ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਨਿਆਗਰਾ ਫਾਲਜ਼ ਬਾਰਡਰ ਕਰਾਸਿੰਗ ‘ਤੇ 28,000 ਤੋਂ ਵੱਧ ਗੈਰ-ਕਾਨੂੰਨੀ ਚਾਕੂ ਜ਼ਬਤ ਕੀਤੇ

ਨਿਊਯਾਰਕ —ਬੀਤੇਂ ਦਿਨ ਕੈਨੇਡਾ ਬਾਰਡਰ ਸਰਵਿਸ ਏਜੰਸੀ (CBSA) ਨੇ ਟਰੱਕ ਦੀ ਚੈਕਿੰਗ ਦੋਰਾਨ ਇਕ ਸਮੂਹ/ਕਾਰੋਬਾਰ ਨੂੰ ਇੱਕ ਵਪਾਰਕ ਟਰੱਕ ਦੇ ਰੂਪ ਵਿੱਚ 28,000 ਤੋਂ ਵੱਧ ਦੇ ਕਰੀਬ ਚਾਕੂਆਂ ਨੂੰ ਲੈ ਕੇ ਜਾ ਰਿਹਾ ਸੀ ਜਿਸ ਨੂੰ ਕੈਨੇਡਾ ਬਾਰਡਰ ਸਰਵਿਸ ਏਜੰਸੀ (ਸੀਬੀਐਸਏ) ਦੁਆਰਾ ਕੁਈਨਸਟਨ-ਲੇਵਿਸਟਨ ਬਾਰਡਰ ਕਰਾਸਿੰਗ ‘ਤੇ ਰੋਕ ਕੇ ਜਾਂਚ ਪੜਤਾਲ ਕਰਨ ਤੇ ਸਾਰੇ ਦਾ ਸਾਰਾ  ਮਾਲ ਜ਼ਬਤ ਕੀਤਾ ਗਿਆ ਹੈ। ਜੋ ਪੂਰੀ ਮਾਤਰਾ ਤੋਂ ਇਲਾਵਾ ਸਭ ਤੋਂ ਵੱਡੀ ਸਮੱਸਿਆ ਦੋਰਾਨ ਇਹ ਚਾਕੂ ਗੈਰ-ਦਸਤਾਵੇਜ਼ੀ ਵਜੋਂ ਲਿਜਾਏ ਜਾ ਰਹੇ ਸਨ।ਜਿੰਨਾਂ ਦੀ ਕੀਮਤ 172,000 ਹਜ਼ਾਰ ਡਾਲਰ ਦੇ ਕਰੀਬ ਸੀ।  ਉਹਨਾਂ ਨੂੰ ਸਵਿੱਚਬਲੇਡਾਂ ਵਜੋਂ ਵਿਭਾਗ ਨੇ ਜ਼ਬਤ ਕਰ ਕਰੇ ਹਨ। ਕੈਨੇਡਾ ਬਾਰਡਰ ਸਰਵਿਸ ਏਜੰਸੀ ਅਨੁਸਾਰ ਇਹ 5 ਜਨਵਰੀ, 2018 ਤੋਂ ਬਾਅਦ ਇੱਕ ਵੱਡੀ ਗਿਣਤੀ ਚ’ 28,000 ਹਜ਼ਾਰ ਦੇ ਕਰੀਬ ਗੈਰਦਸਤਾਵੇਜ ਤੋ ਬਰਾਮਦ ਕੀਤੇ ਗਏ ਹਨ। ਜਦੋਂ  ਸੀਬੀਐਸਏ ਨੇ ਅਮਰੀਕਾ ਤੋਂ ਕੈਨੇਡਾ ਵਿੱਚ ਆਉਣ ਵਾਲੀਆਂ ਚੀਜ਼ਾਂ ਬਾਰੇ ਨਵੀਆਂ ਪਾਬੰਦੀਆਂ ਜਾਰੀ ਕੀਤੀਆਂ ਸਨ। ਅਤੇ ਇਹ ਉਹ ਚਾਕੂ ਸਨ ਜੋ ਤੁਹਾਡੇ ਗੁੱਟ ਦੇ ਝਟਕੇ ਨਾਲ ਖੋਲ੍ਹੇ ਜਾ ਸਕਦੇ ਹਨ ਜੋ ਵਰਜਿਤ  ਹਨ।

Install Punjabi Akhbar App

Install
×