
ਨਿਊਯਾਰਕ/ ਟੋਰਾਟੋ — ਬੀਤੇ ਦਿਨ ਖਾਲਸਾ ਏਡ ਦੇ ਸ: ਰਵੀ ਸਿੰਘ ਨੂੰ ਕੈਨੇਡਾ ਦੇ ਵਰਲਡ ਫਾਇਨੈਸ਼ੀਅਲ ਗਰੁੱਪ ਦੇ ਰਾਜਾ ਧਾਲੀਵਾਲ ਅਤੇ ਟੀਮ ਵੱਲੋਂ 25 ਲੱਖ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ ।ਜਿਸਦੀ ਵਰਤੋਂ ਕਿਸਾਨਾਂ ਦੇ ਲਈ ਲੰਗਰ ਲਾਉਣ ਵਾਸਤੇ ਕੀਤੀ ਜਾਵੇਗੀ, ਇਸਦੇ ਨਾਲ ਹੀ ਦੱਸ ਦੇਈਏ ਰਾਜਾ ਧਾਲੀਵਾਲ ਤੇ ਟੀਮ ਵੱਲੋਂ ਕੈਨੇਡਾ ਦੇ ਵੱਖ ਵੱਖ ਹਸਪਤਾਲਾਂ ਲਈ ਅੱਜ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ 2,50,000 (ਢਾਈ ਲੱਖ ਡਾਲਰ ) ਦੀ ਮੱਦਦ ਵੀ ਕੀਤੀ ਗਈ ਹੈ,ਇਸ ਵਿੱਚ 50,000 ਡਾਲਰ ਬਰੈਂਪਟਨ ਦੇ ਸਿਵਕ ਹਸਪਤਾਲ ਨੂੰ ਵੀ ਦਿੱਤੇ ਗਏ ਹਨ।