ਪੰਜਾਬੀ ਅਖ਼ਬਾਰ ਆਸਟ੍ਰੇਲੀਆ ਦੀ ਸਮੂਚੀ ਟੀਮ, ਭਾਰਤ ਵਿੱਚ ਹੋਏ ਦਰਦਨਾਕ ਹੈਲੀਕਾਪਟਰ ਹਾਦਸੇ ਵਿੱਚ ਮਾਰੇ ਗਏ ਸੈਨਾ ਪ੍ਰਮੁੱਖ ਜਨਰਲ ਬਿਪਿਨ ਰਾਵਤ ਅਤੇ ਸੈਨਾ ਦੇ ਹੋਰ 12 ਜਵਾਨਾਂ ਅਤੇ ਇਸ ਹਾਦਸੇ ਵਿੱਚ ਸ਼ਾਮਿਲ ਸੈਨ ਪ੍ਰਮੁੱਖ ਦੀ ਧਰਮ ਪਤਨੀ, ਦੀ ਦਰਦਨਾਕ ਮੌਤ ਹੋ ਜਾਣ ਕਾਰਨ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੀ ਹੈ।
ਪ੍ਰਮਾਤਮਾ ਸਾਰੀਆਂ ਹੀ ਵਿੱਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ।
ਜ਼ਿਕਰਯੋਗ ਹੈ ਕਿ ਜਨਰਲ ਬਿਪਿਨ ਰਾਵਤ ਆਪਣੀ ਧਰਮ ਪਤਨੀ ਅਤੇ ਸੈਨਾ ਦੇ ਹੋਰ ਜਵਾਨਾਂ ਨਾਲ ਉਕਤ ਐਮ.ਆਈ 17 (ਰੂਸ ਦਾ ਬਣਿਆ) ਹੈਲੀਕਾਪਟਰ ਰਾਹੀਂ ਤਾਮਿਲਨਾਡੂ ਵਿੱਚ ਉਡਾਣ ਤੇ ਸਨ ਜਦੋਂ ਇਹ ਹੈਲੀਕਾਪਟਰ ਕੁਨੂਰ ਦੇ ਇੱਕ ਕਸਬੇ ਕੋਲ ਹਾਦਸਾਗ੍ਰਸਤ ਹੋ ਗਿਆ ਅਤੇ ਇਸ ਵਿੱਚ ਸਵਾਰ ਜ਼ਿਆਦਾ ਤਰ ਸੈਨਾ ਦੇ ਜਵਾਨ ਅਤੇ ਜਨਰਲ ਬਿਪਿਨ ਰਾਵਤ ਇਸ ਹਾਦਸੇ ਦਾ ਸ਼ਿਕਾਰ ਹੋ ਗਏ।
ਹੈਲੀਕਾਪਟਰ ਦਾ ਪਾਇਲਟ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।