ਵਿਕਟੌਰੀਆ ਵਿੱਚ ਕਰੋਨਾ ਦੇ 1069 ਨਵੇਂ ਮਾਮਲੇ ਅਤੇ 10 ਮੌਤਾਂ ਦਰਜ

ਵਿਕਟੌਰੀਆ ਸੂਬੇ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ ਅਤੇ ਸਥਾਨਕ 1069 ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 10 ਜਣਿਆਂ ਦੀ ਮੌਤ ਹੋ ਜਾਣ ਦੀ ਵੀ ਪੁਸ਼ਟੀ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।
ਰਾਜ ਵਿੱਚ ਇਸ ਸਮੇਂ ਕੁੱਲ 15607 ਕਰੋਨਾ ਦੇ ਮਾਮਲੇ ਹਨ। ਹਸਪਤਾਲਾਂ ਅੰਦਰ 579 ਕਰੋਨਾ ਪੀੜਿਤ ਜ਼ੇਰੇ ਇਲਾਜ ਹਨ ਜਿਨ੍ਹਾਂ ਵਿੱਚੋਂ ਕਿ 90 ਆਈ.ਸੀ.ਯੂ. ਵਿੱਚ (55 ਵੈਂਟੀਲੇਟਰਾਂ ਉਪਰ) ਹਨ।
ਰਾਜ ਸਰਕਾਰ ਵੱਲੋਂ 20 ਅਜਿਹੇ ਸਕੂਲਾਂ, ਜਿੱਥੇ ਕਿ ਕਰੋਨਾ ਦੇ ਦਸਤਕ ਦਿੱਤੀ ਹੋਈ ਹੈ, ਵਿਖੇ ਸਮੂਹਿਕ ਕਰੋਨਾ ਟੈਸਟ ਕੀਤੇ ਜਾ ਰਹੇ ਹਨ ਅਤੇ ਆਉਣ ਵਾਲੀ 15 ਨਵੰਬਰ ਤੋਂ ਰਾਜ ਦੇ ਸਾਰੇ ਸਕੂਲਾਂ ਵਿੱਚ ਹੀ ਅਜਿਹੇ ਟੈਸਟ ਕਰਨ ਦੀ ਸ਼ੁਰੂਆਤ ਕੀਤੀ ਜਾਵੇਗੀ। ਅਤੇ ਇਸ ਟੈਸਟ ਤੋਂ ਬਾਅਦ ਆਈਸੋਲੇਸ਼ਨ ਦਾ ਸਮਾਂ 14 ਦਿਨਾਂ ਤੋਂ ਘਟਾ ਕੇ 7 ਦਿਨ ਹੀ ਰੱਖਿਆ ਜਾਵੇਗਾ ਅਤੇ ਕਰੋਨਾ ਦਾ ਨੈਗੇਟਿਵ ਟੈਸਟ ਆਉਣ ਤੋਂ ਬਾਅਦ ਆਹਮੋ-ਸਾਹਮਣੇ ਦੀ ਪੜ੍ਹਾਈ ਮੁੜ ਤੋਂ ਸ਼ੁਰੂ ਕੀਤਾ ਜਾ ਸਕੇਗੀ।

Install Punjabi Akhbar App

Install
×