ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 260 ਨਵੇਂ ਮਾਮਲੇ ਅਤੇ ਦੌ ਮੌਤਾਂ ਦਰਜ

ਨਿਊ ਸਾਊਥ ਵੇਲਜ਼ ਰਾਜ ਦੇ ਮੁੱਖ ਸਿਹਤ ਅਧਿਕਾਰੀ ਡਾ. ਕੈਰੀ ਚੈਂਟ ਨੇ ਚਿੰਤਾ ਜ਼ਾਹਿਰ ਕਰਦਿਆਂ ਦੱਸਿਆ ਕਿ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਓਮੀਕਰੋਨ ਦੇ 6 ਮਾਮਲਿਆਂ ਸਮੇਤ, ਕੁੱਲ 260 ਨਵੇਂ ਕਰੋਨਾ ਦੇ ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 2 ਮੌਤਾਂ ਦੀ ਵੀ ਪੁਸ਼ਟੀ ਉਨ੍ਹਾਂ ਵੱਲੋਂ ਕੀਤੀ ਗਈ ਹੈ। ਮਰਨ ਵਾਲਿਆਂ ਵਿੱਚ, 90ਵਿਆਂ ਸਾਲਾਂ ਦੀ ਇੱਕ ਮਹਿਲਾ (ਪੂਰਨ ਤੋਰ ਤੇ ਵੈਕਸੀਨੇਟਿਡ ਅਤੇ ਪੱਛਮੀ ਸਿਡਨੀ ਦੇ ਬਲੈਕਟਾਊਨ ਟੈਰੇਸ ਕੇਅਰ ਕਮਿਊਨਿਟੀ ਏਜਡ ਕੇਅਰ ਸੈਂਟਰ ਦੀ ਰਹਿਣ ਵਾਲੀ) ਅਤੇ 90ਵਿਆਂ ਸਾਲਾਂ ਦਾ ਇੱਕ ਪੁਰਸ਼ ਜੋ ਕਿ ਦੱਖਣੀ-ਪੱਛਮੀ ਸਿਡਨੀ ਦਾ ਰਹਿਣ ਵਾਲਾ ਸੀ ਅਤੇ ਇਸ ਵਿਅਕਤੀ ਦੀ ਵੈਕਸੀਨੇਸ਼ਨ ਨਹੀਂ ਹੋਈ ਸੀ, ਸ਼ਾਮਿਲ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਦੋਹਾ ਤੋਂ ਫਲਾਈਟ ਨੰਬਰ ਕਿਊ ਆਰ 908 (23 ਨਵੰਬਰ) ਰਾਹੀਂ ਓਮੀਕਰੋਨ ਦਾ ਪਹਿਲਾ ਮਾਮਲਾ ਨਿਊ ਸਾਊਥ ਵੇਲਜ਼ ਵਿੱਚ ਆਇਆ ਸੀ ਅਤੇ ਹੁਣ ਉਕਤ ਫਲਾਈਟ ਨਾਲ ਸਬੰਧਤ ਓਮੀਕਰੋਨ ਵਾਲੇ ਮਾਮਲਿਆਂ ਦੀ ਗਿਣਤੀ 11 ਤੱਕ ਪਹੁੰਚ ਗਈ ਸੀ ਅਤੇ ਰਾਜ ਵਿੱਚ ਓਮੀਕਰੋਨ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 31 ਹੈ।

ਅਧਿਕਾਰੀਆਂ ਨੇ ਇਹ ਵੀ ਕਿਹਾ ਹੈ ਕਿ ਉਮਰੋਕਤ ਓਮੀਕਰੋਨ ਵਾਲੇ ਮਾਮਲੇ ਵਿੱਚ ਹਾਲੇ ਤੱਕ ਕੋਈ ਵੀ ਮਰੀਜ਼ ਹਸਪਤਾਲ ਵਿਖੇ ਦਾਖਿਲ ਨਹੀਂ ਕੀਤਾ ਗਿਆ ਹੈ।
ਡਾ. ਕੈਰੀ ਚੈਂਟ ਨੇ ਸਕੂਲ ਨਾਲ ਸਬੰਧਤ ਬੱਚਿਆਂ ਦੇ ਮਾਪਿਆਂ ਨੂੰ ਚਿੰਤਾ ਜਤਾਉਂਦਿਆਂ ਅਪੀਲ ਜਾਰੀ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਕਰੋਨਾ ਤੋਂ ਬਚਾਉ ਵਾਲੀ ਵੈਕਸੀਨ ਲਗਵਾਉਣ ਦੀਆਂ ਤਿਆਰੀਆਂ ਕਰਨ ਅਤੇ ਗਰਮੀਆਂ ਦੀਆਂ ਛੁੱਟੀਆਂ ਵਿੱਚ ਇਹ ਕੰਮ ਨੇਪਰੇ ਚਾੜ੍ਹ ਲੈਣ ਤਾਂ ਜੋ ਬੱਚਿਆਂ ਨੂੰ ਇਸ ਭਿਆਨਕ ਬਿਮਾਰੀ ਤੋਂ ਬਚਾਇਆ ਜਾ ਸਕੇ।

Install Punjabi Akhbar App

Install
×