22 ਸਾਲਾ ਕੈਂਸਰ ਪੀੜ੍ਹਤ ਗੋਰੇ ਦੇ ਇਲਾਜ ਲਈ ਸੁਪਰੀਮ ਸਿੱਖ ਸੁਸਾਇਟੀ ਵੱਲੋਂ 2010 ਡਾਲਰ ਦੀ ਮਦਦ

lukeਸੁਪਰੀਮ ਸਿੱਖ ਸੁਸਾਇਟੀ ਵੱਲੋਂ ਇਕ 22 ਸਾਲਾ ਗੋਰੇ ਨੌਜਵਾਨ ਲਿਊਕ ਦੇ ਕੈਂਸਰ ਦੇ ਇਲਾਜ ਵਾਸਤੇ 2010 ਡਾਲਰ ਦੀ ਮਦਦ ਕੀਤੀ ਗਈ ਹੈ। ਇਸ ਗੋਰੇ ਨੂੰ ਇਕ ਵੱਖਰੀ ਹੀ ਤਰ੍ਹਾਂ ਦਾ ਕੈਂਸਰ (1ggressive 8odgkins Lymphoma 3ancer) ਹੈ ਜਿਸਦੇ ਇਲਾਜ ਲਈ ਉਸ ਨੂੰ ਕਿਸੇ ਹੋਰ ਮੁਲਕ ਲਿਜਾਇਆ ਜਾਣਾ ਹੈ। ਲੇਜ਼ਰ ਟ੍ਰੀਟਮੈਂਟ ਵਾਸਤੇ 80000 ਡਾਲਰ ਜੁਟਾਏ ਜਾਣੇ ਹਨ। ਇਸਦਾ ਇਕ 2 ਸਾਲਾ ਦਾ ਬੇਟਾ ਵੀ ਹੈ। ਇਸ ਦੀ ਮਾਤਾ ਬੜੇ ਔਖੇ ਸਮੇਂ ਦੇ ਵਿਚੋਂ ਲੰਘ ਰਹੀ ਹੈ। ਲਿਊਕ ਦਾ ਪਿਛਲੇ ਦੋ ਸਾਲਾਂ ਤੋਂ ਬਹੁਤਾ ਸਮਾਂ ਹਸਪਤਾਲ ਦੇ ਵਿਚ ਨਿਕਲ ਰਿਹਾ ਹੈ। 2 ਕੁ ਸਾਲ ਪਹਿਲਾਂ ਇਸਦੇ ਨੱਕ ਵਿਚ ਲੰਪਸ (ਗਿਲਟੀ) ਨਜ਼ਰ ਆਇਆ ਸੀ ਜਦੋਂ ਸਕੈਨ ਕੀਤੀ ਗਈ ਤਾਂ ਪੂਰੇ ਸਰੀਰ ਦੇ ਵਿਚ ਗਿਲਟੀਆਂ ਹੀ ਗਿਲਟੀਆਂ ਨਜ਼ਰ ਆਈਆਂ। ਲਿਊਕ ਦੀ ਕੀਮੋਥ੍ਰੈਪੀ ਅਤੇ ਸਟੈਮ ਸੈਲ ਵੀ ਬਦਲੇ ਜਾ ਚੁੱਕੇ ਹਨ ਪਰ ਕੈਂਸਰ ਦਾ ਇਲਾਜ ਅਜੇ ਵੀ ਚੱਲ ਰਿਹਾ ਹੈ।  ਪਰਿਵਾਰ ਵੱਲੋਂ ਸੁਪਰੀਮ ਸਿੱਖ ਸੁਸਾਇਟੀ ਨੂੰ ਈਮੇਲ ਭੇਜ ਕੇ ਕੀਤੀ ਸਹਾਇਤਾ ਲਈ ਧੰਨਵਾਦ ਕੀਤਾ ਗਿਆ ਹੈ।

 

Install Punjabi Akhbar App

Install
×