ਕੈਨੇਡਾ ਦੀ ਸਰਕਾਰ ਨੇ ਸੀਆਰਐਸ ਸਕਿੰਟ 75 ਤਹਿਤ ਐਕਸਪ੍ਰੈਸ ਇੰਟਰੀ ਰਾਹੀਂ 27,332 ਲੋਕਾਂ ਨੂੰ ਪੱਕੇ ਹੋਣ ਦਾ ਕੀਤਾ ਮੌਕਾ ਪ੍ਰਦਾਨ

ਨਿਊਯਾਰਕ/ ਟੋਰਾਟੋ —ਬੀਤੇਂ ਦਿਨ ਕੈਨੇਡਾ ਦੀ ਸਰਕਾਰ ਵੱਲੋਂ ਜਿਸ ਤਰ੍ਹਾਂ CRS ਸਕੋਰ 75 ਤੇ ਲਿਆ ਕੇ ਐਕਸਪ੍ਰੈਸ ਐਂਟਰੀ ਰਾਹੀਂ 27332 ਜਣਿਆਂ ਨੂੰ ਪੱਕਿਆਂ ਹੋਣ ਦਾ ਮੌਕਾ ਦਿੱਤਾ ਹੈ ਉਸਦੀ ਸ਼ਲਾਂਘਾ ਕੀਤੀ ਜਾ ਰਹੀ ਹੈ, ਇਸਦੇ ਨਾਲ ਹੀ ਕੈਨੇਡਾ ਸਰਕਾਰ ਵੱਲੋਂ ਆਉਣ ਵਾਲੇ ਤਿੰਨ ਸਾਲਾਂ ਦੇ ਸਮੇਂ ਦੌਰਾਨ ਹਰ ਸਾਲ ਚਾਰ ਲੱਖ ਦੇ ਕਰੀਬ ਇਮੀਗਰਾਂਟਸ ਨੂੰ ਕੈਨੇਡਾ ਲੈਕੇ ਆਉਣ ਦਾ ਟੀਚਾ ਮਿੱਥਿਆ ਗਿਆ ਹੈ। ਹੁਣ ਇੱਕ ਸੁਖ਼ਦ ਖਬਰ ਹੋਰ ਵੀ ਸਾਹਮਣੇ ਆ ਰਹੀ ਹੈ ਕਿ ਕੈਨੇਡਾ ਸਰਕਾਰ ਉਨਰ ਅਪਰੇਟਰ LMIA (Labour Market Impact Assessment ) ਕੈਟੇਗਰੀ ਨੂੰ ਖਤਮ ਕਰਨ ਬਾਰੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰ ਰਹੀ ਹੈ। ਉਨਰ ਅਪਰੇਟਰ LMIA ਜ਼ਰੀਏ ਕੈਨੇਡਾ ਵਿੱਚ ਬਿਜ਼ਨਸ ਸ਼ੁਰੂ ਕਰਨ ਜਾ ਖਰੀਦਣ ਦੇ ਨਾਂਅ ਹੇਠ ਵੱਡੇ ਪੱਧਰ ਤੇ ਹੇਰਾਫੇਰੀਆਂ ਅਤੇ ਠੱਗੀਆਂ ਕਰਨ ਦੀਆਂ ਖ਼ਬਰਾਂ ਸਨ। LMIA ਠੱਗੀਆਂ ਦੇ ਖਿਲਾਫ ਲਗਾਤਾਰ ਬੁਲੰਦ ਹੁੰਦੀ ਆਵਾਜ਼ ਕਾਰਨ ਕੁੱਝ ਬਿਜ਼ਨਸ ਅਦਾਰਿਆਂ ਵੱਲੋਂ ਜਾਲਸਾਜੀਆਂ ਤੋਂ ਤੌਬਾ ਵੀ ਕੀਤੀ ਗਈ ਹੈ , ਕੁੱਝ ਇਮੀਗ੍ਰੇਸ਼ਨ ਠੱਗ ਵਕੀਲ ਫੜੇ ਵੀ ਗਏ ਹਨ ਤੇ ਕੁੱਝ ਹਾਲੇ ਵੀ ਇਸ ਬੇਈਮਾਨੀ ਦੇ ਰਾਹ ਤੇ ਚੱਲ ਰਹੇ ਹਨ।

Install Punjabi Akhbar App

Install
×