ਨਿਊਯਾਰਕ, 27 ਜੁਲਾਈ —ਬੀਤੀ ਰਾਤ ਅਮਰੀਕਾ ਦੇ ਹਾਈਵੇ 1-40 ਤੇ ਰਾਤ ਦੇ 3 ਵਜੇ ਦੇ ਕਰੀਬ ਦੋ ਟਰੱਕਾ ਦੀ ਟੱਕਰ ਹੋ ਜਾਣ ਤੇ ਇਕ 21 ਸਾਲ ਦੀ ਉਮਰ ਦਾ ਨੋਜਵਾਨ ਟਰੱਕ ਚਾਲਕ ਜਤਿੰਦਰ ਸਿੰਘ ਪੁੱਤਰ ਸੁਖਜੀਤ ਸਿੰਘ ਮਾਰਿਆਂ ਗਿਆ ਮਿ੍ਤਕ ਨੋਜਵਾਨ ਜੰਮੂ ਜ਼ਿਲ੍ਹੇ ਦੇ ਪਿੰਡ ਭਵ ਦਾ ਰਹਿਣ ਵਾਲਾ ਸੀ । ਹਾਦਸੇ ਦਾ ਕਾਰਨ ਰਾਤ ਦਾ ਸਮਾਂ ਹੋਣ ਕਾਰਨ ਨੀਂਦ ਆ ਜਾਣਾ ਦੱਸਿਆ ਜਾਂਦਾ ਹੈ।ਜਤਿੰਦਰ ਦੀ ਮ੍ਰਿਤਕ ਦੇਹ ਭੇਜਣ ਲਈ ਅਮਰੀਕਾ ਦੇ ਟਰੱਕ ਡਰਾਇਵਰ ਭਾਈਚਾਰੇ ਵੱਲੋਂ ਮ੍ਰਿਤਕ ਦੇਹ ਭਾਰਤ ਪਹੁੰਚਾਉਣ ਲਈ ਰਾਸ਼ੀ ਇੱਕਤਰ ਕੀਤੀ ਜਾ ਰਹੀ ਹੈ ਕਿਉਂਕਿ ਉਸ ਦੇ ਮਾਂ ਪਿਉੁ ਅਤੇ ਪਰਿਵਾਰ ਆਖਰੀ ਵਾਰੀ ਉਸ ਦਾ ਮੂੰਹ ਦੇਖ ਸਕਣ। ਅਤੇ ਆਪਣੇ ਹੱਥਾਂ ਨਾਲ ਉਸ ਦਾ ਅੰਤਿਮ ਸੰਸਕਾਰ ਕਰ ਸਕਣ।

ਸਾਡੇ ਲੋਕਾਂ ਵੱਲੋਂ ਗੁੱਸਾ, ਅਪੀਲ ਹੈ ਉਹਨਾ ਕੰਪਨੀਆ ਨੂੰ ਜੋ ਪੈਸੇ ਦੇ ਲਾਲਚ ਵਿੱਚ ਨਵੇਂ ਬਣੇ ਨੋਜਵਾਨ ਡਰਾਈਵਰਾ ਦੀਆ ਜਿੰਦਗੀਆ ਨਾਲ ਖਿਲਵਾੜ ਕਰਦੇ ਹਨ, ਅਤੇ ਬਿਨਾ ਇੰਨਸੋਰੇਸ ਦੇ ਨਵੇਂ ਡਰਾਈਵਰਾ ਨੂੰ ਟਰੱਕਾ ਤੇ ਚਾੜ ਦਿੰਦੇ ਹਨ ਕਿਉਕਿ ਇਨਸੋਰੈਂਸ ਕੰਪਨੀਆ ਡਰਾਈਵਰਾ ਦਾ ਤਜ਼ਰਬਾ ਮੰਗਦੀਆ ਹਨ। ਇਸ ਦੁਖਦਾਈ ਮੋਤ ਦਾ ਪੰਜਾਬੀ ਭਾਈਚਾਰੇ ਚ’ ਕਾਫ਼ੀ ਸੌਗ ਹੈ।