ਨਿਊ ਸਾਊਥ ਵੇਲਜ਼ ਦੇ ਹਾਇਰ ਸਕੈਂਡਰੀ ਸਕੂਲ ਵਿਦਿਆਰਥੀਆਂ ਲਈ ਪੇਪਰਾਂ ਦਾ ਟਾਈਮ ਟੇਬਲ ਜਾਰੀ

ਸਿੱਖਿਆ ਮੰਤਰੀ ਸਾਰਾਹ ਮਿਸ਼ੈਲ ਨੇ ਅੱਜ ਰਾਜ ਦੇ ਕਰੀਬ 76,000 ਸਕੂਲੀ ਵਿਦਿਆਰਥੀਆਂ ਲਈ ਸਾਲ 2021 ਲਈ ਹੋਣ ਵਾਲੇ ਪੇਪਰਾਂ ਦਾ ਟਾਈਮਟੇਬਲ ਜਾਰੀ ਕੀਤਾ ਜਿਸ ਰਾਹੀਂ ਦਰਸਾਇਆ ਗਿਆ ਕਿ ਇਹ ਟਾਈਮਟੇਬਲ ਹਾਇਰ ਸਕੈਂਡਰੀ ਦੇ ਵਿਦਿਆਰਥੀਆਂ ਲਈ ਹੈ ਜਿਨ੍ਹਾਂ ਨੇ ਕਿ ਆਪਣੀ ਸਕੂਲੀ ਸਿੱਖਿਆ ਦਾ ਫਾਈਨਲ ਪੇਪਰ ਪਾਸ ਕਰਕੇ ਅਗਲੀਆਂ ਉਚ ਸ਼੍ਰੇਣੀਆਂ ਲਈ ਜਾਣਾ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਪੇਪਰ ਅਕਤੂਬਰ ਦੀ 12 ਤਾਰੀਖ (ਦਿਨ ਮੰਗਲਵਾਰ) ਨੂੰ ਸ਼ੁਰੂ ਹੋਣਗੇ ਅਤੇ ਇਨ੍ਹਾਂ ਵਿੱਚ ਜ਼ਰੂਰੀ ਵਿਸ਼ਾ ਅੰਗ੍ਰੇਜ਼ੀ ਨਾਲ ਸ਼ੁਰੂਆਤ ਹੋਵੇਗੀ ਅਤੇ ਫੇਰ ਫੂਡ ਤਕਨਾਲੋਜੀ ਦੇ ਪੇਪਰ ਨਾਲ 4 ਨਵੰਬਰ ਦਿਨ ਵੀਰਵਾਰ ਨੂੰ ਇਨ੍ਹਾਂ ਦੀ ਸਮਾਪਤੀ ਹੋਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਇਸ 18 ਦਿਨਾਂ ਦੇ ਸਮੇਂ ਦੌਰਾਨ 76,000 ਵਿਦਿਆਰਥੀ ਹਾਇਰ ਸਕੈਂਡਰ ਦੇ ਪੇਪਰ ਵਿੱਚ ਸ਼ਾਮਿਲ ਹੋਣਗੇ ਅਤੇ ਇਸ ਦੌਰਾਨ 129 ਪੇਪਰ ਹੋਣਗੇ ਜੋ ਕਿ 775 ਸੈਂਟਰਾਂ ਉਪਰ ਲਏ ਜਾਣਗੇ। ਇਸ ਵਾਸਤੇ ਵਿਦਿਆਰਥੀ ਪਹਿਲਾਂ ਤੋਂ ਹੀ ਆਪਣੇ ਪੇਪਰਾਂ ਦੀ ਤਿਆਰੀ ਕਰ ਰਹੇ ਹਨ ਅਤੇ ਉਨ੍ਹਾਂ ਪ੍ਰਤੀ ਸਭ ਦੀਆਂ ਸ਼ੁਭ ਇਛਾਵਾਂ ਦਿੱਤੀਆਂ ਜਾ ਰਹੀਆਂ ਹਨ।
ਨੈਸਾ (NESA) ਦੇ ਸੀ.ਈ.ਓ. ਪੌਲ ਮਾਰਟਿਨ ਨੇ ਕਿਹਾ ਕਿ ਇਹ ਸਾਲ ਬੱਚਿਆਂ ਵਾਸਤੇ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਇਹ ਉਨ੍ਹਾਂ ਨੇ ਇਸਤੋਂ ਬਾਅਦ ਉਚ ਸ਼੍ਰੇਣੀ ਦੀਆਂ ਸਿੱਖਿਆਵਾਂ ਲਈ ਤਿਆਰ ਹੋਣਾ ਹੁੰਦਾ ਹੈ।
ਨੈਸਾ, ਵਿਦਿਆਰਥੀਆਂ ਦੇ ਪੇਪਰਾਂ ਆਦਿ ਲਈ ਬਹੁਤ ਜ਼ਿਆਦਾ ਧਿਆਨ ਰੱਖਦਾ ਹੈ ਅਤੇ ਇਸ ਗੱਲ ਦਾ ਵੀ ਧਿਆਨ ਰੱਖਦਾ ਹੈ ਕਿ ਇੱਕ ਤੋਂ ਦੂਸਰੇ ਪੇਪਰ ਆਦਿ ਵਿੱਚ ਲੋੜੀਂਦਾ ਫਾਸਲਾ ਹੋਵੇ; ਜੇਕਰ ਕੋਈ ਹੋਰ ਨਾਲ ਦਾ ਕੋਰਸ ਆਦਿ ਚੱਲ ਰਹੇ ਹਨ ਤਾਂ ਆਪਸ ਵਿੱਚ ਕਲੈਸ਼ ਨਾ ਹੋਣ; 10 ਦਿਸੰਬਰ ਦਿਨ ਸ਼ੁਕਰਵਾਰ ਨੂੰ ਸਵੇਰ ਦੇ 10 ਵਜੇ ਤੱਕ ਵਿਦਿਆਰਥੀਆਂ ਦੇ ਨਤੀਜੇ ਵੀ ਘੋਸ਼ਿਤ ਕਰ ਦਿੱਤੇ ਜਾਣ; ਕਿਸੇ ਵੀ ਵਿਦਿਆਰਥੀ ਦੇ ਦੋ ਪੇਪਰ ਆਪਸ ਵਿੱਚ ਕਲੈਸ਼ ਹੋਣ ਦੇ ਘੱਟ ਤੋਂ ਘੱਟ ਚਾਂਸ ਲਈ ਵੀ ਧਿਆਨ ਦਿੱਤਾ ਜਾਂਦਾ ਹੈ।
ਜ਼ਿਆਦਾ ਜਾਣਕਾਰੀ ਲਈ ਵੈਬਸਾਈਟ https://www.educationstandards.nsw.edu.au/wps/portal/nesa/11-12/hsc/key-dates-exam-timetables/hsc-written-exam-timetable ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×