ਕੁਈਨਜ਼ਲੈਂਡ ਵਿੱਚ ਕਰੋਨਾ ਦੀਆਂ ਪਾਬੰਧੀਆਂ ਵਿੱਚ ਰਿਆਇਤਾਂ ਲਈ 17 ਦਿਸੰਬਰ ਤੱਕ ਦਾ 80% ਪੂਰਨ ਵੈਕਸੀਨੇਸ਼ਨ ਦਾ ਟੀਚਾ

ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਨੇ ਤਾਜ਼ਾ ਅਪਡੇਟ ਰਾਹੀਂ ਦੱਸਿਆ ਕਿ ਰਾਜ ਸਰਕਾਰ ਨੇ ਸਿਹਤ ਅਧਿਕਾਰੀਆਂ ਨਾਲ ਮਿਲ ਕੇ, ਰਾਜ ਅੰਦਰ 80% ਪੂਰਨ ਵੈਕਸੀਨੇਸ਼ਨ (ਕਰੋਨਾ ਤੋਂ ਬਚਾਉ ਵਾਲੀ ਵੈਕਸੀਨ ਦੀਆਂ ਦੋਨੋਂ ਡੋਜ਼ਾਂ) ਦਾ ਟੀਚਾ ਆਉਣ ਵਾਲੀ 17 ਦਿਸੰਬਰ ਨੂੰ ਮਿੱਥਿਆ ਹੈ ਅਤੇ ਇਸੇ ਤਾਰੀਖ ਤੋਂ ਹੀ ਕਰੋਨਾ ਕਾਰਨ ਲਗਾਈਆਂ ਗਈਆਂ ਪਾਬੰਧੀਆਂ ਵਿੱਚ ਪੂਰੇ ਤੌਰ ਤੇ ਛੋਟਾਂ ਦਿੱਤੀਆਂ ਜਾਣਗੀਆਂ ਅਤੇ ਇਹ ਛੋਟਾਂ ਉਨ੍ਹਾਂ ਲਈ ਹੀ ਹੋਣਗੀਆਂ ਜਿਨ੍ਹਾਂ ਨੂੰ ਵੈਕਸੀਨ ਦੀਆਂ ਦੋਨੋਂ ਡੋਜ਼ਾਂ ਲਗਾਈਆਂ ਜਾ ਚੁਕੀਆਂ ਹੋਣਗੀਆਂ। ਮੂੰਹ ਤੇ ਮਾਸਕ ਲਗਾਉਣ ਦੀ ਵੀ ਜ਼ਰੂਰਤ ਨਹੀਂ ਰਹੇਗੀ। ਰਾਜ ਦੇ ਸਾਰੇ ਬਾਰਡਰ ਖੋਲ੍ਹੇ ਜਾਣਗੇ ਅਤੇ ਕੰਮ-ਧੰਦੇ ਮੁੜ ਤੋਂ ਸਮੇਤ ਨਿਰਵਿਘਨ ਆਵਾਜਾਈ, ਦੇ ਚੱਲਣਗੇ।
ਮੌਜੂਦਾ ਸਮਿਆਂ ਵਿੱਚ ਰਾਜ ਵਿੱਚ 16 ਸਾਲ ਅਤੇ ਇਸਤੋਂ ਵੱਧ ਉਮਰ ਵਰਗ ਦੇ ਲੋਕਾਂ ਵਿੱਚ 79.6% ਨੂੰ ਕਰੋਨਾ ਤੋਂ ਬਚਾਉ ਵਾਲੀ ਵੈਕਸੀਨ ਦੀ ਘੱਟੋ ਘੱਟ ਇੱਕ ਡੋਜ਼ ਲੱਗ ਚੁਕੀ ਹੈ ਅਤੇ ਦੋਨੋਂ ਡੋਜ਼ਾਂ ਵਾਲੀ ਦਰ 67.4% ਹੈ।
ਪਰੰਤੂ ਅਜਿਹੇ ਲੋਕ ਜਿਨ੍ਹਾਂ ਨੂੰ ਵੈਕਸੀਨੇਸ਼ਨ ਲੱਗੀ ਨਹੀਂ ਹੋਵੇਗੀ ਉਹ ਹਸਪਤਾਲਾਂ, ਏਜਡ ਕੇਅਰ ਅਤੇ ਡਿਸਅਬਿਲੀਟੀ ਸੈਂਟਰਾਂ (ਆਪਾਤਕਾਲੀਨ ਅਤੇ ਜਾਨ ਜੋਖਮ ਆਦਿ ਵਰਗੀਆਂ ਸਥਿਤੀਆਂ ਨੂੰ ਛੱਡ ਕੇ) ਆਦਿ ਵਿੱਚ ਜਾਣ ਤੋਂ ਵਰਜਿਤ ਹੋਣਗੇ।

Install Punjabi Akhbar App

Install
×