ਵਲਿੰਗਟਨ ਨੇੜੇ ਖੰਡਾਲਾ ਉਪ ਨਗਰ ਵਿਖੇ 26 ਸਾਲਾ ਗਰਭਵਤੀ ਭਾਰਤੀ ਮਹਿਲਾ ਦੀ ਲਾਸ਼ ਮਿਲੀ

– ਸਕੈਨਿਗ ਬਾਅਦ ਕੁੜੀ ਪੈਦਾ ਹੋਣ ਦੇ ਡਰ ਤੋਂ ਪ੍ਰੇਸ਼ਾਨ ਸੀ ਤੇ ਚਾਰ ਦਿਨ ਸੀ ਲਾਪਤਾ

NZ PIC 21 Nov-1

ਔਕਲੈਂਡ 21 ਨਵੰਬਰ -ਵਲਿੰਗਟਨ ਨੇੜੇ ਖੰਡਾਲਾ ਨਾਂਅ ਦੇ ਉਪਨਗਰ ਵਿਚ ਕੈਸ਼ਮੀਰ ਐਵਨਿਊ ਵਿਖੇ ਰਹਿੰਦੀ ਇਕ 26 ਸਾਲਾ ਮਹਿਲਾ ਸੋਨਮ ਸ਼ੈਲਰ (ਮੁੰਬਈ) ਦੀ ਅੱਜ ਪੁਲਿਸ ਨੂੰ ਵਾਇਰਾਰਾਪਾ ਬੀਚ ਤੋਂ ਲਾਸ਼ ਪ੍ਰਾਪਤ ਹੋਈ ਹੈ। ਉਸਦੇ ਪਤੀ ਸਾਗਰ ਸ਼ੈਲਰ ਨੇ ਸ਼ਨੀਵਾਰ ਨੂੰ ਪੁਲਿਸ ਨੂੰ ਸੂਚਿਤ ਕੀਤਾ ਸੀ ਕਿ ਉਹ ਆਪਣੀ ਪਤਨੀ ਨੂੰ ਸਵੇਰੇ 8.30 ਵਜੇ ਕੰਮ ‘ਤੇ ਜਾਣ ਵੇਲੇ ਘਰ ਛੱਡ ਕੇ ਗਿਆ ਸੀ, ਦਿਨ ਵੇਲੇ ਉਸਨੇ ਜਦੋਂ ਉਸਨੂੰ ਫੋਨ ਕੀਤਾ ਸੀ ਤਾਂ ਫੋਨ ਬੰਦ ਆ ਰਿਹਾ ਸੀ। ਇਸ ਤੋਂ ਬਾਅਦ ਉਸਨੇ ਜਦੋਂ ਘਰ ਆ ਕੇ ਵੇਖਿਆ ਤਾਂ ਉਸਦੀ ਪਤਨੀ ਘਰੋਂ ਲਾਪਤਾ ਸੀ। ਪਤੀ ਅਨੁਸਾਰ ਉਹ ਸਿਰਫ 20 ਡਾਲਰ ਹੀ ਲੈ ਕੇ ਗਈ ਹੋਵੇਗਾ ਅਤੇ ਦੋ ਫੋਨ ਉਸ ਕੋਲ ਸਨ। ਪੁਲਿਸ ਨੂੰ ਉਸਦੀ ਗੁੰਮਸ਼ੁਦਗੀ ਬਾਰੇ ਦੱਸਿਆ ਕਿ  ਉਹ ਇਸ ਗੱਲ ਤੋਂ ਪ੍ਰੇਸ਼ਾਨ ਸੀ ਕਿ ਉਸਦੇ ਹੋਣ ਵਾਲਾ ਬੱਚਾ ਮੁੰਡਾ ਨਹੀਂ ਹੈ ਜਦ ਕਿ 15 ਨਵੰਬਰ ਨੂੰ ਕਰਵਾਈ ਸਕੈਨਿੰਗ ਦੇ ਵਿਚ ਅਜੇ ਸਪਸ਼ਟ ਵੀ ਨਹੀਂ ਕੀਤਾ ਗਿਆ ਸੀ।  ਉਸਦੇ ਪਤੀ ਨੇ ਇਹ ਵੀ ਕਿਹਾ ਸੀ ਕਿ ਸਕੈਨਿਗ ਤੋਂ ਬਾਅਦ ਉਹ ਕਾਰ ਦੇ ਵਿਚ ਆ ਕੇ ਰੋਣ ਲੱਗ ਪਈ ਸੀ। ਇਹ ਮਹਿਲਾ 5 ਮਹੀਨਿਆਂ ਦੀ ਗਰਭਵਤੀ ਸੀ।

image (1)

ਪਤੀ ਨੇ ਕਿਹਾ ਕਿ ਉਸਦੀ ਪਤਨੀ ਦਾ ਸੁਪਨਾ ਸੀ ਕਿ ਉਸਦੇ ਹੋਣ ਵਾਲਾ ਬੱਚਾ ਸਿਰਫ ਮੁੰਡਾ ਹੀ ਹੋਵੇ। ਦਸੰਬਰ ਮਹੀਨੇ ਹੀ ਇਸਦਾ ਵਿਆਹ ਹੋਇਆ ਸੀ ਅਤੇ ਅਪ੍ਰੈਲ ਮਹੀਨੇ ਉਹ ਇੰਡੀਆ ਆਈ ਸੀ। ਪੁਲਿਸ ਨੇ ਲਾਸ਼ ਪ੍ਰਾਪਤ ਕਰਕੇ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ ਅਤੇ ਉਸਦੇ ਪਤੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

Welcome to Punjabi Akhbar

Install Punjabi Akhbar
×
Enable Notifications    OK No thanks