ਨਿਊਜ਼ੀਲੈਂਡ ‘ਚ 23 ਸਾਲਾ ਪੰਜਾਬੀ ਨੌਜਵਾਨ ਦੀ ਅਚਨਚੇਤ ਹੋਈ ਮੌਤ

NZ PIC 9 March-1ਇਥੇ ਦੇ ਇਲਾਕੇ ਨਾਰਥ-ਸ਼ੋਰ ਵਿਖੇ ਰਹਿੰਦੇ ਇਕ 23 ਸਾਲਾ ਪੰਜਾਬੀ ਨੌਜਵਾਨ ਹਰਿੰਦਰ ਸਿੰਘ ਕਾਹਲੋਂ (ਹੈਰੀ) ਪੁੱਤਰ ਸ. ਕਸ਼ਮੀਰ ਸਿੰਘ ਪਿੰਡ ਹਰਦੇ ਬੱਠਵਾਲਾ (ਗੁਰਦਾਸਪੁਰ) ਦੀ ਅੱਜ ਸਵੇਰੇ ਮੌਤ ਹੋ ਗਈ। ਉਸਨੇ ਕੁੱਕਰੀ ਦਾ ਕੋਰਸ ਕੀਤਾ ਸੀ ਅਤੇ ਹੁਣ ਨੌਕਰੀ ਦੀ ਤਲਾਸ਼ ਵਾਲੇ ਵੀਜੇ ਉਤੇ ਸੀ। ਉਹ ਜਿਸ ਰੈਸਟੋਰੈਂਟ ਦੇ ਵਿਚ ਕੰਮ ਕਰਦਾ ਸੀ, ਉਥੇ ਬੀਤੇ ਸਨਿਚਰਵਾਰ ਰਾਤ ਅਚਾਨਕ ਕੰਮ ਦੌਰਾਨ ਡਿਗ ਪਿਆ। ਉਸਨੂੰ ਤੁਰੰਤ ਨਾਰਥ ਸ਼ੋਰ ਹਸਪਤਾਲ ਲਿਜਾਇਆ ਗਿਆ ਪਰ ਅੱਜ ਸਵੇਰੇ ਉਹ ਮੌਤ ਅੱਗੇ ਹਾਰ ਗਿਆ। ਇਹ ਮੁੰਡਾ ਫਰਵਰੀ 2014 ਦੇ ਵਿਚ ਇਥੇ ਪੜ੍ਹਨ ਆਇਆ ਸੀ। ਇਸ ਮੁੰਡੇ ਦਾ ਪਿਤਾ ਆਪਣੇ ਪੁੱਤਰ ਨੂੰ ਇਥੇ ਦੇਖਣ ਆਉਣ ਵਾਸਤੇ ਤਿਆਰੀ ਕਰ ਰਿਹਾ ਸੀ, ਪਰ ਇਸ ਤੋਂ ਪਹਿਲਾਂ ਹੀ ਭਾਣਾ ਵਰਤ ਗਿਆ। ਹੁਣ ਇਸ ਮੁੰਡੇ ਦਾ ਮ੍ਰਿਤਕ ਸਰੀਰ ਉਸਦੇ ਦੋਸਤ-ਮਿੱਤਰ ਨਿਊਜ਼ੀਲੈਂਡ ਭਾਰਤੀ ਭਾਈਚਾਰੇ ਅਤੇ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਇੰਡੀਆ ਭੇਜਣਗੇ। ਇਸ ਮੁੰਡੇ ਦੀ ਇੰਸ਼ੋਰੈਂਸ ਨਾ ਹੋਣ ਕਰਕੇ ਸਾਰਾ ਖਰਚਾ ਆਪਸੀ ਸਹਿਯੋਗ ਦੇ ਨਾਲ ਕੀਤਾ ਜਾਣਾ ਹੈ। ਉਸਦੇ ਦੋਸਤਾਂ ਨੇ ਕਮਿਊਨਿਟੀ ਨੂੰ ਅਪੀਲ ਕੀਤੀ ਹੈ ਕਿ ਉਸਦੇ ਪਰਿਵਾਰ ਦੀ ਮਾਲੀ ਹਾਲਤ ਦਰਮਿਆਨੀ ਹੋਣ ਕਰਕੇ ਸਹਿਯੋਗ ਦੀ ਬਹੁਤ ਲੋੜ ਹੈ ਤਾਂ ਕਿ ਮ੍ਰਿਤਕ ਸਰੀਰ ਨੂੰ ਪੰਜਾਬ ਭੇਜਿਆ ਜਾ ਸਕੇ। ਜਿਆਦਾ ਜਾਣਕਾਰੀ ਲਈ ਸ. ਨਵਜੋਤ ਸਿੰਘ (ਰੂਮ ਮੇਟ) ਦੇ ਫੋਨ ਨੰਬਰ 021 085 91473 ਉਤੇ ਸੰਪਰਕ ਕੀਤਾ ਜਾ ਸਕਦਾ ਹੈ।

Install Punjabi Akhbar App

Install
×