2020 ਨਿਊ ਸਾਊਥ ਵੇਲਜ਼ ਅੰਤਰ ਰਾਸ਼ਟਰੀ ਵਿਦਿਆਰਥੀ ਪੁਰਸਕਾਰ ਘੋਸ਼ਿਤ

ਅੰਤਰ-ਰਾਸ਼ਟਰੀ ਪੱਧਰ ਦੇ ਵਿਦਿਆਰਥੀ ਅਤੇ ਅਦਾਰੇ ਜਿਨ੍ਹਾਂ ਨੇ ਕਿ ਬਤੌਰ ਚੈਰਿਟੀ, ਕੋਵਿਡ-19 ਮਹਾਂਮਾਰੀ ਦੌਰਾਨ ਸਕੂਲਾਂ ਦੇ ਵਿਦਿਆਰਥੀਆਂ ਦੀ ਮਦਦ ਕੀਤੀ, ਆਪਣੇ ਆਪਣੇ ਕੈਂਪਸ ਦੇ ਨਿਯਮਾਂ ਅਤੇ ਸਭਿਆਚਾਰ ਦਾ ਪਾਲਣ ਕੀਤਾ ਅਤੇ ਹੋਰ ਲੋੜਵੰਦ ਵਿਦਿਆਰਥੀਆਂ ਨੂੰ ਲੋੜੀਂਦਾ ਸਾਮਾਨ ਜਿਵੇਂ ਕਿ ਭੋਜਨ ਅਤੇ ਕੱਪੜੇ ਲੱਤੇ ਆਦਿ ਮੁਹੱਈਆ ਕਰਵਾਏ, ਅਜਿਹੇ 6 ਨਾਮ ਸਾਹਮਣੇ ਲਿਆਂਦੇ ਗਏ ਹਨ ਜਿਨ੍ਹਾਂ ਨੂੰ ਕਿ ਸਾਲ 2020 ਦਾ ਨਿਊ ਸਾਊਥ ਵੇਲਜ਼ ਅੰਤਰ ਰਾਸ਼ਟਰੀ ਵਿਦਿਆਰਥੀ ਪੁਰਸਕਾਰ ਦਿੱਤਾ ਜਾ ਰਿਹਾ ਹੈ। ਰਾਜ ਦੇ ਗਵਰਨਰ -ਮਾਣਯੋਗ ਮਾਰਗਰੈਟ ਬੀਜ਼ਲੇ ਏ.ਸੀ., ਕਿਊ ਸੀ ਨੇ ਸਿਡਨੀ ਦੇ ਗੋਵਰਨਮੈਂਟ ਹਾਊਸ ਵਿਖੇ ਇੱਕ ਸਮਾਗਮ ਦੌਰਾਨ ਇਨ੍ਹਾਂ ਜੇਤੂਆਂ ਦੇ ਨਾਮ ਜਾਹਰ ਕੀਤੇ। ਉਚ ਸਿੱਖਿਆ ਲਈ -ਜੈਮੀ ਐਮਰਸਨ (ਯੂਨਾਈਟੇਡ ਸਟੇਟਸ, ਆਸਟ੍ਰੇਲੀਆਈ ਕੈਥਲਿਕ ਯੂਨੀਵਰਸਿਟੀ); ਸਕੂਲਾਂ ਵਿੱਚ -ਟੰਗ ਲਿੰਨ ਹਾ (ਵਿਅਤਨਾਮ, ਬੈਵਰਲੀ ਹਿਲਜ਼ ਗਰਲਜ਼ ਹਾਈ ਸਕੂਲ); ਵੋਕੇਸ਼ਨਲ ਐਜੁਕੇਸ਼ਨ ਅਤੇ ਟ੍ਰੇਨਿੰਗ (ਵੀ.ਈ.ਟੀ.) – ਐਲਿਸ ਹੋਇਨ ਲੀ (ਦੱਖਣੀ ਕੋਰੀਆ, ਟੈਫੇ ਨਿਊ ਸਾਊਥ ਵੇਲਜ਼ ਅਲਟਿਮੋ); ਬਾਹਰੀ ਵਿਦਿਆਰਥੀਆਂ ਲਈ ਅੰਗ੍ਰੇਜ਼ੀ ਭਾਸ਼ਾ ਇੰਟੈਂਸਿਵ ਕੋਰਸ ਦੇ ਵਿਦਿਆਰਥੀ (ਐਲੀਕੋਜ਼) – ਸ਼ੁਨਾਗ ਜ੍ਹਾਂਗ (ਚੀਨ, ਯੂਨੀਵਰਸਿਟੀ ਆਫ ਨਿਊਕਾਸਲ) ਸ਼ਾਮਿਲ ਹਨ। ਸਕਿਲਜ਼ ਅਤੇ ਟੈਰਿਟਰੀ ਐਜੁਕੇਸ਼ਨ ਦੇ ਮੰਤਰੀ ਜਿਓਫ ਲੀ ਨੇ ਸਾਰਿਆਂ ਨੂੰ ਵਧਾਈ ਦਿੱਤੀ। ਵੂਲੂਨਗੌਂਗ ਯੂਨੀਵਰਸਿਟੀ ਅਤੇ ਕਮਿਊਨਿਟੀ ਪਾਰਟਨਰ (ਭੋਜਨ ਅਤੇ ਹੋਰ ਦੇਖ ਭਾਲ ਲਈ) ਨੂੰ ‘ਬਿਜਨਸ ਅਤੇ ਕਮਿਊਨਿਟੀ’ ਅਵਾਰਡ ਨਾਲ ਨਵਾਜਿਆ ਗਿਆ। ਜ਼ਿਕਰਯੋਗ ਹੈ ਕਿ ਨਿਊ ਸਾਊਥ ਵੇਲਜ਼ ਅੰਦਰ ਮੌਜੂਦਾ ਸਮੇਂ ਅੰਦਰ 141,000 ਵਿਦੇਸ਼ੀ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ। ਉਪਰੋਕਤ ਅਵਾਰਡਾਂ ਬਾਰੇ ਹੋਰ ਜਾਣਕਾਰੀ ਲੈਣ ਲਈ study.sydney.programs/nsw-international-student-awards ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×