(ਫ਼ਰੀਦਕੋਟ):- ਰਾਸ਼ਟਰੀ ਯੁਵਾ ਦਿਵਸ ਅਤੇ ਸਵਾਮੀ ਵਿਵੇਕਾਨੰਦ ਦੇ ਜਨਮ ਦਿਨ ਨੂੰ ਸਮਰਪਿਤ ਪੀਬੀਜੀ ਵੈਲਫੇਅਰ ਕਲੱਬ ਵੱਲੋਂ ਭਾਰਤੀ ਰੈੱਡ ਕਰਾਸ ਸੁਸਾਇਟੀ ਪੰਜਾਬ (ਚੰਡੀਗੜ੍ਹ) ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਦੇ ਬਲੱਡ ਬੈਂਕ ਵਿਖੇ ਐੱਚ ਓ ਡੀ ਡਾ. ਨੀਤੂ ਕੂਕਰ ਦੀ ਅਗਵਾਈ ਹੇਠ ਖੂਨਦਾਨ ਕੈਂਪ ਲਾਇਆ ਗਿਆ। ਪ੍ਰਧਾਨ ਰਾਜੀਵ ਮਲਿਕ ਅਤੇ ਲੇਡੀਜ ਵਿੰਗ ਇੰਚਾਰਜ ਮੈਡਮ ਮੰਜੂ ਬਾਲਾ ਨੇ ਦੱਸਿਆ ਕਿ ਅੱਜ ਕੈਂਪ ਦੀ ਸ਼ੁਰੂਆਤ ਚੇਅਰਮੈਨ ਬਲਜੀਤ ਸਿੰਘ ਖੀਵਾ ਅਤੇ ਹਰਵਿੰਦਰ ਸਿੰਘ ਬਿੱਟਾ ਨੇ ਆਪਣਾ ਖੂਨਦਾਨ ਕਰਕੇ ਕੀਤੀ। ਕੈਂਪ ਇੰਚਾਰਜ ਰਵੀ ਅਰੋੜਾ ਸਮੇਤ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ, ਜੋਨੀ ਮਲਿਕ ਅਤੇ ਮੈਡਮ ਸਿਮਰਨ ਨੇ ਦੱਸਿਆ ਕਿ ਸੰਸਥਾ ਵਲੋ ਲੋੜਵੰਦ ਲੋਕਾਂ ਨੂੰ ਲਗਾਤਾਰ ਆ ਰਹੀ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਛੋਟੇ ਛੋਟੇ ਖੂਨਦਾਨ ਕੈਂਪ ਲਾ ਕੇ ਪੂਰਾ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ 21 ਯੂਨਿਟ ਖੂਨ ਇਕੱਤਰ ਹੋਇਆ । ਡਾ. ਨਵਰੀਤ ਪੁਰੀ ਅਤੇ ਡਾ. ਬਬਲੀਨ ਨੇ ਸੰਸਥਾ ਦੇ ਇਸ ਉਪਰਾਲੇ ਦੀ ਪ੍ਰਸੰਸਾ ਕਰਦੇ ਕਿਹਾ ਕਿ ਪਹਿਲਾਂ ਵੀ ਸੰਸਥਾ ਵਲੋਂ ਐਮਰਜੈਂਸੀ ਵੇਲੇ ਜਦੋਂ ਵੀ ਕਿਸੇ ਮਰੀਜ ਨੂੰ ਖੂਨ ਦੀ ਲੋੜ ਹੁੰਦੀ ਹੈ ਤਾਂ ਹਰ ਵਾਰ ਖੂਨਦਾਨੀ ਸੱਜਣ ਤਿਆਰ ਰਹਿੰਦੇ ਹਨ। ਉਸ ਤੋਂ ਇਲਾਵਾ ਡੇਂਗੂ ਨਾਲ ਪੀੜਿਤ ਮਰੀਜਾਂ ਨੂੰ ਪੈਂਦੀ ਸੈਲਾਂ ਦੀ ਕਮੀ ਨੂੰ ਵੀ ਪੂਰਾ ਕਰਵਾਇਆ ਜਾਂਦਾ ਹੈ। ਕਲੱਬ ਦੇ ਜਨਰਲ ਸਕੱਤਰ ਗੋਰਵ ਗਲਹੋਤਰਾ ਨੇ ਹੋਰਨਾਂ ਨੂੰ ਵੀ ਅਪੀਲ ਕੀਤੀ ਕਿ ਹੋਰ ਖੂਨ ਦਾਨੀ ਸੱਜਣ ਵੀ ਅਜਿਹੇ ਨੇਕ ਕਾਰਜਾਂ ਵਿਚ ਆਪਣਾ ਸਹਿਯੋਗ ਦੇਣ ਲਈ ਜਾਗਰੂਕ ਹੋਣ ਤਾਂ ਜੋ ਖੂਨ ਦੀ ਕਮੀ ਨੂੰ ਜਲਦੀ ਪੂਰਾ ਕੀਤਾ ਜਾ ਸਕੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਅਮਨ ਘੋਲੀਆ, ਅਮਨਦੀਪ ਗੁਲਾਟੀ, ਪੁਸ਼ਪ ਕਾਲੜਾ, ਰਾਜੇਸ਼ ਸੇਠੀ ਸਮੇਤ ਸੰਸਥਾ ਦੇ ਹੋਰ ਪਤਵੰਤੇ ਸੱਜਣ ਵੀ ਹਾਜਰ ਸਨ।