20 ਅਕਤੂਬਰ ਦਿਨ ਮੰਗਲਵਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਰੋਸ ਮੁਜ਼ਾਹਰੇ ਦੌਰਾਨ ਸ਼ਹੀਦ ਅਤੇ ਜ਼ਖਮੀ ਸਿੰਘ-ਸਿੰਘਣੀਆਂ ਨੂੰ ਹੋਵੇਗਾ ਸਿਜਦਾ

ਗੁਰਦੁਆਰਾ ਮਾਤਾ ਸਾਹਿਬ ਕੌਰ, 23 ਬ੍ਰਾਇੰਟ ਰੋਡ, ਹੈਮਿਲਟਨ ਵਿਖੇ ਆਉਂਦੇ ਮੰਗਲਵਾਰ (20 ਅਕਤੂਬਰ) ਨੂੰ ਇਕ ਵਿਸ਼ੇਸ਼ ਕੀਰਤਨ ਅਤੇ ਅਰਦਾਸ ਸਮਾਗਮ ਰੱਖਿਆ ਗਿਆ ਹੈ। ਇਹ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਿੰਡ ਬਗਰਾੜੀ ਵਿਖੇ ਹੋਏ ਬੇਅਦਬੀ ਦਾ ਰੋਸ ਕਰ ਰਹੇ ਸ਼ਹੀਦ ਅਤੇ ਜ਼ਖਮੀ ਹੋਏ ਸਿੰਘ-ਸਿੰਘਣੀਆਂ ਨੂੰ ਸਿਜਦਾ ਕਰਨ ਮਾਤਰ ਹੋਵੇਗਾ। ਇਸ ਦਿਨ ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਭਾਈ ਦਿਲਬਾਗ ਸਿੰਘ ਸ਼ਬਦ ਕੀਰਤਨ ਕਰਨਗੇ। ਉਪਰੰਤ ਸ਼ਹੀਦ ਹੋਏ ਸਿੰਘਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਜਾਵੇਗੀ। ਇਸਦੇ ਨਾਲ ਹੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਭੇਜਣ ਲਈ ਵੀ ਯੋਗ ਉਪਰਾਲਾ ਕੀਤਾ ਜਾਵੇਗਾ। ਇਸ ਕਾਰਜ ਦੇ ਵਿਚ ਮੌਜੂਦਾ ਪ੍ਰਬੰਧਕਾਂ ਨੇ ਪਹਿਲਾਂ ਹੀ ਪਹਿਲ ਕਰ ਦਿੱਤੀ ਹੋਈ ਹੈ ਅਤੇ ਸੰਗਤ ਵੱਲੋਂ ਵੀ ਅਜਿਹੀਆਂ ਪੇਸ਼ਕਸ਼ਾਂ ਆ ਰਹੀਆਂ ਹਨ।
ਨਿਊਜ਼ੀਲੈਂਡ ਦੀਆਂ ਸਮੂਹ ਸੰਗਤਾਂ ਨੂੰ ਸ਼ਾਮਿਲ ਹੋਣ ਦੀ ਵਿਸ਼ੇਸ਼ ਅਪੀਲ: ਇਸ ਸ਼ਰਧਾਂਜਲੀ ਸਮਾਗਮ ਦੇ ਵਿਚ ਨਿਊਜ਼ੀਲੈਂਡ ਦੀਆਂ ਸਮੂਹ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।

Install Punjabi Akhbar App

Install
×