਲਈ ਖਿਡਾਰੀਆਂ, ਖਰਚਕਾਰਾਂ ਤੇ ਪੱਤਰਕਾਰਾਂ ਨਾਲ ਇੱਕ ਸਾਂਝੀ ਮਿਲਣੀ ਦਾ ਪ੍ਰਬੰਧ ਕੀਤਾ ਗਿਆ। ਇਸ ਮਿਲਣੀ ਦੌਰਾਨ ਭਾਰਤੀ ਅਤੇ ਪਾਕਿਸਤਾਨੀ ਸਥਾਨਿਕ ਮੀਡੀਏ ਤੋਂ ਇਲਾਵਾ ਮੈਲਬੌਰਨ ਦੇ ਪਤਵੰਤੇ ਸੱਜਣ ਵੀ ਸ਼ਾਮਿਲ ਸਨ।

ਕਬੱਡੀ ਕੱਪ ਦੇ ਕਰਤਾ ਧਰਤਾ ਲਵ ਖੱਖ ਹੁਰਾਂ ਨੇ ਸੱਦਾ ਦਿੱਤਾ ਕਿ ਇਸ ਕੱਪ ਦੌਰਾਨ ਦਰਸ਼ਕਾਂ ਪਰਿਵਾਰ ਸਮੇਤ ਹਾਜ਼ਿਰੀ ਭਰਨ ਅਤੇ ਖਰੀਦੀ ਹੋਈ ਦਾਖਲਾ ਟਿਕਟ ਨਾਲ ਡਰਾਅ ਰਾਹੀਂ ਰੇਂਜ ਰੋਵਰ ਕਾਰ ਜਿੱਤਣ ਲਈ ਆਪਣੀ ਕਿਸਮਤ ਜਰੂਰ ਅਜਮਾਉਣ। ਓਹਨਾ ਨੇ ਦੱਸਿਆ ਕਿ ਜੇਤੂ ਟੀਮ ਨੂੰ 21000, ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 15000 ਅਤੇ ਤੀਜੇ ਅਤੇ ਚੋਥੇ ਸਥਾਨ ਤੇ ਰਹਿਣ ਵਾਲੀਆਂ ਟੀਮਾਂ ਨੂੰ 7100 ਅਤੇ 6100 ਡਾਲਰ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਭਾਰਤ, ਪਾਕਿਸਤਾਨ, ਨਿਊਜ਼ੀਲੈਂਡ, ਇੰਗਲੈਂਡ, ਕਨੇਡਾ ਅਤੇ ਆਸਟਰੇਲੀਆ ਦੀਆਂ ਟੀਮਾਂ ਆਪਣੇ ਖੇਡ ਜੋਰ ਦਾ ਪ੍ਰਦਰਸ਼ਨ ਕਰਨਗੀਆਂ। ਪੰਜਾਬੀ ਅਖਬਾਰ ਨੂੰ ਜਾਣਕਾਰੀ ਦਿੰਦਿਆਂ ਸਾਬੀ ਸਿੰਘ ਹੁਰਾਂ ਨੇ ਦੱਸਿਆ ਕਿ ਐਪਿੰਗ ਇਲਾਕੇ ‘ਚ ਹੋਣ ਵਾਲੇ ਇਸ ਕੱਪ ਦੌਰਾਨ ਕਬੱਡੀ ਤੋਂ ਇਲਾਵਾ ਸੱਭਿਆਚਾਰਕ ਗਤੀਵਿਧੀਆਂ, ਬੱਚਿਆਂ ਦਾ ਭੰਗੜਾ, ਗਿੱਧਾ, ਬੱਚਿਆਂ ਲਈ ਝੂਲੇ, ਚੀਨੀ ਡਰੈਗਨ ਨਾਚ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮਨੋਰੰਜਨ ਦੀਆਂ ਵੰਨਗੀਆਂ ਵੀ ਹੋਣਗੀਆਂ।