ਆਸਟ੍ਰੇਲੀਅਨ ਸਿੱਖ ਖੇਡਾਂ ਦੀ ਤਰਜ਼ ਤੇ ਗ੍ਰਿਫਿਥ ਖੇਡਾਂ ਵੀ ਨਸ਼ਾ ਰਹਿਤ ਕਰਵਾਉਣਾ ਦਾ ਵੱਡਾ ਫ਼ੈਸਲਾ

ਆਸਟ੍ਰੇਲੀਆ ਵਿਚ ਆਪਣੇ ਆਪ ‘ਚ ਵਿਲੱਖਣ ਅਤੇ ਸਿੱਖ ਖੇਡਾਂ ਤੋਂ ਬਾਅਦ ਸਭ ਤੋਂ ਪੁਰਾਣੇ ਅਤੇ ਵੱਡੇ ਖੇਡ ਮੇਲੇ ਦੀ ਪਰਬੰਧਕੀ ਕਮੇਟੀ ਵੱਲੋਂ ਦੁਨੀਆ ਭਰ ‘ਚ ਆਸਟ੍ਰੇਲੀਅਨ ਸਿੱਖ ਖੇਡਾਂ ਵੱਲੋਂ ਪਾਈ ਗਈ ਪਿਰਤ ਨੂੰ ਅੱਗੇ ਤੋਰਦਿਆਂ 9/10 ਜੂਨ ਨੂੰ ਹੋਣ ਵਾਲਿਆਂ “22 ਵੇ ਸ਼ਹੀਦੀ ਖੇਡ ਮੇਲੇ” ਨੂੰ ਨਸ਼ਾ ਰਹਿਤ ਕਰਨ ਲਈ ਆਪਣੀ ਡਰੱਗ ਪਾਲਿਸੀ ਲਾਗੂ ਕਰ ਦਿੱਤੀ ਹੈ। ਇਸ ਬਾਰੇ ‘ਚ ਮੀਡੀਆ ਨਾਲ ਗੱਲ ਕਰਦਿਆਂ ਇਹਨਾਂ ਖੇਡਾਂ ਦੇ ਮੁੱਖ ਸੇਵਾਦਾਰ ਸ ਜਸਵਿੰਦਰ ਸਿੰਘ ਮਾਵੀ ਨੇ ਦੱਸਿਆ ਕਿ ਪਿਛਲੇ 22 ਵਰ੍ਹਿਆਂ ਤੋਂ ਸਿੱਖ ਕੌਮ ਦੇ ਲਾਸਾਨੀ ਸ਼ਹੀਦਾਂ ਦੀ ਯਾਦ ‘ਚ ਹੋ ਰਹੇ ਇਸ ਖੇਡ ਮੇਲੇ ‘ਚ ਭਾਵੇਂ ਅਸੀਂ ਆਉਣ ਵਾਲੇ ਦਰਸ਼ਕਾਂ ਨੂੰ ਅਤੇ ਖਿਡਾਰੀਆਂ ਨੂੰ ਹਰ ਬਾਰ ਸਿੱਖੀ ਦੀਆਂ ਕਦਰਾਂ ਕੀਮਤਾਂ ਨੂੰ ਧਿਆਨ ‘ਚ ਰੱਖ ਕੇ ਕਿਸੇ ਵੀ ਨਸ਼ੇ ਦੇ ਇਸਤੇਮਾਲ ਤੋਂ ਵਰਜਦੇ ਰਹੇ ਹਾਂ। ਪਰ ਇਸ ਬਾਰ ਇਸ ਨੂੰ ਅਮਲੀ ਜਾਮਾ ਪਵਾਉਣ ਲਈ ਗ੍ਰਿਫਿਥ ਦੀ ਸਾਰੀ ਸੰਗਤ ਵੱਲੋਂ ਸਰਬਸੰਮਤੀ ਨਾਲ ਇਕ ਖ਼ਾਸ ਪਾਲਿਸੀ ਬਣਾਈ ਗਈ ਹੈ। ਜਿਸ ਤਹਿਤ ਨਸ਼ਾ ਕਰਕੇ ਨਾ ਕਿਸੇ ਨੂੰ ਖੇਡਣ ਦਿੱਤਾ ਜਾਵੇਗਾ ਅਤੇ ਨਾ ਹੀ ਦਰਸ਼ਕਾਂ ਵੱਲੋਂ ਕੀਤੀ ਇਹੋ ਜਿਹੀ ਕਾਰਵਾਈ ਬਰਦਾਸ਼ਤ ਕੀਤੀ ਜਾਵੇਗੀ। ਉਨ੍ਹਾਂ ਇੱਥੇ ਕਿਹਾ ਕਿ ਭਾਵੇਂ ਧਰਮ ਦੇ ਨਾ ਤੇ ਹੁੰਦੀਆਂ ਇਹਨਾਂ ਖੇਡਾਂ ‘ਚ ਸੰਗਤ ਸਾਡਾ ਬਹੁਤ ਸਾਥ ਦਿੰਦੀ ਹੈ। ਪਰ ਇੱਕਾ-ਦੁੱਕਾ ਸ਼ਰਾਰਤੀ ਲੋਕ ਕੁਝ ਇਹੋ ਜਿਹੀਆਂ ਹਰਕਤਾਂ ਕਰਦੇ ਹਨ ਜੋ ਸਾਰੇ ਭਾਈਚਾਰੇ ਲਈ ਸ਼ਰਮਸਾਰ ਹੁੰਦੀਆਂ ਹਨ। ਉਨ੍ਹਾਂ ਇੱਥੇ ਕਿਹਾ ਕਿ ਗ੍ਰਿਫਿਥ ਇਕ ਬਹੁਤ ਛੋਟਾ ਜਿਹਾ ਭਾਈਚਾਰਕ ਕਸਬਾ ਹੈ ਤੇ ਇੱਥੇ ਸਾਰੇ ਭਾਈਚਾਰੇ ਸਿੱਖਾਂ ਦੀ ਰੱਜ ਕੇ ਕਦਰ ਕਰਦੇ ਹਨ। ਇਹ ਕਦਰ ਬਣੀ ਰਹੇ ਇਸ ਲਈ ਅਸੀਂ ਨਸ਼ੇ ਪ੍ਰਤੀ ਜ਼ੀਰੋ ਟੋਲਰੈਂਸ ਪਾਲਿਸੀ ਲੈ ਕੇ ਆਏ ਹਾਂ। ਇਸ ਵਕਤ ਉਨ੍ਹਾਂ ਦੱਸਿਆ ਕਿ ਭਾਵੇਂ ਹੁਣ ਨੇੜੇ ਤੇੜੇ ਰਿਹਾਇਸ਼ ਮਿਲਣੀ ਮੁਸ਼ਕਿਲ ਹੈ ਪਰ ਫੇਰ ਵੀ ਜੇ ਸੰਗਤਾਂ ਆਪਣਾ ਕੈਰੇਬੈਨ ਜਾਂ ਕੈਂਪਰ ਵੈਨ ਲੈ ਕੇ ਆਉਣਾ ਚਾਹੁਣ ਤਾਂ ਅਸੀਂ ਅਗਾਊਂ ਸੂਚਨਾ ਤੇ ਉਨ੍ਹਾਂ ਲਈ ਗੁਰਦੁਆਰਾ ਸਾਹਿਬ ਕੋਲ ਜਗ੍ਹਾ ਦਾ ਇੰਤਜ਼ਾਮ ਕਰ ਸਕਦੇ ਹਾਂ।
ਇੱਥੇ ਜ਼ਿਕਰਯੋਗ ਹੈ ਕਿ 22 ਸਾਲ ਪਹਿਲਾਂ ਸ਼ੁਰੂ ਹੋਏ ਇਸ ਖੇਡ ਮੇਲੇ ‘ਚ ਹਰ ਸਾਲ ਸੰਗਤਾਂ ਦੀ ਆਮਦ ‘ਚ ਵੱਡੇ ਪੱਧਰ ਤੇ ਵਾਧਾ ਹੋ ਰਿਹਾ ਹੈ। ਛੋਟਾ ਕਸਬਾ ਹੋਣ ਕਾਰਨ ਨੇੜੇ ਦੇ ਹੋਟਲ ਮੋਟਲ ਛੇ ਮਹੀਨੇ ਪਹਿਲਾ ਹੀ ਬੁੱਕ ਹੋ ਜਾਂਦੇ ਹਨ। ਗ੍ਰਿਫਿਥ ਦੀਆਂ ਖੇਡਾਂ ਆਪਣੀ ਵਿਲੱਖਣ ਪ੍ਰਾਹੁਣਚਾਰੀ ਲਈ ਵੀ ਦੁਨੀਆ ਭਰ ‘ਚ ਪ੍ਰਸਿੱਧ ਹਨ। ਦੋ ਦਿਨ ਦੇ ਇਸ ਖੇਡ ਮੇਲੇ ‘ਚ ਆਈਆਂ ਸੰਗਤਾਂ ਨੂੰ ਸਵੇਰੇ ਦੇ ਪਰਾਉਂਠਿਆਂ ਤੋਂ ਲੈ ਕੇ ਸ਼ਾਮ ਦੇ ਲੰਗਰ ਤੱਕ ਵੱਖ-ਵੱਖ ਪਕਵਾਨਾਂ ਅਤੇ ਫਲਾਂ ਨਾਲ ਸੇਵਾ ਦਾ ਸਿਖਰ ਛੋਹਿਆ ਜਾਂਦਾ ਹੈ।

31404038_1773399432717850_8974831455612823477_n

Install Punjabi Akhbar App

Install
×