2020 ਅੰਡਰ-19 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ, ਪ੍ਰਿਅਮ ਗਰਗ ਕਰਨਗੇ ਅਗਵਾਈ

ਜਨਵਰੀ-ਫਰਵਰੀ 2020 ਵਿੱਚ ਦੱਖਣ ਅਫਰੀਕਾ ਵਿੱਚ ਹੋਣ ਵਾਲੇ ਅੰਡਰ-19 ਵਿਸ਼ਵ ਕੱਪ ਲਈ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਹੋ ਗਿਆ ਹੈ। ਉੱਤਰ ਪ੍ਰਦੇਸ਼ ਦੇ ਬੱਲੇਬਾਜ਼ ਪ੍ਰਿਅਮ ਗਰਗ ਨੂੰ ਕਪਤਾਨ ਅਤੇ ਉਨ੍ਹਾਂ ਦੇ ਸਾਥੀ ਖਿਡਾਰੀ, ਵਿਕਟ-ਕੀਪਰ-ਬੱਲੇਬਾਜ਼ ਧਰੁਵ ਚੰਦ ਜੁਰੇਲ ਨੂੰ ਉਪ-ਕਪਤਾਨ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਚਾਰ ਵਾਰ ਦੇ ਚੈੰਪਿਅਨ ਭਾਰਤ ਨੇ ਪਰਿਥਵੀ ਸ਼ਾ ਦੀ ਕਪਤਾਨੀ ਵਿੱਚ 2018 ਦਾ ਅੰਡਰ-9 ਵਿਸ਼ਵ ਕੱਪ ਜਿੱਤਿਆ ਸੀ ।