ਗੁਰੂ ਆਸਰਾ ਕਲੱਬ ਵੱਲੋਂ ਲੋੜਵੰਦ ਮਰੀਜ਼ ਦੇ ਇਲਾਜ ਲਈ 25 ਹਜ਼ਾਰ ਰੁਪਏ ਦੀ ਆਰਥਿਕ ਮੱਦਦ 

16gsc fdk sahil

ਫਰੀਦਕੋਟ 16 ਮਈ — ਗੁਰੂ ਆਸਰਾ ਕਲੱਬ (ਰਜਿ:) ਵੱਲੋਂ ਇਲਾਜ ਅਧੀਨ ਲੋੜਵੰਦ ਮਰੀਜ਼ ਦੇ ਇਲਾਜ ਲਈ ਆਰਥਿਕ ਮੱਦਦ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਸਰਾ ਕਲੱਬ ਦੇ ਸੇਵਾਦਾਰ ਭਾਈ ਸ਼ਿਵਜੀਤ ਸਿੰਘ ਸੰਘਾ ਨੇ ਦੱਸਿਆ ਕਿ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਦੇ ਨਿਊਰੋ-ਸਰਜਰੀ ਆਈ.ਸੀ.ਯੂ. ਵਿੱਚ ਦਾਖਲ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮੱਲ ਕਟੋਰਾ ਨਾਲ ਸਬੰਧਤ 21 ਸਾਲਾ ਸਾਹਿਲ ਸਿੰਘ ਦਾ ਇਲਾਜ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਲਗਭਗ ਛੇ ਕੁ ਮਹੀਨੇ ਪਹਿਲਾਂ ਸਿਰ ਦਰਦ ਕਾਰਨ ਉਹ ਇਲਾਜ ਲਈ ਹਸਪਤਾਲ ਦਾਖਲ ਹੋਇਆ ਗਿਆ ਸੀ ਅਤੇ ਇਲਾਜ ਦੌਰਾਨ ਪਤਾ ਚੱਲਿਆ ਕਿ ਉਸਦੇ ਸਿਰ ਵਿੱਚ ਰਸੌਲੀ ਹੈ, ਜਿਸਦਾ ਆਪ੍ਰੇਸ਼ਨ ਕਰਵਾਇਆ ਗਿਆ । ਪਰੰਤੂ ਕੁਝ ਮਹੀਨੇ ਬਾਅਦ ਸਿਰ ਵਿੱਚ ਪਾਣੀ ਭਰ ਜਾਣ ਕਾਰਨ ਮਰੀਜ਼ ਦਾ ਫਿਰ ਤੋਂ ਆਪ੍ਰੇਸ਼ਨ ਕੀਤਾ ਗਿਆ। ਹੁਣ ਫਿਰ ਜਦੋਂ ਸਿਰ ਦਰਦ ਦੀ ਤਕਲੀਫ ਕਾਰਨ ਮੁੜ ਤੋਂ ਮਰੀਜ਼ ਨੂੰ ਦਾਖਲ ਕਰਵਾਇਆ ਗਿਆ ਤਾਂ ਪਤਾ ਚੱਲਿਆ ਕਿ ਉਸਦੇ ਸਿਰ ਵਿੱਚ ਫਿਰ ਰਸੌਲੀ ਬਣ ਗਈ ਹੈ। ਮਰੀਜ਼ ਦਾ ਪਿਤਾ ਲਾਲ ਸਿੰਘ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਕਰਦਾ ਹੈ। ਲੰਮੇ ਸਮੇਂ ਤੋਂ ਸਾਹਿਲ ਸਿੰਘ ਦਾ ਇਲਾਜ ਚੱਲਣ ਕਾਰਨ ਪਰਿਵਾਰ ਆਰਥਿਕ ਮੁਸ਼ਕਲ ਵਿਚ ਫਸ ਗਿਆ ਅਤੇ ਇਲਾਜ ਅੱਗੇ ਤੋਰਨਾ ਮੁਸ਼ਕਲ ਹੋ ਗਿਆ ਸੀ। ਮਰੀਜ਼ ਸਬੰਧੀ ਜਾਣਕਾਰੀ ਮਿਲਣ ‘ਤੇ ਗੁਰੂ ਆਸਰਾ ਕਲੱਬ (ਰਜਿ:) ਵੱਲੋਂ ਭਾਈ ਸ਼ਿਵਜੀਤ ਸਿੰਘ ਸੰਘਾ ਅਤੇ ਹਰਪ੍ਰੀਤ ਸਿੰਘ ਭਿੰਡਰ ਨੇ ਮਰੀਜ਼ ਦਾ ਹਾਲ-ਚਾਲ ਜਾਣਿਆ ਅਤੇ ਭਾਈ ਨਵਦੀਪ ਸਿੰਘ ਦੇ ਸਹਿਯੋਗ ਨਾਲ 25 ਹਜ਼ਾਰ ਰੁਪਏ ਦੀ ਆਰਥਿਕ ਮੱਦਦ ਮਰੀਜ਼ ਦੇ ਪਰਿਵਾਰ ਨੂੰ ਸੌਂਪੀ ਗਈ। ਇਸ ਮੌਕੇ ‘ਤੇ ਕਲੱਬ ਦੇ ਸਕੱਤਰ ਹਰਪ੍ਰੀਤ ਸਿੰਘ ਭਿੰਡਰ ਨੇ ਭਾਈ ਨਵਦੀਪ ਸਿੰਘ ਦਾ ਧੰਨਵਾਦ ਕੀਤਾ।
ਫੋਟੋ- ਮਰੀਜ਼ ਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਸੌਂਪਦੇ ਹੋਏ ਭਾਈ ਸ਼ਿਵਜੀਤ ਸਿੰਘ ਸੰਘਾ ਅਤੇ ਹਰਪ੍ਰੀਤ ਸਿੰਘ ਭਿੰਡਰ।ਇਨਸੈੱਟ ਵਿੱਚ ਇਲਾਜ ਅਧੀਨ ਮਰੀਜ਼ ਸਾਹਿਲ ਸਿੰਘ

Install Punjabi Akhbar App

Install
×