ਆਪ ਦੇ 21 ਵਿਧਾਇਕਾਂ ਖਿਲਾਫ ਚਾਰਜਸ਼ੀਟ ਦੀ ਤਿਆਰੀ- ਰਿਪੋਰਟ

sisodiaarvindਜਤਿੰਦਰ ਸਿੰਘ ਤੋਮਰ ਪ੍ਰਕਰਨ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੂੰ ਨਵੀਂ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਕ ਅੰਗਰੇਜ਼ੀ ਅਖਬਾਰ ਮੁਤਾਬਿਕ ਦਿੱਲੀ ਪੁਲਿਸ ਆਮ ਆਦਮੀ ਪਾਰਟੀ ਦੇ 21 ਵਿਧਾਇਕਾਂ ਖਿਲਾਫ ਵੱਖ ਵੱਖ ਮਾਮਲਿਆਂ ‘ਚ ਚਾਰਜਸ਼ੀਟ ਦਾਇਰ ਕਰਨ ਜਾ ਰਹੀ ਹੈ। ਇਸ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਨਾਮ ਵੀ ਸ਼ਾਮਲ ਹੈ। ਇਨ੍ਹਾਂ ਵਿਚੋਂ 6 ਮਾਮਲਿਆਂ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਮ ਹੈ। ਹਾਲਾਂਕਿ ਕੇਜਰੀਵਾਲ ਖਿਲਾਫ ਜੋ ਕੇਸ ਹਨ ਉਹ ਰਾਜਨੀਤਕ ਹਨ। ਪਰ ਦੂਸਰਿਆਂ ਵਿਧਾਇਕਾਂ ਖਿਲਾਫ ਛੇੜਖਾਣੀ, ਸ਼ਰਾਬ ਨੂੰ ਲੈ ਕੇ ਗੰਭੀਰ ਦੋਸ਼ ਹਨ। ਇਸ ਵਿਚਕਾਰ ਪਾਰਟੀ ਦੇ ਨੇਤਾ ਆਸ਼ੂਤੋਸ਼ ਨੇ ਇਸ ਮਾਮਲੇ ‘ਤੇ ਕਿਹਾ ਹੈ ਕਿ ਇਸ ਦੇ ਰਾਹੀਂ ਲੋਕਾਂ ਦਾ ਧਿਆਨ ਸੁਸ਼ਮਾ ਵਿਵਾਦ ਤੋਂ ਹਟਾਉਣ ਲਈ ਚਾਰਜਸ਼ੀਟ ਦਾਇਰ ਕੀਤੀ ਜਾ ਰਹੀ ਹੈ।

Install Punjabi Akhbar App

Install
×