ਕੁਈਨਜ਼ਲੈਂਡ ਦੇ ਕੈਲੰਡਰਾ ਖੇਤਰ ਵਿੱਚ ਇੱਕ 25 ਸਾਲਾਂ ਦੀ ਫੀਬੀਅ ਮੈਕਿਨਤੋਸ਼ ਨਾਮ ਦੀ ਮਹਿਲਾ ਦੇ ਸਿਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਪੁਲਿਸ ਵੱਲੋਂ ਇਸ ਅਪਰਾਧ ਦੇ ਤਹਿਤ ਇੱਕ 30 ਸਾਲਾਂ ਦੇ ਬਰੈਡਲੇ ਲੈਨ ਕੋਟੈਨ ਨਾਮ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ।
ਉਕਤ ਜ਼ਖ਼ਮੀ ਮਹਿਲਾ ਨੂੰ ਇੱਕ 58 ਸਾਲਾਂ ਦੇ ਵਿਅਕਤੀ ਨੇ ਕੈਲੰਡਰਾ ਬੇਸ ਹਸਪਤਾਲ ਵਿੱਚ ਪਹੁੰਚਾਇਆ ਜਿੱਥੇ ਕਿ ਉਕਤ ਮਹਿਲਾ ਦੀ ਮੌਤ ਹੋ ਗਈ।
ਬੇਸ਼ੱਕ, ਉਕਤ ਮਹਿਲਾ ਅਤੇ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ, ਇੱਕ ਦੂਜੇ ਨੂੰ ਜਾਣਦੇ ਸਨ ਪਰੰਤੂ ਪੁਲਿਸ ਨੇ ਕਿਸੇ ਕਿਸਮ ਦੇ ਕੋਈ ਵੀ ਘਰੇਲੂ ਲੜਾਈ ਝਗੜੇ ਜਾਂ ਉਤਪੀੜਨ ਦੇ ਮਾਮਲੇ ਤੋਂ ਇਨਕਾਰ ਕੀਤਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
ਅੱਜ, ਕੋਟੇਨ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕਿ ਉਸ ਨੇ ਆਪਣੀ ਜ਼ਮਾਨਤ ਲਈ ਕੋਈ ਵੀ ਅਰਜ਼ੀ ਨਹੀਂ ਦਿੱਤੀ ਅਤੇ ਅਦਾਲਤ ਵਿੱਚ ਮਾਮਲੇ ਨੂੰ ਜੁਲਾਈ ਮਹੀਨੇ ਤੱਕ ਟਾਲ਼ ਦਿੱਤਾ ਗਿਆ ਹੈ।