ਇੰਜੀ. ਸਰਾਂ ਵਲੋਂ ਆਪਣੀ ਪਤਨੀ ਦੀ ਯਾਦ ‘ਚ 21 ਹਜਾਰ ਰੁਪਏ ਭੇਂਟ

ਫਰੀਦਕੋਟ :- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਦੇ ਸੇਵਾ ਕਾਰਜਾਂ ਨੂੰ ਦੇਖਦਿਆਂ ਇੰਜੀ. ਕਰਨੈਲ ਸਿੰਘ ਸਰਾਂ ਸੇਵਾਮੁਕਤ ਐਡੀਸ਼ਨਲ ਐੱਸ.ਈ. ਪੰਜਾਬ ਰਾਜ ਬਿਜਲੀ ਬੋਰਡ ਨੇ ਆਪਣੀ ਧਰਮਪਤਨੀ ਸਵ. ਬੀਬੀ ਰਮੇਸ਼ ਕੌਰ ਸਰਾਂ ਦੀ ਯਾਦ ‘ਚ 21000 ਰੁਪਏ ਸੁਸਾਇਟੀ ਨੂੰ ਲੋੜਵੰਦ ਮਰੀਜ਼ਾਂ ਦੀ ਸੇਵਾ ਲਈ ਸਹਿਯੋਗ ਕਰਦਿਆਂ ਆਖਿਆ ਕਿ ਮਨੁੱਖਤਾ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਸੰਸਥਾਵਾਂ ਦੀ ਮਾਲੀ ਮੱਦਦ ਕਰਨ ਨਾਲ ਸਕੂਨ ਮਿਲਦਾ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਚੰਦਬਾਜਾ ਸੰਸਥਾਪਕ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਨੇ ਸੇਵਾ ਕਾਰਜਾਂ ਦੇ ਸਹਿਯੋਗ ਲਈ ਸਰਾਂ ਪਰਿਵਾਰ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸੁਸਾਇਟੀ ਵਲੋਂ ਸਕੂਲਾਂ ‘ਚ ਪੜਦੇ ਬੱਚਿਆਂ ਨੂੰ ਟ੍ਰੈਫਿਕ ਨਿਯਮਾ, ਵਾਤਾਵਰਣ ਅਤੇ ਵੱਖ ਵੱਖ ਬਿਮਾਰੀਆਂ ਤੋਂ ਸੁਚੇਤ ਕਰਨ ਅਤੇ ਸਮਾਜਿਕ ਕੁਰੀਤੀਆਂ ਖਿਲਾਫ ਜਾਗਰੂਕ ਕਰਨ ਦੇ ਉਪਰਾਲੇ ਵੀ ਲਗਾਤਾਰ ਜਾਰੀ ਹਨ। ਉਨਾਂ ਦੱਸਿਆ ਕਿ ਦਾਨੀ ਸੱਜਣਾ ਦੇ ਸਹਿਯੋਗ ਨਾਲ ਹੀ ਅਜਿਹੇ ਉਪਰਾਲੇ ਨੇਪਰੇ ਚਾੜੇ ਜਾ ਸਕਦੇ ਹਨ। ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਵਿਧਾਇਕ ਕੋਟਕਪੂਰਾ ਨੇ ਆਪਣੇ ਵਲੋਂ ਵੀ ਸਰਾਂ ਪਰਿਵਾਰ ਦਾ ਸਹਿਯੋਗ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਜਸਵੰਤ ਸਿੰਘ ਪੁਰਬਾ, ਗੁਰਮੀਤ ਸਿੰਘ ਸੰਧੂ, ਹਰੀਸ਼ ਵਰਮਾ, ਕੋਚ ਹਰਬੰਸ ਸਿੰਘ, ਜਗਤਾਰ ਸਿੰਘ ਗਿੱਲ, ਵਿਜੇਂਦਰ ਵਿਨਾਇਕ, ਰਾਜਿੰਦਰ ਸਿੰਘ ਬਰਾੜ, ਬਲਵਿੰਦਰ ਸਿੰਘ ਸੰਧੂ, ਰਾਜ ਕੁਮਾਰ ਸਲੂਜਾ ਆਦਿ ਵੀ ਹਾਜਰ ਸਨ।

Install Punjabi Akhbar App

Install
×