ਦੋ ਗੋਰੀਆਂ ਕੁੜੀਆਂ ਵੱਲੋਂ ਬਚਾਏ ਗਏ 26 ਸਾਲਾ ਭਾਰਤੀ ਵਿਦਿਆਰਥੀ ਨੇ ਹਸਪਤਾਲ ‘ਚ ਦਮ ਤੋੜਿਆ

NZ Pic 3 April-1ਬੀਤੇ ਸੋਮਵਾਰ ਦੇਸ਼ ਦੀ ਰਾਜਧਾਨੀ ਵਲਿੰਗਟਨ ਦੇ ਹਾਰਬਰ ਬ੍ਰਿਜ ਲਾਗੇ ਰਾਤ 10.30 ਵਜੇ ਦੇ ਕਰੀਬ ਇਕ 26 ਸਾਲਾ ਭਾਰਤੀ ਵਿਦਿਆਰਥੀ ਜਿਸ ਦਾ ਨਾਂਅ ਬੂਬੇਸ਼ ਪਲਾਨੀ ਪੁਲਿਸ ਵੱਲੋਂ ਦੱਸਿਆ ਗਿਆ ਹੈ ਨੂੰ  ਦੋ ਗੋਰੀਆਂ ਕੁੜੀਆਂ ਕੈਲੀ ਮੈਕੇ (15) ਅਤੇ ਪੇਈਜੀ ਓਲਡ (16) ਨੇ ਆਪਣੀ ਜਾਨ ਜ਼ੋਖਮ ਵਿਚ ਪਾ ਕੇ ਸਮੁੰਦਰ ਵਿਚ ਡੁੱਬਣ ਤੋਂ ਬਚਾਅ ਲਿਆ ਸੀ। ਇਸ ਦਾ ਵਲਿੰਗਟਨ ਹਸਪਤਾਲ ਦੇ ਵਿਚ ਇਲਾਜ ਚੱਲ ਰਿਹਾ ਸੀ ਪਰ ਬੀਤੀ ਰਾਤ ਉਹ ਦਮ ਤੋੜ ਗਿਆ। ਜਿਸ ਸਮੇਂ ਉਸਦੀ ਮੌਤ ਹੋਈ ਉਸਦੇ ਦੋਸਤ ਮਿੱਤਰ ਉਨ੍ਹਾਂ ਦੇ ਲਾਗੇ ਸਨ। ਨਿਊਜ਼ੀਲੈਂਡ ਪੁਲਿਸ ਨੇ ਇੰਡੀਆ ਰਿੰਦੇ ਪਰਿਵਾਰ ਨਾਲ ਸੰਪਰਕ ਕਰ ਲਿਆ ਹੈ। ਪਰਿਵਾਰ ਨੇ ਇਸ ਨੂੰ ਇਕ ਦਰਦਨਾਕ ਹਾਦਸਾ ਮੰਨਿਆ ਹੈ ਅਤੇ ਉਸਦਾ ਬਚਾਅ ਕਰਨ ਵਾਲੀਆਂ ਕੁੜੀਆਂ, ਐਂਬੂਲੈਂਸ ਅਤੇ ਪੁਲਿਸ ਸਮੇਤ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਉਸਨੂੰ ਬਚਾਉਣ ਦੇ ਵਿਚ ਜੀਵਨ ਦਾਨ ਦੇਣ ਵਰਗੀ ਸਹਾਇਤਾ ਕੀਤੀ। ਪੁਲਿਸ ਇਸ ਸਾਰੇ ਘਟਨਾ ਕ੍ਰਮ ਦੀ ਜਾਂਚ ਵੀ ਕਰ ਰਹੀ ਹੈ।

Install Punjabi Akhbar App

Install
×