ਭਾਰਤੀ ਕੌਂਸਲੇਟ ਜਨਰਲ ਵੈਨਕੂਵਰ ਵੱਲੋਂ 27 ਸਾਬਕਾ ਸੈਨਿਕ ”ਵਰਿਸ਼ਟ ਯੋਧਾ ਪੁਰਸਕਾਰ” ਨਾਲ ਸਨਮਾਨਿਤ

ਸਰੀ – ਭਾਰਤੀ ਕੌਂਸਲੇਟ ਜਨਰਲ ਵੈਨਕੂਵਰ ਵੱਲੋਂ ਭਾਰਤੀ ਆਜ਼ਾਦੀ ਦੀ 75ਵੀਂ ਵਰੇਗੰਢ ਦੇ ਸੰਦਰਭ ਵਿਚ “ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ” ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਭਾਰਤੀ ਸੈਨਾਵਾਂ ਵਿਚ ਸ਼ਲਾਘਾਯੋਗ ਸੇਵਾ ਨਿਭਾਉਣ ਵਾਲੇ ਗਰੇਟਰ ਵੈਨਕੂਵਰ ਦੇ 27 ਸਾਬਕਾ ਸੈਨਿਕਾਂ ਨੂੰ ”ਵਰਿਸ਼ਟ ਯੋਧਾ ਪੁਰਸਕਾਰ” ਨਾਲ ਸਨਮਾਨਿਤ ਕੀਤਾ ਗਿਆ ਅਤੇ ਇਨ੍ਹਾਂ ਸੈਨਿਕਾਂ ਨੂੰ ਮੰਚ ਉਪਰ ਬੁਲਾ ਕੇ ਉਹਨਾਂ ਦੇ ਜੀਵਨ ਸੰਘਰਸ਼ ਅਤੇ ਸੂਰਮਗਤੀ ਕਥਾਵਾਂ ਸੁਣੀਆਂ ਅਤੇ ਉਹਨਾਂ ਦੀਆਂ ਦੇਸ਼ ਪ੍ਰਤੀ ਭਾਵਨਾਵਾਂ ਤੋਂ ਨਵੀਂ ਪੀੜੀ ਨੂੰ ਜਾਣੂ ਕਰਵਾਉਣ ਦਾ ਉਪਰਾਲਾ ਕੀਤਾ ਗਿਆ।

“ਵਰਿਸ਼ਟ ਯੋਧਾ” ਸਨਮਾਨ ਹਾਸਲ ਕਰਨ ਵਾਲੇ ਸਾਬਕਾ ਸੈਨਿਕਾਂ ਵਿਚ ਨਾਇਬ ਸੂਬੇਦਾਰ ਸਰਵਣ ਸਿੰਘ ਖਹਿਰਾ,  ਵਾਰੰਟ ਅਫਸਰ ਦਵਿੰਦਰ ਸਿੰਘ ਧਾਮੀ, ਜੂਨੀਅਰ ਵਾਰੰਟ ਅਫਸਰ ਕਾਬਲ ਸਿੰਘ ਸੰਧਾਵਾਲੀਆ, ਸੂਬੇਦਾਰ ਸੁੱਚਾ ਸਿੰਘ ਨਿੱਝਰ, ਕਾਰਪੋਰਲ ਅਜੀਤ ਸਿੰਘ ਸਰਾਂ, ਕੈਪਟਨ ਬ੍ਰਿਜ ਲਾਲ ਸ਼ਰਮਾ, ਸੁਕਐਡਰਨ ਲੀਡਰ ਸੁਖਦੇਵ ਸਿੰਘ, ਸੂਬੇਦਾਰ ਜੋਗਿੰਦਰ ਸਿੰਘ ਗਿੱਲ, ਕੈਪਟਨ ਮਹਿੰਦਰ ਸਿੰਘ ਜਸਵਾਲ, ਵਾਰੰਟ ਅਫਸਰ ਕੁਲਵੰਤ ਸਿੰਘ ਕੁਲਾਰ, ਲੈਫਟੀਨੈਂਟ ਹਰਪਾਲ ਸਿੰਘ ਬਰਾੜ, ਲੈਫਟੀਨੈਂਟ ਜਰਨੈਲ ਸਿੰਘ ਚੀਮਾ, ਹਵਾਲਦਾਰ ਜਗਿੰਦਰ ਸਿੰਘ ਕੁਲਾਰ, ਕਰਨਲ ਪ੍ਰੇਮ ਸਿੰਘ ਸੰਧੂ, ਕਰਨਲ ਦਵਿੰਦਰ ਸਿੰਘ ਸੰਧਾਵਾਲੀਆ,  ਨਾਇਕ ਰਘਬੀਰ ਸਿੰਘ ਪਰਮਾਰ, ਨਾਇਕ ਮਲਕੀਤ ਸਿੰਘ ਥਿੰਦ, ਸਾਰਜੈਂਟ ਸੁਖਦੇਵ ਸਿੰਘ ਗਦਰੀ, ਹਵਾਲਦਾਰ ਰਾਮਜੀ ਲਾਲ ਚੌਧਰੀ, ਨਾਇਕ ਜਗਤਾਰ ਸਿੰਘ ਸਹੋਤਾ, ਕਾਰਪੋਰਲ ਹਰਬੰਸ ਸਿੰਘ ਖਗੂੰੜਾ, ਸੂਬੇਦਾਰ ਗੁਰਦੇਵ ਸਿੰਘ ਕੰਵਰ, ਹਵਾਲਦਾਰ ਸੰਤੋਖ ਸਿੰਘ ਗਾਖਲ, ਫਲਾਈਟ ਲੈਂਫਟੀਨੈਂਟ ਗਿਆਨ ਸਿੰਘ ਸੈਣੀ, ਪੈਟੀ ਅਫਸਰ ਗੁਰਦੇਵ ਸਿੰਘ ਰੱਕੜ, ਵਾਰੰਟ ਅਫਸਰ ਪਲਵਿੰਦਰ ਸਿੰਘ ਭੱਠਲ, ਨਾਇਕ ਜੋਗਿੰਦਰ ਸਿੰਘ ਮਾਹਲ ਸ਼ਾਮਲ ਸਨ।

ਕੌਂਸਲੇਟ ਜਨਰਲ ਸ੍ਰੀ ਮਨੀਸ਼ ਨੇ ਸਨਮਾਨਿਤ ਸ਼ਖਸੀਅਤਾਂ ਅਤੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਭਾਰਤ ਸਰਕਾਰ ਵੱਲੋਂ ਮਨਾਏ ਜਾ ਰਹੇ ”ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ” ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ। ਉਹਨਾਂ ਆਜ਼ਾਦੀ ਸੰਘਰਸ਼ ਅਤੇ ਦੇਸ਼ ਦੀ ਰੱਖਿਆ ਲਈ ਸਾਬਕਾ ਸੈਨਿਕਾਂ ਦੇ ਯੋਗਦਾਨ ਨੂੰ ਸਿਜਦਾ ਕੀਤਾ।

ਸਮਾਗਮ ਦੇ ਮੁੱਖ ਮਹਿਮਾਨ ਅਤੇ ਬ੍ਰਿਟਿਸ਼ ਕੋਲੰਬੀਆ ਅਸੈਂਬਲੀ ਦੇ ਸਪੀਕਰ ਰਾਜ ਚੌਹਾਨ ਨੇ ਸਾਬਕਾ ਸੈਨਿਕਾਂ ਦੇ ਸੰਘਰਸ਼ ਅਤੇ ਯੋਗਦਾਨ ਨੂੰ ਵੱਡਮੁੱਲੀ ਦੇਣ ਦਸਦਿਆਂ ਭਾਰਤ ਨਾਲ ਜੁੜੀਆਂ ਯਾਦਾਂ ਤੇ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਅਤੇ ”ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ” ਮਨਾਏ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਸਮਾਗਮ ਵਿਚ ਸ਼ਾਮਲ ਵਿਸ਼ੇਸ਼ ਮਹਿਮਾਨ ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸਰਾਏ, ਐਮ.ਐਲ.ਏ. ਜਗਰੂਪ ਬਰਾੜ, ਐਮ.ਐਲ.ਏ. ਜਿਨੀ ਸਿਮਜ਼, ਸਾਬਕਾ ਮੰਤਰੀ ਡਾ. ਗੁਲਜ਼ਾਰ ਸਿੰਘ ਚੀਮਾ ਨੇ ਸਾਬਕਾ ਸੈਨਿਕਾਂ ਨੂੰ ਸਨਮਾਨਿਤ ਕਰਨ ਦੀ ਰਸਮ ਅਦਾ ਕੀਤੀ। ਸਮਾਗਮ ਵਿਚ ਇੰਡੋ -ਕੈਨੇਡੀਅਨ ਭਾਈਚਾਰੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਤੇ ਸਾਬਕਾ ਸੈਨਿਕਾਂ ਦੇ ਪਰਿਵਾਰਕ ਮੈਂਬਰਾਂ ਨੇ ਸ਼ਮੂਲੀਅਤ ਕੀਤੀ।

(ਹਰਦਮ ਮਾਨ)
+1 604 308 6663
maanbabushahi@gmail.com

Install Punjabi Akhbar App

Install
×