ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਸਾਈਬਰ ਹਮਲਿਆਂ ਤੋਂ ਸੁਰੱਖਿਆ ਲਈ ਅਪਣੀ ਸਰਕਾਰ ਦੀ ਨੀਤੀ ਦਾ ਖੁਲਾਸਾ ਕੀਤਾ, ਜਿਸ ਵਿੱਚ ਵਿਦੇਸ਼ਾਂ ਤੋਂ ਹੁੰਦੇ ਸਾਈਬਰ ਹਮਲਿਆਂ ਤੌ ਬਚਾਅ ਲਈ 240 ਮਿਲੀਅਨ ਡਾਲਰ ਖਰਚ ਕਰੇਗੀ। ਇਹ ਹਮਲੇ ਜ਼ਿਆਦਾਤਰ ਚੀਨ ਵੱਲੋਂ ਹੋ ਰਹੇ ਹਨ। ਸਰ ਟਰਨਬੁਲ ਨੇ ਕਿਹਾ ਕਿ ਸਾਈਬਰ ਹਮਲੇ ਸਾਡੀਆਂ ਵਪਾਰਕ ਸੰਸਥਾਵਾਂ ਤੇ ਸੁਰੱਖਿਆ ਏਜੰਸੀਆ ਲਈ ਖਤਰਾ ਹਨ, ਇਸ ਕਰਕੇ ਕੌਮਾਂਤਰੀ ਨੀਤੀ ਤਹਿਤ ਇਹਨਾ ਵਿੱਚ ਤਬਦੀਲੀ ਕੀਤੀ ਜਾਵੇਗੀ। ਪਹਿਲੀ ਵਾਰ ਹੈ ਕਿ ਸਰਕਾਰ ਸਾਈਬਰ ਸੁਰੱਖਿਆ ਲਈ ਇੰਨੀ ਵੱਡੀ ਰਾਸ਼ੀ ਖਰਚ ਕਰ ਰਹੀ ਹੈ। ਇਸ ਨੀਤੀ ਤਹਿਤ 100 ਦੇ ਕਰੀਬ ਨਵਾਂ ਸਟਾਫ਼ ਭਰਤੀ ਕੀਤਾ ਜਾਵੇਗਾ।