ਨਿਊਜ਼ੀਲੈਂਡ ‘ਚ 21 ਸਾਲਾ ਨੌਜਵਾਨ ਦਿਲਬਾਗ ਸਿੰਘ ਸੇਖੋਂ ਦੀ ਕਾਰ ਦੁਰਘਟਨਾ ਦੇ ਵਿਚ ਮੌਤ

NZ PIC  12  April-1ਨਿਊਜ਼ੀਲੈਂਡ ਵਸਦੇ ਪੰਜਾਬੀ ਭਾਈਚਾਰੇ ਦੇ ਵਿਚ ਇਹ ਖਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਬੀਤੀ 10 ਅਪ੍ਰੈਲ ਨੂੰ ਕੈਟੀਕੈਟੀ ਟਾਊਨ ਦੇ ਵਿਚ ਰਹਿ ਰਹੇ ਇਕ 21 ਸਾਲਾ ਨੌਜਵਾਨ ਦਿਲਬਾਗ ਸਿੰਘ ਸਪੁੱਤਰ ਸ. ਹਰਜਿੰਦਰ ਸਿੰਘ ਸੇਖੋਂ ਪਿੰਡ ਚੰਗੇਲੀ ਕਾਦਿਮ (ਫਿਰੋਜ਼ਪੁਰ) ਦੀ ਕਾਰ ਦੁਰਘਟਨਾ ਦੇ ਵਿਚ ਮੌਤ ਹੋ ਗਈ। ਉਹ ਬੀਤੇ ਸ਼ੁੱਕਰਵਾਰ ਆਪਣੇ ਕਾਲਜ ਜਾ ਰਿਹਾ ਸੀ ਕਿ ਉਸਦੀ ਕਾਰ ਦੁਰਘਟਨਾ ਗ੍ਰਸਤ ਹੋ ਗਈ। ਉਹ ਬੀਤੇ ਇਕ ਸਾਲ ਤੋਂ ਇਥੇ ਸੀ ਅਤੇ ਪੜ੍ਹਾਈ ਕਰਨ ਆਇਆ ਹੋਇਆ ਸੀ।   ਉਸਦੇ ਮਾਤਾ-ਪਿਤਾ ਦੇ ਇਥੇ ਨਾ ਆ ਸਕਣ ਕਰਕੇ ਉਸਦਾ ਮ੍ਰਿਤਕ ਸਰੀਰ ਇੰਡੀਆ ਭੇਜਿਆ ਜਾ ਰਿਹਾ ਹੈ। ਸੁਪਰੀਮ ਸਿੱਖ ਕੌਂਸਿਲ ਵੱਲੋਂ ਉਪਰਾਲਾ ਕਰਕੇ ਸੰਗਤ ਦੇ ਸਹਿਯੋਗ ਨਾਲ ਇਹ ਸੇਵਾ ਕੀਤੀ ਜਾਵੇਗੀ। ਅੱਜ ਗੁਰਦਆਰਾ ਸਾਹਿਬ ਵਿਖੇ ਸੰਗਤ ਨੇ 5700 ਡਾਲਰ ਦੀ ਰਾਸ਼ੀ ਸਹਾਇਤਾ ਵਾਸਤੇ ਇਕਤੱਰ ਕੀਤੀ ਜੋ ਕਿ ਉਸਦਾ ਮ੍ਰਿਤਕ ਸਰੀਰ ਵਾਪਿਸ ਭੇਜਣ ਲਈ ਵਰਤੀ ਜਾਵੇਗੀ।  ਇਸ ਕਾਰਜ ਵਾਸਤੇ 15 ਤੋਂ 20 ਹਜ਼ਾਰ ਡਾਲਰ ਦਾ ਖਰਚਾ ਆਉਣਾ ਹੈ।

Install Punjabi Akhbar App

Install
×