ਨਿਊਯਾਰਕ ਸਿਟੀ ‘ਚ ਪੰਜਾਬੀ ਨੋਜਵਾਨ ਉਬੇਰ ਡਰਾਈਵਰ ਦੀ ਗੋਲੀ ਲੱਗਣ ਨਾਲ ਹਸਪਤਾਲ ‘ਚ ਮੌਤ

ਨਿਊਯਾਰਕ —ਬੀਤੇਂ ਦਿਨੀ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਨਿਊਯਾਰਕ ਦੇ ਇਲਾਕੇ ਰਿਚਮੰਡ ਹਿੱਲ ਚ’ ਆਪਣੇ ਪਰਿਵਾਰ ਨਾਲ ਰਹਿੰਦੇ ਇਕ 21 ਸਾਲਾ ਉਮਰ ਦੇ ਕੁਲਦੀਪ ਸਿੰਘ ਨਾਮੀ ਪੰਜਾਬੀ ਨੋਜਵਾਨ ਦੀ ਮੰਗਲਵਾਰ ਨੂੰ ਮਾਉਟ ਸਿਨਾਈ ਮਾਰਨਿੰਗਸਾਈਡ ਹਸਪਤਾਲ ਵਿੱਚ ਮੌਤ ਹੋ ਗਈ।  ਪੁਲਿਸ ਨੇ ਬੁੱਧਵਾਰ ਨੂੰ ਇਹ  ਪੁਸ਼ਟੀ ਕੀਤੀ।ਨਿਊਯਾਰਕ ਸਿਟੀ ਚ’ ਉਬੇਰ ਦਾ ਡਰਾਈਵਰ ਕੁਲਦੀਪ ਸਿੰਘ ਜੋ ਹਾਰਲੇਮ ਨਿਊਯਾਰਕ ਦੇ ਇਲਾਕੇ ਚ’ ਬੀਤੇਂ ਦਿਨੀ ਹੋਈ ਗੋਲੀਬਾਰੀ ਦੌਰਾਨ ਕਥਿਤ ਤੌਰ ‘ਤੇ ਇੱਕ 15 ਸਾਲਾ ਦੇ ਨੌਜਵਾਨ ਵੱਲੋਂ ਚਲਾਈ ਗੋਲੀ ਜੋ ਉਸ ਦੇ ਸਿਰ ਵਿੱਚ ਲੱਗੀ, ਅਤੇ ਗੋਲੀ  ਦਾ ਸ਼ਿਕਾਰ ਹੋਏ 21 ਸਾਲਾ ਪੰਜਾਬੀ ਮੂਲ ਦੇ ਨੋਜਵਾਨ ਕੁਲਦੀਪ ਸਿੰਘ ਪੁੱਤਰ ਬੀਰਬਹਾਦਰ ਸਿੰਘ ਜਿਸ ਦਾ ਪੰਜਾਬ ਤੋ ਪਿਛੋਕੜ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੈਂਸਾਂ ਦੱਸਿਆ ਜਾਂਦਾ ਹੈ। ਉਸ   ਨੂੰ ਮਾਉਟ ਸਿਨਾਈ ਮਾਰਨਿੰਗਸਾਈਡ ਹਸਪਤਾਲ ਵਿੱਚ ਦਾਖਿਲ ਕਰਵਾਇਆਂ ਗਿਆ ਸੀ ਜਿਸ ਦੀ ਇਲਾਜ ਦੋਰਾਨ ਤਿੰਨ ਦਿਨ ਬਾਅਦ ਹਸਪਤਾਲ ਵਿੱਚ ਮੌਤ  ਹੋ ਗਈ, ਪੁਲਿਸ ਨੇ ਬੀਤੇਂ ਬੁੱਧਵਾਰ ਨੂੰ ਉਸ ਦੀ  ਮੋਤ ਦੀ ਪੁਸ਼ਟੀ ਕੀਤੀ। ਦੱਸਿਆ ਜਾਂਦਾ ਹੈ ਕਿ 21 ਸਾਲਾ ਕੁਲਦੀਪ ਸਿੰਘ ਜਿਸ ਨੇ ਤਕਰੀਬਨ ਦੋ ਕੁ ਮਹੀਨੇ ਪਹਿਲੇ ਉਬੇਰ ਚਲਾਉਣੀ ਸ਼ੁਰੂ ਕੀਤੀ ਸੀ ਉਹ ਸ਼ਨੀਵਾਰ ਦੀ ਰਾਤ ਨੂੰ ਆਪਣੇ ਵਾਹਨ (ਉਬੇਰ) ਤੇ ਜਦੋਂ ਉਹ 131ਵੀਂ ਸਟ੍ਰੀਟ ਦੇ ਕੋਨੇ ਅਤੇ ਹਰਲੇਮ ਵਿੱਚ ਫਰੈਡਰਿਕ ਡਗਲਸ ਬੁਲੇਵਾਰਡ ਤੇ ਰਾਤ 9:45 ਵਜੇ ਲੰਘਿਆ ਤਾਂ ਉਹ ਇਕ ਕ੍ਰਾਸਫਾਇਰ ਵਿੱਚ ਫਸ ਗਿਆ ਸੀ। ਅਤੇ ਗੋਲੀ ਦਾ ਸ਼ਿਕਾਰ ਹੋ ਗਿਆ  ਪੁਲਿਸ ਦਾ ਮੰਨਣਾ ਹੈ ਕਿ ਇੱਕ 15 ਸਾਲਾ ਦੀ ਉਮਰ ਦੇ ਲੜਕੇ ਨੇ ਉਬੇਰ ਦੇ ਚਾਲਕ ਕੁਲਦੀਪ ਸਿੰਘ ਨੂੰ ਗੋਲੀ ਮਾਰੀ ਸੀ। ਪੁਲਿਸ ਸੂਤਰਾਂ ਨੇ ਨਬਾਲਿਗ ਹੋਣ ਕਾਰਨ ਉਸ ਦਾ ਨਾਂ ਜਨਤਕ ਨਹੀਂ ਕੀਤਾ।

Welcome to Punjabi Akhbar

Install Punjabi Akhbar
×
Enable Notifications    OK No thanks