ਬ੍ਰਿਟਿਸ ਕੋਲੰਬੀਆ ਦੇ ਸ਼ਹਿਰ ਸਰੀ ਵਿੱਚ 21 ਸਾਲਾ ਨੋਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੋਤ

ਨਿਊਯਾਰਕ/ ਸਰੀ —ਬੀਤੇਂ ਦਿਨ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਖੇ ਪੰਜਾਬ ਤੋਂ ਬਟਾਲਾ ਨੇੜੇ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਸਦਾਰੰਗ ਦੇ ਨਾਲ ਪਿਛੋਕੜ ਰੱਖਣ ਵਾਲੇ ਇਕ ਪੰਜਾਬੀ 21 ਸਾਲ ਦੀ ਉਮਰ ਦੇ ਨੌਜਵਾਨ ਧਰਮਪ੍ਰੀਤ ਸਿੰਘ ਉਰਫ  (ਦੀਪ ) ਦੀ ਹਾਰਟ ਅਟੈਕ ਨਾਲ ਮੋਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।ਇਹ ਨੌਜਵਾਨ ਸੰਨ  2017 ਚ’ ਅੰਤਰ-ਰਾਸ਼ਟਰੀ ਵਿਦਿਆਰਥੀ ਦੇ  ਵਜੋ ਕੈਨੇਡਾ ਵਿੱਚ ਪੜਨ ਆਇਆ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਮਾਪਿਆ ਦਾ ਇਕਲੋਤਾ ਪੁੱਤਰ ਸੀ। ਇੰਨੀ ਘੱਟ ਉਮਰ ਵਿੱਚ ਨੌਜਵਾਨਾਂ  ਦਾ ਹਾਰਟ ਅਟੈਕ ਨਾਲ ਇੰਝ ਚਲੇ ਜਾਣਾ ਯਕੀਨਨ ਚਿੰਤਾ ਦਾ ਵਿਸ਼ਾ ਬਣਿਆਂ ਹੈ। ਕੁੱਝ ਦਿਨ ਪਹਿਲਾ ਵੀ ਬ੍ਰਿਟਿਸ਼ ਕੋਲੰਬੀਆ ਵਿਖੇ ਇੱਕ ਅੰਤਰ-ਰਾਸ਼ਟਰੀ ਵਿਦਿਆਰਥੀ ਦੀ ਹਾਰਟ ਅਟੈਕ ਨਾਲ ਮੌਤ ਹੋਈ ਸੀ।ਉਸ ਦੀ ਮ੍ਰਿਤਕ ਦੇਹ ਦਾ ਸੰਸਕਾਰ ਕਰਨ ਲਈ ਅਤੇ  ਉਸ ਦੀ ਜਨਮ ਭੂਮੀ ਤੇ ਭੇਜਣ ਲਈ ਅਤੇ ਦੁੱਖੀ ਪਰਿਵਾਰ ਵੱਲੋਂ ਆਖਰੀ ਦਰਸ਼ਨ ਕਰਨ ਲਈ ਗੌਫੰਡਮੀ ਨਾਂ ਦੇ ਪੇਜ ਤੇ ਉਸ ਦੇ ਮਿੱਤਰ ਗਗਨਦੀਪ ਸਿੰਘ ਅਤੇ ਬਿਕਰਮਜੀਤ ਸਿੰਘ ਵੱਲੋਂ ਮਦਦ ਦੀ ਗੁਹਾਰ ਲਗਾਈ ਗਈ ਹੈ। ਅਤੇ ਪੰਜਾਬ ਚ’ ਰਹਿੰਦਾ ਉਸ ਦਾ ਪਰਿਵਾਰ ਉਸ ਦਾ ਅਖਰੀ ਵਾਰ ਮੂੰਹ ਦੇਖ  ਸਕੇ।

Welcome to Punjabi Akhbar

Install Punjabi Akhbar
×