ਸਿੱਖ ਗੁਰੂਦਵਾਰਾ ਪਰਥ ਵਿਖੇ ਦੋ ਦਿਨਾਂ ਗੁਰਮਤਿ ਕੈਂਪ ਆਯੋਜਿਤ

image-31-05-16-06-45-1

ਸਿੱਖ ਗੁਰੂਦਵਾਰਾ ਪਰਥ ਪ੍ਰਬੰਧਕੀ ਕਮੇਟੀ ਤੇ ਵੈਸਟ ਕੌਂਸਟ ਸਿੱਖਜ ਵੱਲੋਂ ਅਕਾਲ ਫੌਜ ਦੀ ਟੀਮ ਦੇ ਸਹਿਯੋਗ ਨਾਲ ਗੁਰੂਦਵਾਰਾ ਸਾਹਿਬ ਵਿਖੇ ਮਿਤੀ 28 ਤੇ 29 ਮਈ ਨੂੰ ਦੋ ਦਿਨਾਂ ਗੁਰਮਤਿ ਕੈਂਪ ਲਗਾਇਆ ਗਿਆ। ਜਿਸ ਵਿੱਚ 150 ਤੋਂ ਵੱਧ ਬੱਚਿਆਂ ਨੇ ਭਾਗ ਲਿਆ ਅਤੇ ਅਕਾਲ ਫੌਜ ਟੀਮ ਵੱਲੋਂ ਮਾਪਿਆ ਤੇ ਬੱਚਿਆਂ ਦੇ ਵੱਖ-ਵੱਖ ਸੈਸ਼ਨ ਲਗਾਏ ਗਏ। ਇਸ ਕੈਂਪ ਦੌਰਾਨ ਬੱਚਿਆਂ ਨੂੰ ਗੁਰਬਾਣੀ, ਸਿੱਖ ਇਤਿਹਾਸ , ਪੁਰਾਤਨ ਸ਼ਾਸਤਰ ਵਿੱਦਿਆ , ਦਸਾਂ ਗੁਰੂਆ ਦਾ ਜੀਵਨ ਅਤੇ ਸਿੱਖ ਫ਼ਲਸਫ਼ੇ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਲੀਡਰਸ਼ਿਪ ਵਰਕਸ਼ਾਪ ਤੇ ਸ਼ਾਮ ਨੂੰ ਕੈਂਪ ਫਾਇਰ ਕੀਤੀ ਗਈ। ਚਮਕੌਰ ਦੀ ਗੜੀ ਦਾ ਸਾਕਾ ਅੰਗਰੇਜ਼ੀ ਵਿੱਚ ਸੁਣਾਇਆ । ਕੈਂਪ ਸਮਾਪਤੀ ਤੇ ਸਾਰੇ ਬੱਚਿਆਂ ਨੂੰ ਸਰਟੀਫ਼ਿਕੇਟ ਫੰਡੇ ਗਏ।

ਪ੍ਰਬੰਧਕਾਂ ਨੇ ਮਾਪਿਆ ਤੇ ਬੱਚਿਆ ਵੱਲੋ ਦਿਖਾਈ ਦਿਲਚਸਪੀ ਨੂੰ ਦੇਖਦੇ ਹੋਏ ਇਹੋ ਜਿਹੇ ਕੈਂਪਾਂ ਦਾ ਆਯੋਜਨ ਲਗਾਤਾਰ ਜਾਰੀ ਰੱਖਣ ਦਾ ਫੈਸਲਾ ਲਿਆ। ਸਿੱਖ ਗੁਰੂਦਵਾਰਾ ਪਰਥ ਕਮੇਟੀ ਵੱਲੋਂ ਅਕਾਲ ਫੌਜ ਦੀ ਟੀਮ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਵੈਸਟ ਕੌਂਸਟ ਸਿੱਖਜ ਟੀਮ ਦੇ ਉੱਦਮ ਦੀ ਸ਼ਲਾਘਾ ਅਤੇ  ਮਾਪਿਆ ਤੇ ਬੱਚਿਆਂ ਦਾ ਧੰਨਵਾਦ ਵੀ ਕੀਤਾ ਗਿਆ।