29ਵੀਆਂ ਸਾਲਾਨਾ ਆਸਟਰੇਲੀਅਨ ਸਿੱਖ ਖੇਡਾਂ

FB_IMG_1458467269652-1-1-1ਆਸਟ੍ਰੇਲੀਅਨ ਨੈਸ਼ਨਲ ਸਿੱਖ ਸਪੋਰਟਸ ਐਂਡ ਕਲਚਰਲ ਕੌਂਸਲ’ ਵੱਲੋਂ  ਪ੍ਰਵਾਸੀ ਸਿੱਖਾਂ ਦੀ ਪਛਾਣ ਤੇ ਵਿਰਾਸਤ ਨੂੰ ਦਰਸਾਉਦੀਆਂ 29ਵੀਆਂ ਸਾਲਾਨਾ ਆਸਟਰੇਲੀਅਨ ਸਿੱਖ ਖੇਡਾਂ 25 ਤੋਂ 27 ਮਾਰਚ ਤੱਕ ਬ੍ਰਿਸਬੇਨ ਦੇ ਟਿੰਗਲਪਾ ਇਲਾਕੇ ਵਿੱਚ ਕਰਵਾਈਆਂ ਜਾ ਰਹੀਆਂ ਹਨ ਇਹ ਜਾਣਕਾਰੀ ਸੰਸਥਾਂ ਦੇ ਮੈਂਬਰਾਂ ਤੇ ਖੇਡ ਪ੍ਰਬੰਧਕਾਂ ਨੇ ਪ੍ਰੈਸ ਨੂੰ ਦਿੱਤੀ । ਉਨ੍ਹਾਂ ਦੱਸਿਆ ਕਿ ਇਸ ਵੇਰ ਖੇਡ ਮੇਲੇ ਵਿੱਚ ਕਬੱਡੀ , ਹਾਕੀ , ਫੁੱਟਬਾਲ , ਰੱਸ਼ਾਕਸ਼ੀ , ਕ੍ਰਿਕਟ , ਦੌੜਾਂ , ਨੈੱਟਬਾਲ ਦੇ ਮੁਕਾਬਲੇ ਤੋਂ ਇਲਾਵਾ ਗਿੱਧਾ ਭੰਗੜਾ , ਦਸਤਾਰ ਸਜਾਉਣ ਦੇ ਮੁਕਾਬਲੇ ਵੀ ਕਰਵਾਏ ਜਾਣਗੇ ਅਤੇ ਇਹਨਾਂ ਮੁਕਾਬਲਿਆਂ ਵਿੱਚ ਵੱਖ ਵੱਖ ਦੇਸ਼ਾਂ ਦੇ ਕਰੀਬ ਦੋ ਹਜ਼ਾਰ ਖਿਡਾਰੀਆਂ ਦੇ ਹਿੱਸਾ ਲੈਣ ਦੀ ਉਮੀਦ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪੰਜਾਬੀ ਪਹਿਰਾਵੇ ਤੇ ਵਿਰਾਸਤ ਨੂੰ ਦਰਸਾਉਦੀ ਪ੍ਰਦਸ਼ਨੀ ਲਗਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ ।ਸਭਿਆਚਾਰਕ ਪ੍ਰੋਗਰਾਮ ਕਰਵਾਏ ਜਾਣ ਦਾ ਵੀ ਫੈਸਲਾ ਲਿਆ ਗਿਆ ਹੈ । 

ਇਥੇ ਦੱਸਣਯੋਗ ਹੈ ਕਿ ਇਨ੍ਹਾਂ ਸਿੱਖ ਖੇਡਾਂ ਮੌਕੇ ਪ੍ਰਵਾਸੀਆਂ ਦੇ ਇਕੱਠ ਦਾ ਸਿਆਸੀ ਲਾਹ ਲੈਣ ਵਾਸਤੇ  ਪੰਜਾਬ ਤੋਂ ਕਾਂਗਰਸ ਪਾਰਟੀ ਵੱਲੋਂ ਸਾਬਕਾਂ ਮੈਂਬਰ ਪਾਰਲੀਮੈਂਟ ਸ਼੍ਰੀ ਮਤੀ ਪ੍ਰਨੀਤ ਕੌਰ ਅਤੇ ਆਮ ਆਦਮੀ ਪਾਰਟੀ ਵੱਲੋਂ ਐਚ ਐਸ ਫੁਲਕਾ ਤੇ ਵਿਧਾਇਕ ਜਰਨੈਲ ਸਿੰਘ ਦਿੱਲੀ ਉਚੇਚੇ ਤੌਰ ‘ਤੇ ਪਹੁੰਚ ਰਹੇ ਹਨ । ਖੇਡ ਮੇਲੇ ਦੇ ਪ੍ਰਬੰਧਕਾਂ  ਨੇ ਸਮੂਹ ਖੇਡ ਪ੍ਰੇਮੀਆਂ ਨੂੰ ਇਸ ਮੇਲੇ ਵਿੱਚ ਪਹੁੰਚਣ ਦਾ ਖੁਲ੍ਹਾ ਸੱਦਾ ਦਿੱਤਾ ਹੈ ।
 

Install Punjabi Akhbar App

Install
×