2021/22 ਦਾ ਬਜਟ ਘਾਟਾ 106.6 ਬਿਲੀਅਨ ਡਾਲਰ ਤੋਂ ਹੋਇਆ 99.2 ਬਿਲੀਅਨ ਡਾਲਰ -ਫਰਿਡਨਬਰਗ

ਇਸੇ ਸਾਲ ਮਈ ਦੇ ਮਹੀਨੇ ਵਿੱਚ ਪੇਸ਼ ਕੀਤਾ ਗਿਆ ਬਜਟ ਜਿਸ ਵਿੱਚ ਕਿ 106.6 ਬਿਲੀਅਨ ਡਾਲਰਾਂ ਦਾ ਘਾਟਾ ਦਿਖਾਇਆ ਗਿਆ ਸੀ, ਹੁਣ ਇਸ ਵਾਲੀ ਸਾਲ 2021/22 ਦਾ ਬਜਟ ਦੇ ਘਾਟੇ ਤੋਂ ਥੋੜ੍ਹਾ ਉਭਾਰ ਦਿਖਾਇਆ ਗਿਆ ਹੈ ਅਤੇ 99.2 ਬਿਲੀਅਨ ਡਾਲਰਾਂ ਦਾ ਬਜਟ ਖ਼ਜ਼ਾਨਾ ਮੰਤਰੀ ਜੋਸ਼ ਫਰਿਡਨ ਬਰਗ ਵੱਲੋਂ ਪੇਸ਼ ਕੀਤਾ ਗਿਆ ਹੈ।
ਫਰਿਡਨਬਰਗ ਦਾ ਮੰਨਣਾ ਹੈ ਕਿ ਇਸ ਬਜਟ ਨਾਲ ਸਾਲ 2023/24 ਦੌਰਾਨ ਤਨਖਾਹਾਂ ਅਤੇ ਭੱਤਿਆਂ ਆਦਿ ਵਿੱਚ 3% ਦਾ ਇਜ਼ਾਫ਼ਾ ਹੋਣਾ ਤੈਅ ਹੈ ਅਤੇ ਇਹ ਸਾਲ 2013 ਤੋਂ ਲੈ ਕੇ ਹੁਣ ਤੱਕ ਪਹਿਲੀ ਵਾਰੀ ਹੋਵੇਗਾ।
ਦੇਸ਼ ਵਿੱਚ ਅਰਥ ਵਿਵਸਥਾ ਦੇ ਉਭਾਰ ਦੀ ਦਰ ਇਸ ਸਮੇਂ 3.75% ਦਰਸਾਈ ਗਈ ਹੈ ਜੋ ਕਿ ਤੈਅਸ਼ੁਦਾ 4.25% ਤੋਂ ਘੱਟ ਹੈ ਅਤੇ ਇਸ ਦੇ ਵੀ ਉਭਰਨ ਦੀਆਂ ਉਮੀਦਾਂ ਲਗਾਈਆਂ ਜਾ ਰਹੀਆਂ ਹਨ।
ਸਾਲ 2021/22 ਦੌਰਾਨ ਹਾਲ ਦੀ ਘੜੀ ਤਨਖਾਹਾਂ, ਮਜ਼ਦੂਰੀ ਅਤੇ ਭੱਤਿਆਂ ਬਾਰੇ 2.25% ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਜਦੋਂ ਕਿ ਉਪਭੋਗਤਾ ਮੁੱਲ ਅੰਕ (consumer price index) 2.75% ਤੇ ਦਰਸਾਇਆ ਗਿਆ ਹੈ।
ਸੰਸਾਰ ਪੱਧਰ ਉਪਰ ਚੱਲ ਰਹੀ ਕਰੋਨਾ ਮਹਾਂਮਾਰੀ ਅਤੇ ਹੁਣ ਓਮੀਕਰੋਨ ਦਾ ਅਸਰ ਸਾਫ ਸਾਫ, ਅਰਥ ਵਿਵਸਥਾ ਉਪਰ ਪੈਂਦਾ ਦਿਖਾਈ ਦੇ ਰਿਹਾ ਹੈ ਅਤੇ ਇਸ ਦਾ ਅਸਰ ਹਾਲੇ ਹੋਰ ਵੀ ਭਵਿੱਖ ਵਿੱਚ ਰਹਿਣ ਬਾਰੇ ਅਨੁਮਾਨ ਲਗਾਏ ਜਾ ਰਹੇ ਹਨ।

Install Punjabi Akhbar App

Install
×