29ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੀ ਅਪਾਰ ਸਫਲਤਾ ਦਾ ਸਿਹਰਾ ਸਮੁੱਚੇ ਭਾਈਚਾਰੇ ਦੇ ਨਾਮ -ਪ੍ਰਧਾਨ ਲਾਲੀ ਗਿੱਲ

25khurd01brisbane

ਆਸਟ੍ਰੇਲੀਆ ‘ਚ ਪੰਜਾਬੀਆ ਦੇ ਸਭ ਤੋ ਵੱਡੇ ਰਵਾਇਤੀ 29ਵੀਆਂ ਤਿੰਨ ਰੋਜ਼ਾ ਆਸਟ੍ਰੇਲੀਅਨ ਸਿੱਖ ਖੇਡਾਂ ਬ੍ਰਿਸਬੇਨ ਵਿਖੇ ਬੜੇ ਹੀ ਸ਼ਾਨੋ ਸ਼ੋਕਤ ਨਾਲ ਫਿਰ ਅਗਲੇ ਸਾਲ ਐਡੀਲੇਡ ‘ਚ ਮਿਲਣ ਦੇ ਵਾਅਦੇ ਨਾਲ ਸਮਾਪਤ ਹੋ ਗਈਆ। ਇਨ੍ਹਾ 29ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੀ ਆਰਗੇਨਾਈਜ਼ਰ ਕਮੇਟੀ ਦੇ ਪ੍ਰਧਾਨ ਅਵਨਿੰਦਰ ਲਾਲੀ ਗਿੱਲ ਨੇ ਗੱਲਬਾਤ ਕਰਦਿਆ ਕਿਹਾ ਕਿ ਇਨ੍ਹਾ ਸਿੱਖ ਖੇਡਾਂ ਦੀ ਅਪਾਰ ਸਫਲ਼ਤਾ ਦਾ ਜੋ ਇਤਿਹਾਸ ਸਿਰਜਿਆ ਹੈ ਇਹ ਸਮੁਚੇ ਭਾਈਚਾਰੇ ਦੇ ਸਹਿਯੋਗ ਤੋ ਬਿਨ੍ਹਾ ਸੰਭਵ ਨਹੀ ਸੀ ਉਨ੍ਹਾ ਸਾਰੇ ਸਪਾਂਸਰਜ਼, ਸਮੁੱਚੇ ਖੇਡ ਕਲੱਬਾਂ ਤੇ ਆਸਟ੍ਰੇਲੀਆ ਤੇ ਵੱਖ-ਵੱਖ ਦੇਸ਼ਾ ਤੋ ਆਏ ਹੋਏ ਖਿਡਾਰੀਆ ਤੇ ਦਰਸ਼ਕਾ ਤੇ ਪੂਰੀ ਪੰਜਾਬੀ ਕਮਿਊਨਿਟੀ, ਪੰਜਾਬੀ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ, ਨੈਸ਼ਨਲ ਕਮੇਟੀ ਤੇ ਖੇਡ ਆਰਗੇਨਾਈਜ਼ਰ ਕਮੇਟੀ ਦੇ ਸਮੂਹ ਮੈਬਰਾਨ, ਸਥਾਨਕ ਮੈਬਰ ਪਾਰਲੀਮੈਟ, ਕੋਸਲਰ ਤੇ ਪੰਜਾਬ ਤੋ ਆਏ ਵੱਖ-ਵੱਖ ਰਾਜਨੀਤਕ ਪਾਰਟੀਆ ਦੇ ਆਗੂ, ਬ੍ਰਿਸਬੇਨ ਕੋਸਲ ਤੇ ਪੁਲਿਸ ਅਧਿਕਾਰੀਆ ਤੇ ਬ੍ਰਿਸਬੇਨ ਦੇ ਸਾਰੇ ਗੁਰਦੁਆਰਾ ਸਾਹਿਬ ਜੀ ਦੇ ਭਰਪੂਰ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ। ਉਂਨ੍ਹਾ ਅੱਗੇ ਕਿਹਾ ਲੋਕਾ ਦੇ ਠਾਠਾਂ ਮਾਰਦੇ ਹੋਏ ਇਕੱਠ ਤੋ ਇਸ ਤਰਾਂ ਪ੍ਰਤੀਤ ਹੋ ਰਿਹਾ ਸੀ ਜਿਵੇ ਆਸਟ੍ਰੇਲੀਆ ਵਿਚ ਹੀ ਪੰਜਾਬ ਬਣ ਗਿਆ ਹੋਵੇ ਉਨ੍ਹਾ ਕਿਹਾ ਕਿ ਪੰਜਾਬੀ ਭਾਈਚਾਰਾ ਸਾਰਾ ਸਾਲ ਵਿਦੇਸ਼ਾ ਵਿਚ ਸਖਤ ਮਿਹਨਤ ਕਰਦੇ ਹਨ ਤੇ ਫਿਰ ਆਸਟ੍ਰੇਲੀਅਨ ਸਿੱਖ ਖੇਡਾਂ ਦੇ ਸ਼ੁਰੂ ਹੋਣ ਤੇ ਆਪ ਮੁਹਾਰੇ ਆਪਣੇ ਕੰਮ-ਧੰਦੇ ਤੋ ਵਿਹਲ ਕੱਢ ਕੇ ਆਪਣੇ ਯਾਰਾ ਵੇਲੀਆ ਤੇ ਪਰਿਵਾਰਾ ਨਾਲ ਇਸ ਤਿੰਨ ਰੋਜ਼ਾ ਖੇਡ ਤੇ ਸੱਭਿਆਚਾਰਕ ਮੇਲਾ ਦਾ ਆਨੰਦ ਮਾਣਦੇ ਹਨ ਵਿਦੇਸ਼ਾ ਵਿਚ ਰਹਿੰਦੇ ਹੋਏ ਆਪਣੇ ਸੋਹਣੇ ਦੇਸ਼ ਦੇ ਅਮੀਰ ਸੱਭਿਆਚਾਰ ਤੇ ਸੰਸਕ੍ਰਿਤੀ ਨਾਲ ਜੁੜੇ ਰਹਿੰਦੇ ਹਨ।ਉਨ੍ਹਾ ਅੱਗੇ ਕਿਹਾ ਉੱਘੇ ਸਟੇਜ ਸੰਚਾਲਕ ਜਸਵਿੰਦਰ ਰਾਣੀਪੁਰ, ਰਣਜੀਤ ਖੇੜਾ, ਗੱਗੀ ਮਾਨ ਤਿੰਨੇ ਹੀ ਦਿਨ ਜਿਸ ਪਰਿਪੱਕਤਾ ਸਟੇਜ ਸੰਚਾਲਕ ਦੀ ਅਹਿਮ ਭੁਮਿਕਾ ਨਿਭਾਉਣ ਤੇ ਰੇਡੀਓ ਫੋਰ ਈ ਬੀ, ਹਰਮਨ ਰੇਡੀਓ, ਹਾਜ਼ੀ ਰੇਡੀਓ ਵਲੋ ਲਾਈਵ ਪ੍ਰਸਾਰਣ ਕਰਨ ਤੇ ਅਕਾਲ ਚੈਂਨਲ ਤੇ ਰੇਡੀਓ ਰਧਿਮ ਤੇ ਸਾਰੇ ਪੰਜਾਬੀ ਮੀਡੀਆ ਕਰਮੀਆ ਦਾ ਅਹਿਮ ਭੁਮੀਕਾ ਨਿਭਾਉਣ ਤੇ ਵਿਸ਼ੇਸ਼ ਧੰਨਵਾਦ ਕਰਦੇ ਹਨ।

ਸੁਰਿੰਦਰ ਪਾਲ ਸਿੰਘ ਖੁਰਦ
spsingh997@yahoo.com.au