ਮੈਲਬੋਰਨ ਦੇ ਪਾਰਕ ਹੋਟਲ ਵਿੱਚ ਬੰਦੀ 26 ਸ਼ਰਣਾਰਥੀਆਂ ਨੂੰ ਮਿਲਿਆ ਬ੍ਰਿਜਿੰਗ ਵੀਜ਼ਾ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਬੰਧਤ ਅਧਿਕਾਰੀਆਂ, ਵਕੀਲਾਂ ਅਤੇ ਡਿਟੈਂਸ਼ਨ ਸੈਂਟਰ ਤੋਂ ਮਿਲੀ ਖ਼ਬਰ ਅਨੁਸਾਰ, ਮੈਲਬੋਰਨ ਦੇ ਪਾਰਕ ਹੋਟਲ ਵਿੱਚ ਬੰਦੀ ਬਣਾ ਕੇ ਰੱਖੇ ਗਏ 26 ਸ਼ਰਣਾਰਥੀਆਂ ਨੂੰ ਬ੍ਰਿਜਿੰਗ ਵੀਜ਼ੇ ਦੇ ਦਿੱਤੇ ਗਏ ਹਨ ਅਤੇ ਹੁਣ ਉਨ੍ਹਾਂ ਨੂੰ ਡਿਟੈਂਸ਼ਨ ਸੈਂਟਰ ਵਿੱਚੋਂ ਆਜ਼ਾਦ ਕੀਤਾ ਜਾ ਰਿਹਾ ਹੈ। ਇਹ ਲੋਕ ਉਹ ਹਨ ਜਿਨ੍ਹਾਂ ਨੂੰ ਕਿ ਮਾਨਸ ਆਈਲੈਂਡ ਅਤੇ ਨੌਰੂ ਆਦਿ ਦੇ ਖੇਤਰਾਂ ਵਿਚਲੇ ਡਿਟੈਂਸ਼ਨ ਸੈਂਟਰਾਂ ਵਿੱਚੋਂ ਮੈਲਬੋਰਨ ਦੇ ਪਾਰਕ ਹੋਟਲ ਵਿੱਚ ਲਿਆਉਂਦਾ ਗਿਆ ਸੀ ਅਤੇ ਇੱਕ ਸਾਲ ਤੋਂ ਵੀ ਜ਼ਿਆਦਾ ਸਮੈਂ ਤੋਂ ਹੋਟਲਾਂ ਆਦਿ ਵਿੱਚ ਰੱਖਿਆ ਹੋਇਆ ਹੈ। ਅੱਜ ਸਵੇਰੇ, ਇਨ੍ਹਾਂ ਸ਼ਰਣਾਰਥੀਆਂ ਨੂੰ ਮੈਲਬੋਰਨ ਦੇ ਪਾਰਕ ਹੋਟਲ ਤੋਂ ਬੱਸ ਰਾਹੀਂ ਸਥਾਨਕ ਇਮੀਗ੍ਰੇਸ਼ਨ ਟ੍ਰਾਂਜਿਟ ਅਕਾਮੋਡੇਸ਼ਨ ਸੈਂਟਰ ਵਿਖੇ ਲਿਆਇਆ ਗਿਆ ਜਿੱਥੇ ਹੁਣ ਇਨ੍ਹਾਂ ਨੂੰ ਰਿਹਾਈ ਦਿੱਤੀ ਜਾ ਰਹੀ ਹੈ। ਇਸ ਦੀ ਹਮਾਇਤ ਕਰਨ ਵਾਲੇ ਵਕੀਲਾਂ ਨੇ ਸਰਕਾਰ ਦੀ ਇਸ ਤਰਫਦਾਰੀ ਲਈ ਤਾਰੀਫ਼ ਕਰਦਿਆਂ ਕਿਹਾ ਕਿ ਹੋਟਲ ਪਾਰਕ ਅਜਿਹੀ ਥਾਂ ਹੈ ਜਿੱਥੇ ਕਿ ਸ਼ਰਣਾਰਥੀਆਂ ਨੂੰ ਰੱਖਿਆ ਹੋਇਆ ਹੈ ਅਤੇ ਇਸ ਦੇ ਆਲ਼ੇ ਦੁਆਲੇ ਇਨ੍ਹਾਂ ਸ਼ਰਣਾਰਥੀਆਂ ਦੇ ਹੱਕਾਂ ਪ੍ਰਤੀ ਨਿਤ-ਪ੍ਰਤੀ ਦਿਨ ਰੋਸ ਮੁਜ਼ਾਹਰੇ ਹੋ ਰਹੇ ਹਨ ਅਤੇ ਇਨ੍ਹਾਂ ਦੀ ਰਿਹਾਈ ਆਦਿ ਲਈ ਜ਼ੋਰਦਾਰ ਮੰਗਾਂ ਉਠਾਈਆਂ ਜਾ ਰਹੀਆਂ ਹਨ।

Install Punjabi Akhbar App

Install
×