ਵਿਕਟੌਰੀਆ ਰਾਜ ਦੇ ਸਕੂਲਾਂ ਲਈ ਹੋਰ 230 ਮਿਲੀਅਨ ਡਾਲਰਾਂ ਦੀ ਗ੍ਰਾਂਟ ਦਾ ਐਲਾਨ

ਮੈਲਬੋਰਨ ਬਣਿਆ ਸਭ ਤੋਂ ਵੱਧ ਲਾਕਡਾਊਨ ਵਾਲਾ ਖੇਤਰ

ਵਧੀਕ ਪ੍ਰੀਮੀਅਰ ਜੇਮਜ਼ ਮੈਰੀਲੈਨੋ ਨੇ ਇੱਕ ਅਹਿਮ ਐਲਾਨਨਾਮੇ ਰਾਹੀਂ ਦੱਸਿਆ ਕਿ ਰਾਜ ਭਰ ਦੇ ਸਕੂਲਾਂ ਦੇ ਵਿਦਿਆਰਥੀ ਹਾਲੇ ਵੀ ਆਪਣੇ ਘਰਾਂ ਤੋਂ ਹੀ ਆਪਣੀ ਪੜ੍ਹਾਈ ਲਿਖਾਈ ਕਰ ਰਹੇ ਹਨ ਜਦੋਂ ਕਿ ਅੱਜ ਤੋਂ ਸਕੂਲਾਂ ਦੀ ਚੌਥੀ ਟਰਮ ਦੀ ਸ਼ੁਰੂਆਤ ਹੋ ਚੁਕੀ ਹੈ। ਇਸ ਵਾਸਤੇ ਰਾਜ ਸਰਕਾਰ ਨੇ ਸਕੂਲਾਂ ਨੂੰ ਮਾਲੀ ਮਦਦ ਦਿੰਦਿਆਂ 230 ਮਿਲੀਅਨ ਡਾਲਰਾਂ ਦੇ ਪੈਕੇਜ ਦਾ ਐਲਾਨ ਕੀਤਾ ਹੈ ਜਿਸ ਤਹਿਤ ਸਕੂਲਾਂ ਨੂੰ 15000 ਤੋਂ ਲੈ ਕੇ 25000 ਤੱਕ ਦੀ ਮਾਲੀ ਸਹਾਇਤਾ ਦਿੱਤੀ ਜਾ ਰਹੀ ਹੈ ਜਿਸ ਨਾਲ ਕਿ ਸਕੂਲਾਂ ਨੂੰ ਹੋਰ ਸਟਾਫ ਮੈਂਬਰਾਂ ਦੀ ਗਿਣਤੀ ਵਧਾਉਣ ਅਤੇ ਵਿਦਿਆਰਥੀਆਂ ਲਈ ਹੋਰ ਵਾਧੂ ਟਿਊਅਰ ਪ੍ਰੋਗਰਾਮ ਤਿਆਰ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ।
ਕਰੋਨਾ ਕਾਲ ਦੇ ਚਲਦਿਆਂ, ਮੈਲਬੋਰਨ ਖੇਤਰ ਦੁਨੀਆਂ ਦਾ ਸਭ ਤੋਂ ਜ਼ਿਆਦਾ ਲਾਕਡਾਊਨ ਝੇਲਣ ਵਾਲਾ ਖੇਤਰ ਬਣ ਗਿਆ ਹੈ ਜਿੱਥੇ ਕਿ ਲਾਕਡਾਊਨ ਦੇ ਦਿਨਾਂ ਦਾ ਆਂਕੜਾ 246 ਦਿਨ ਤੱਕ ਲਾਕਡਾਊਨ ਰਿਹਾ ਹੈ।
ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਲੋਕਾਂ ਦੀ ਪੀੜਾ ਨੂੰ ਸਮਝਦਿਆਂ ਅਤੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਮੈਲਬੋਰਨ ਖੇਤਰ ਦੇ ਲੋਕਾਂ ਨੇ ਬੜੀ ਹੀ ਸੂਝ, ਸਮਝ ਦਾ ਪ੍ਰਮਾਣ ਦਿੰਦਿਆਂ, ਲਾਕਡਾਊਨ ਦੌਰਾਨ ਸਰਕਾਰ ਦਾ ਪੂਰਾ ਸਾਥ ਦਿੱਤਾ ਹੈ ਅਤੇ ਇਸ ਵਾਸਤੇ ਉਹ ਜਨਤਕ ਤੌਰ ਤੇ ਸਭ ਦੇ ਧੰਨਵਾਦੀ ਹਨ।

Install Punjabi Akhbar App

Install
×