2021 ਰੈਜ਼ੀਡੈਂਟ ਵੀਜ਼ਾ-ਪੱਕੀਆਂ ਮੋਹਰਾਂ ਵਾਲੀ ਮਸ਼ੀਨ ਦਾ ਲੇਖਾ ਜੋਖਾ

89,572 ਅਰਜ਼ੀਆਂ ਪਹੁੰਚੀਆਂ ਤੇ 32,507 ਲੋਕਾਂ ਨੂੰ ਮਿਲ ਚੁੱਕੀ ਹੈ 03 ਅਪ੍ਰੈਲ ਤੱਕ ਰੈਜ਼ੀਡੈਂਸੀ

ਹੁਣ 1 ਲੱਖ 65 ਹਜ਼ਾਰ ਨਹੀਂ…ਹੁਣ ਕੁੱਲ 1 ਲੱਖ 77 ਹਜ਼ਾਰ ਦੀ ਲੱਗੇਗੀ ਰੈਜ਼ੀਡੈਂਸੀ

(ਔਕਲੈਂਡ): ਨਿਊਜ਼ੀਲੈਂਡ ਇਮੀਗ੍ਰੇਸ਼ਨ ਵੱਲੋਂ ਭਾਵੇਂ ਇਸ ਸਾਲ ਦੇ ਅੰਤ ਤੱਕ ਅੰਤ ਤੱਕ 1 ਲੱਖ 65 ਹਜ਼ਾਰ ਲੋਕਾਂ ਨੂੰ ਦੋ ਗੇੜਾਂ ਵਿਚ ਨਿਊਜ਼ੀਲੈਂਡ ਦੀ ਰੈਜੀਡੈਂਸੀ ਦੇ ਦਿੱਤੀ ਜਾਣੀ ਹੈ, ਪਰ ਅਰਜ਼ੀਆਂ ਦੇ ਆ ਰਹੇ ਹੜ੍ਹ ਨੇ ਇਹ ਅੰਕੜਾ ਅਗਲੇ ਹਿੰਦਸਿਆਂ ਤੱਕ ਪਹੁੰਚਾ ਦਿੱਤਾ ਹੈ  ਅਤੇ ਹੁਣ ਇਹ ਗਿਣਤੀ 1 ਲੱਖ 77 ਹਜ਼ਾਰ ਨੂੰ ਢੁੱਕਣ ਲੱਗੀ ਹੈ। 3 ਅਪ੍ਰੈਲ ਤੱਕ ਜਾਰੀ ਹੋਏ ਅੰਕੜਿਆਂ ਅਨੁਸਾਰ ਹੁਣ ਤੱਕ ਪ੍ਰਾਪਤ ਹੋਈਆਂ 89,572 ਅਰਜ਼ੀਆਂ ਦੇ ਵਿਚ 1,76,853 ਲੋਕ ਸ਼ਾਮਿਲ ਹਨ। ਪਹਿਲੇ ਗੇੜ ਦੀਆਂ ਅਰਜ਼ੀਆਂ ਪੱਕੀ ਮੋਹਰ ਵਾਲੀ ਮਸ਼ੀਨ ਦੇ ਵਿਚੋਂ ਨਿਕਲ ਹੀ ਰਹੀਆਂ ਹਨ ਕਿ ਜਦ ਕਿ ਦੂਜੇ ਗੇੜ ਵਾਲੀਆਂ ਅਰਜ਼ੀਆਂ ਦਾ ਸ਼ੁੱਭ ਆਰੰਭ ਵੀ ਹੋ ਚੁੱਕਾ ਹੈ ਅਤੇ ਰੈਜੀਡੈਂਸੀ ਆਉਣੀ ਸ਼ੁਰੂ ਹੋ ਗਈ ਹੈ। 3 ਅਪ੍ਰੈਲ ਤੱਕ  14,459 ਅਰਜ਼ੀਆਂ ਮੰਜੂਰ ਹੋ ਚੁੱਕੀਆਂ ਹਨ ਤੇ 32,507 ਲੋਕਾਂ ਨੂੰ ਪੱਕੇ ਕੀਤਾ ਜਾ ਚੁੱਕਾ ਹੈ। ਹੁਣ ਤੱਕ 9 ਅਰਜ਼ੀਆਂ ਨੂੰ ਰੱਦ ਕੀਤਾ ਗਿਆ ਹੈ।

Install Punjabi Akhbar App

Install
×