ਕੀ ਲੈਣਾ ਇਹੋ ਜਿਹੇ ਦੋਸਤ ਤੋਂ.. ਨਿਊਜ਼ੀਲੈਂਡ ‘ਚ ਭਾਈਵਾਲ, ਦੋਸਤਾਂ ਅਤੇ ਡਾਕਟਰ ਨਾਲ ਦੋ ਮਿਲੀਅਨ ਦੀ ਹੇਰਾਫੇਰੀ ਕਰਨ ਵਾਲੇ ਭਾਰਤੀ ਨੂੰ 6 ਸਾਲ ਸਜ਼ਾ

NZ PIC 15 Sep-2ਔਕਲੈਂਡ ਹਾਈਕੋਰਟ ਨੇ ਅੱਜ ਸੰਜੇ ਕੁਮਾਰ ਜੋਸ਼ੀ ਨਾਂਅ ਦੇ 33 ਸਾਲਾ ਭਾਰਤੀ ਨੂੰ 2 ਮਿਲੀਅਨ ਦੀ ਹੇਰਾ-ਫੇਰੀ ਕਰਨ ਦੇ ਦੋਸ਼ ਅਧੀਨ 6 ਸਾਲ ਦੀ ਸਜ਼ਾ ਸੁਣਾਈ। ਇਸ ਧੋਖੇਬਾਜ਼ ਵਿਅਕਤੀ ਨੇ ਆਪਣੇ ਭਾਈਵਾਲ, ਦੋਸਤਾਂ ਅਤੇ ਡਾਕਟਰ ਦੇ ਨਾਲ ਹੇਰਾਫੇਰੀ ਕਰਕੇ ਲੱਖਾਂ ਡਾਲਰ ਬਣਾਏ ਸਨ। ਬੀਤੇ ਤਿੰਨ ਸਾਲਾਂ ਤੋਂ ਇਹ ਅਦਾਲਤ ਦੇ ਵਿਚ ਝੂਠ ਬੋਲ ਰਿਹਾ ਸੀ, ਪਰ ਇਸਦੇ ਸਤਾਏ 20 ਦੇ ਕਰੀਬ ਪੀੜ੍ਹਤ ਲੋਕ ਇਸ ਨੂੰ ਜੱਗ ਜ਼ਾਹਿਰ ਲੱਗੇ ਹੋਏ ਸਨ। ਮਾਰਕੀਟਿੰਗ ਅਤੇ ਅਕਾਉਂਟਿੰਗ ਦੀ ਪੜ੍ਹਾਈ ਕਰਨ ਬਾਅਦ 2010 ਵਿਚ  ਇਹ ਵਹੀਕਲ ਪਾਰਟਸ ਬਣਾਉਣ ਵਾਲੀ ਇਕ ਵੱਡੀ ਕੰਪਨੀ ‘ਚ  ਕੰਮ ਜਨਰਲ ਮੈਨੇਜਰ ਦੀ ਨੌਕਰੀ ਕਰਨ ਲੱਗਾ ਸੀ। ਪਰ ਛੇਤੀ ਹੀ ਇਸਨੇ ਆਪਣਾ ਬਿਜ਼ਨਸ ਸ਼ੁਰੂ ਕਰ ਲਿਆ। ਪੁਰਾਣੇ ਕੰਮ ਦੀ ਜਾਣਕਾਰੀ ਹੋਣ ਕਰਕੇ ਇਸਨੇ ਪਹਿਲਾਂ ਛੋਟੀਅੰ-ਛੋਟੀਆਂ ਹੇਰਾਫੇਰੀਆਂ ਆਪਣੇ ਨਜ਼ਦੀਕੀਆਂ ਨਾਲ ਕਰਨੀਆਂ ਸ਼ੁਰੂ ਕੀਤੀਆਂ। ਇਸਦਾ ਬਿਜ਼ਨਸ ਪਾਰਟਨਰ ਐਰੋਨ ਯੰਗ ਵੀ ਧੋਖੇ ਦਾ ਸ਼ਿਕਾਰ ਹੋਇਆ ਅਤੇ ਉਸਨੇ ਇਕ ਮਿਲੀਅਨ ਦਾ ਨੁਕਸਾਨ ਕਰਵਾਇਆ। ਯੰਗ ਨੇ ਇਸਨੂੰ 6,62,000 ਡਾਲਰ 21 ਕਾਰਾਂ ਜਾਪਾਨ ਤੋਂ ਆਯਾਤ ਕਰਨ ਵਾਸਤੇ ਦਿੱਤੇ ਪਰ 21 ਦੀ ਥਾਂ ਦੋ ਕਾਰਾਂ ਹੀ ਮੰਗਵਾਈਆਂ ਗਈਆਂ। ਇਸਦੇ ਉਲਟ ਸ੍ਰੀ ਯੰਗ ਨੂੰ ਕਰਜ਼ੇ ਦੀ ਸਕਿਉਰਿਟੀ ਲਈ ਹੋਰ ਪੈਸੇ ਦੇਣੇ ਪੈ ਗਏ। ਇਸੀ ਸਿਲਸਿਲੇ ਦੇ ਚਲਦਿਆਂ 2012 ਦੇ ਵਿਚ ਇਸਨੇ ਇਕ ਡਾਕਟਰ ਨੂੰ 4,77,000 ਦਾ ਰਗੜਾ ਲਾਇਆ। ਉਸਨੂੰ ਲਾਰਾ ਲਾਇਆ ਗਿਆ ਸੀ ਕਿ ਤੈਨੂੰ ਲਗਜਰੀ ਕਾਰਾਂ ਮੰਗਵਾ ਕੇ ਦੇਣੀਆਂ ਹਨ। ਨਾ ਪੈਸੇ ਮੁੜੇ ਨਾ ਕਾਰ ਸਿਰਫ ਡਾਕਟਰ ਦੇ ਪੱਲੇ  20,000 ਡਾਲਰ ਹੀ ਵਾਪਿਸ ਹੋਇਆ। ਅੱਜ ਸਾਰਾ ਕੁਝ ਅਦਾਲਤ ਨੇ ਲੋਕਾਂ ਦੇ ਸਾਹਮਣੇ ਰੱਖਿਆ ਤਾਂ ਇਸਦੇ ਦੋਸਤ ਇਹ ਜਰੂਰ ਕਹਿੰਦੇ ਹੋਣਗੇ ਕਿ ਕੀ ਲੈਣਾ ਇਹੋ ਜਿਹੇ ਦੋਸਤ ਤੋਂ।

Install Punjabi Akhbar App

Install
×