2022 ਤੱਕ ਸਾਰਿਆਂ ਨੂੰ ਘਰ ਦੇਣ ਦਾ ਭਰੋਸਾ – ਸੰਸਦ ਦੇ ਸੰਯੁਕਤ ਇਜਲਾਸ ‘ਚ ਰਾਸ਼ਟਰਪਤੀ ਦਾ ਸੰਬੋਧਨ

Pmukthjiਬਜਟ ਇਜਲਾਸ ਦੀ ਸ਼ੁਰੂਆਤ ਕਰਦੇ ਹੋਏ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਭਾਸ਼ਨ ‘ਚ ਕਿਹਾ ਕਿ ਸਾਰਿਆਂ ਦਾ ਸਾਥ ਸਾਰਿਆਂ ਦਾ ਵਿਕਾਸ ਸਰਕਾਰ ਦਾ ਮੁੱਖ ਮੰਤਵ ਹੈ। ਗਰੀਬ ਤੋਂ ਗਰੀਬ ਵਿਅਕਤੀ ਤੱਕ ਵਿਕਾਸ ਪਹੁੰਚਾਉਣਾ ਹੈ। ਉਨ੍ਹਾਂ ਨੇ ਆਪਣੇ ਭਾਸ਼ਣ ‘ਚ ਕਿਹਾ ਕਿ ਗਰੀਬ ਕਿਸਾਨਾਂ ਤੇ ਬੇਰੋਜਗਾਰਾਂ ‘ਤੇ ਸਰਕਾਰ ਦਾ ਧਿਆਨ ਹੈ। 2022 ਤੱਕ ਸਾਰਿਆਂ ਨੂੰ ਘਰ ਦੇਣ ਦਾ ਵਾਅਦਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਤਿੰਨ ਨਵੀਂਆਂ ਬੀਮਾ ਯੋਜਨਾਵਾਂ ਸ਼ੁਰੂ ਕੀਤੀਆਂ ਹਨ। 4.45 ਲੱਖ ਘਰ ਬਣਾਉਣ ਲਈ 24,600 ਕਰੋੜ ਦਾ ਫੰਡ। ਬੀਮਾ ਤੇ ਪੈਨਸ਼ਨ ਯੋਜਨਾਵਾਂ ਦਾ ਲਾਭ ਸਿੱਧੇ ਜਰੂਰਤਮੰਦਾਂ ਨੂੰ ਮਿਲੇਗਾ। ਫਸਲ ਬਰਬਾਦੀ ਹੋਣ ‘ਤੇ ਕਿਸਾਨਾਂ ਨੂੰ ਜਲਦ ਮੁਆਵਜਾਂ ਮਿਲੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਭਾਸ਼ਣ ‘ਚ ਸਰਕਾਰ ਦੀਆਂ ਹੋਰ ਯੋਜਨਾਵਾਂ ਤੇ ਉਪਲਬਧੀਆਂ ਸਬੰਧੀ ਜਿਕਰ ਕੀਤਾ।

( ਰੌਜ਼ਾਨਾ ਅਜੀਤ)

 

Install Punjabi Akhbar App

Install
×