ਤਿੱਖੀ ਗਰਮੀ ਵੀ ਨਾ ਰੋਕ ਸਕੀ “ਤਰੀਕ ਬਦਲੀ ਮੁਹਿੰਮ” ਦਾ ਰੋਹ

Screenshot_20190127-234021_WhatsApp

ਛੱਬੀ ਜਨਵਰੀ “ਆਸਟ੍ਰੇਲੀਆ ਡੇਅ” ਦੀ ਤਰੀਕ ਜਿੱਥੇ ਸਰਕਾਰੀ ਜਸ਼ਨ ਮਨਾਏ ਗਏ ਸਿਟੀਜਨਸ਼ਿਪ ਸਮਾਗਮ ਹੋਏ। ਇਸ ਦੇ ਨਾਲ ਹੀ ਸਾਰੇ ਵੱਡੇ ਸ਼ਹਿਰਾਂ ਵਿੱਚ ਰੋਹ ਭਰੀਆਂ ਰੈਲੀਆਂ ਹੋਈਆਂ। ਸਖ਼ਤ ਗਰਮੀ ਤੇ ਤੇਜ਼ ਧੁੱਪ ਦੀ ਪ੍ਰਵਾਹ ਨਾ ਕਰਦੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਸ ਤਰੀਕੇ ਦੇ ਵਿਰੋਧ ਵਿੱਚ ਹੋਏ ਸ਼ਾਂਤਮਈ ਰੈਲੀਆਂ ਅਤੇ ਮੁਜ਼ਾਹਰਿਆਂ ਵਿੱਚ ਸ਼ਾਮਿਲ ਹੋਏ। ਆਸਟਰੇਲੀਅਨ ਮੂਲ ਵਾਸੀ ਕੌਮਵਾਦੀ ਦਾ ਕਰੀਬ ਤਿੰਨ ਪ੍ਰਤੀਸ਼ਤ ਹਨ ਪ੍ਰੰਤੂ ਪੁਸ਼ਤ ਦਰ ਪੁਸ਼ਤ ਹੋਏ ਧੱਕਿਆਂ ਦੇ ਕਾਰਨ ਪੱਛੜੇ ਹੋਣ ਕਾਰਨ ਉਹ ਜ਼ੇਲ਼੍ਹਾ ਵਿਚ ਬੰਦ ਆਬਾਦੀ ਦਾ ਕੁੱਲ ਪੱਚੀ ਪ੍ਰਤੀ ਹਿੱਸਾ ਬਣਦੇ ਹਨ। ਅੱਜ ਵੀ ਹਿਰਾਸਤ ਵਿੱਚ ਹੋਣ ਵਾਲੀਆਂ ਮੂਲਵਾਸੀ ਦੀਆਂ ਮੌਤਾਂ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਦੀ ਔਸਤ ਉਮਰ ਦਰ ਬਾਕੀ ਅਬਾਦੀ ਨਾਲੋਂ ਦਸ ਸਾਲ ਘੱਟ ਹੈ। ਕਿਸ਼ੋਰ ਉਮਰ ਵਿੱਚ ਬੱਚਿਆਂ ਦੇ ਖੁਦਕੁਸ਼ੀ ਕਰਨ ਦੇ ਵੀ ਬਾਕੀ ਦੇ ਵਾਦੀ ਨਾਲੋਂ ਪੰਜ ਗੁਣਾ ਵੱਧ ਹੈ ।

ਛੱਬੀ ਜਨਵਰੀ 1788 ਨੂੰ ਅੰਗਰੇਜ਼ ਕੈਪਟਨ ਕੁੱਕ ਤੇ ਆਸਟ੍ਰੇਲੀਆ ਪਹੁੰਚਣ ਕਾਰਨ ਆਸਟ੍ਰੇਲੀਆ ਡੇਅ ਕਰਕੇ ਮਨਾਇਆ ਜਾਂਦਾ ਹੈ ਪਰ ਮੂਲਵਾਸੀ ਭਾਈਚਾਰਾ ਇਸੇ ਦਿਨ ਧਾੜਵੀ ਹਮਲੇ ਅਤੇ ਉਸੇ ਦਿਨ ਤੋਂ ਸ਼ੁਰੂ ਹੋਈ ਕਤਲੋਗਾਰਤ ਦੇ ਸਿਲਸਿਲੇ ਨੂੰ ਲੈ ਕੇ ਰੋਸ ਵਿੱਚ ਰਹਿੰਦਾ ਹੈ। ਚੇਤੇ ਰਹੇ ਕਿ ਦੋਸਾ ਅਤੇ ਸਾਲਾਂ ਦੇ ਕਬਜ਼ੇ ਦੌਰਾਨ ਅੱਜ ਵੀ ਆਸਟਰੇਲੀਆ ਤੇ ਰਾਜ ਕਰ ਰਹੇ ਇੰਗਲੈਂਡ ਦੀ ਰਾਣੀ ਅਤੇ ਮੂਲ ਵਾਸੀ ਭਾਈਚਾਰਾਂ ਵਿੱਚ ਕੋਈ ਸਮਝੌਤਾ ਨਹੀਂ ਹੋਇਆ ਉੱਨੀ ਸੌ ਸਤਾਹਟ ਤੱਕ ਉਨ੍ਹਾਂ ਦਾ ਦਰਜਾ ਕਾਨੂੰਨੀ ਰੂਪ ਵਿੱਚ ਜਾਨਵਰਾਂ ਵਾਲਾ ਸੀ ਅਤੇ ਜਾਨਵਰਾਂ ਵਾਂਗ ਹੀ ਉਹਨਾ ਦਾ ਸ਼ੁਗਲ ਵਜੋਂ ਸ਼ਿਕਾਰ ਕੀਤਾ ਜਾਂਦਾ ਸੀ। ਅੱਜ ਵੀ ਉਹ ਰਾਜ ਕਰ ਰਹੀ ਧਿਰ ਨਾਲ ਸਮਝੌਤੇ ਅਤੇ ਹੋਰ ਹੱਕਾਂ ਲਈ ਬਰਾਬਰੀ ਲਈ ਜੂਝ ਰਹੇ ਹਨ। ਗ੍ਰੀਨ ਪਾਰਟੀ ਦੇ ਕੁਈਨਜ਼ਲੈਂਡ ਤੋਂ ਸੈਨੇਟ ਉਮੀਦਵਾਰ ਨਵਦੀਪ ਸਿੰਘ ਨੇ ਦੱਸਿਆ ਆਸਟਰੇਲੀਆ ਡੇ ਨੂੰ ਨਾ ਮਨਾਉਣ ਦੀ ਮੁਹਿੰਮ ਸਾਲ ਜ਼ੋਰ ਫੜ ਰਹੀ ਹੈ ਹੋਰ ਲੋਕ ਨਾਲ ਜੁੜ ਰਹੇ ਹਨ ਅਤੇ ਆਸ ਹੈ ਕਿ ਜਲਦ ਹੀ ਇਹ ਦਿਨ ਇਤਿਹਾਸ ਹੋ ਜਾਵੇਗਾ ।

Welcome to Punjabi Akhbar

Install Punjabi Akhbar
×
Enable Notifications    OK No thanks