25 ਸਾਲਾ ਚਾਈਨਿਜ਼ ਔਰਤ ਜੋ ਕਿ ਸਿਡਨੀ ਦੀ ਰਹਿਣ ਵਾਲੀ ਸੀ, ਐਡਿਲਡ ਦੇ ਹੋਟਲ ਗਰੈਂਡ ਚਾਂਸਲਰ ਦੇ 12ਵੀਂ ਮੰਜ਼ਿਲ ਦੇ ਇੱਕ ਕਮਰੇ ਵਿੱਚ ਮ੍ਰਿਤ ਪਾਈ ਗਈ। ਹੋਟਲ ਦੇ ਸਟਾਫ ਵੱਲੋਂ ਇਸ ਦਾ ਮ੍ਰਿਤ ਸਰੀਰ ਉਦੋਂ ਦੇਖਿਆ ਗਿਆ ਜਦੋਂ ਕਿ ਜਿਸ ਕਮਰੇ ਵਿੱਚ ਇਹ ਠਹਿਰੀ ਹੋਈ ਸੀ ਉਸ ਕਮਰੇ ਦੇ ਵਿੱਚੋਂ ਬਾਥਰੂਮ ਦਾ ਪਾਣੀ ਵੱਗਣ ਕਰਕੇ ਕਾਰੀਡੋਰ ਵਿੱਚ ਇਕੱਠਾ ਹੋ ਗਿਆ। ਸਾਊਥ ਆਸਟ੍ਰੇਲੀਆ ਪੁਲਿਸ ਨੇ ਦੱਸਿਆ ਕਿ ਉਨਾ੍ਹਂ ਨੇ ਇੱਕ 27 ਸਾਲਾ ਯੁਵਕ ਨੂੰ ਇਸ ਕਤਲ ਦੇ ਸਿਲਸਲੇ ਵਿੱਚ ਐਲਨਬਾਏ ਗਾਰਡਨਜ਼ ਵਿੱਚੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਹ ਵੀ ਦੱਸਿਆ ਕਿ ਇਸਦੀ ਅਗਾਊਂ ਜ਼ਮਾਨਤ ਨਹੀਂ ਕੀਤੀ ਗਈ ਹੈ ਅਤੇ ਇਸਨੂੰ ਐਡੀਲਡ ਦੀ ਕੋਰਟ ਵਿੱਚ ਜੱਜਾਂ ਅੱਗੇ ਪੇਸ਼ ਕੀਤਾ ਜਾਵੇਗਾ।