ਆਰ. ਐਂਡ. ਏ. ਸੰਘਾ ਕ੍ਰਿਕਟ ਕਲੱਬ ਟੌਰੰਗਾ ਵੱਲੋਂ ਦੂਜਾ ਸ਼ਾਨਦਾਰ 20-20 ਨੈਸ਼ਨਲ ਇੰਡੀਅਨਜ਼ ਕ੍ਰਿਕਟ ਟੂਰਨਾਮੈਂਟ ਸਮਾਪਤ

NZ PIC 5 Jan10
ਟੌਰੰਗਾ ਦੇ ਫਰਗੂਸਨ ਪਾਰਕ ਵਿਚ ਆਰ ਐਂਡ ਏ ਕ੍ਰਿਕਟ ਕਲੱਬ ਵੱਲੋਂ ਦੂਜਾ 20-20 ਨੈਸ਼ਨਲ ਇੰਡੀਅਨਜ਼ ਕ੍ਰਿਕਟ ਟੂਰਨਾਮੈਂਟ 3 ਤੇ 4 ਜਨਵਰੀ ਨੂੰ ਕਰਵਾਇਆ ਗਿਆ। ਟੂਰਨਾਮੈਂਟ ਬਾਰੇ ਜਾਣਕਾਰੀ ਦਿੰਦਿਆ ਕਲੱਬ ਦੇ ਕੈਪਟਨ ਤੇ ਕੋਚ ਸ੍ਰੀ ਦੇਵ ਸੰਘਾ ਹੋਰਾਂ ਦੱਸਿਆ ਕਿ ਟੂਰਨਾਮੈਂਟ ਦਾ ਉਦਘਾਟਨ ਬੇਅ ਆਫ ਪਲੈਂਟੀ ਦੇ ਕੋਆਰਡੀਨੇਟਰ ਡੌਨ ਵਾਰਨਰ ਨੇ ਕੀਤਾ। ਟੂਰਨਾਮੈਂਟ ਦਾ ਪਹਿਲਾ ਗੇੜ ਸਵੇਰੇ 9.30 ਵਜੇ ਪੂਲ ਏ ਦੀ ਪਿਛਲੇ ਸਾਲ ਦੀ ਜੇਤੂ ਟੀਮ ਆਰ. ਐਂਡ. ਏ. ਸੰਘਾ ਕ੍ਰਿਕਟ ਕਲੱਬ ਦੀ ਰਾਵੀ-11 ਨੇ ਮੈਨੁਕਾਓ ਵਾਰੀਅਸ ਆਕਲੈਂਡ ਅਤੇ ਟੀਪੁੱਕੀ ਬਨਾਮ ਸਿੰਘ-11 ਦਰਮਿਆਨ ਹੋਇਆ। ਜਿਸ ਦੇ ਸੈਮੀਫਾਈਨਲ ਵਿਚ ਰਾਵੀ-11 ਨੇ ਸਿੰਘ-11 ਨੂੰ ਹਰਾ ਕੇ ਫਾਈਨਲ ਦੇ ਵਿਚ ਆਪਣੀ ਥਾਂ ਪੱਕੀ ਕੀਤੀ। ਦੁਪਹਿਰ ਸਮੇਂ ਪੂਲ ਬੀ ਵਿਚ ਪਿਛਲੇ ਸਾਲ ਦੀ ਉਪ ਜੇਤੂ ਸਿੱਖ ਸਪੋਰਟਸ ਕਲੱਬ ਵਲਿੰਗਟਨ ਨੇ ਸਿੱਖ ਸਪੋਰਟਸ ਕਲੱਬ ਟੌਰੰਗਾ ਨੂੰ ਬੜੇ ਹੀ ਸੌਖ ਨਾਲ ਹਰਾ ਕੇ ਸੈਮੀਫਾਈਨਲ ਦੇ ਵਿਚ ਪ੍ਰਵੇਸ਼ ਕੀਤਾ। ਪਾਮੀ ਸੁਪਰਕਿੰਗ ਪਾਲਮਰਸਟਨਨਾਰਥ (ਸਪਾਂਸਰ ਸ੍ਰੀ ਗੁਰੂ ਹਰਿਕ੍ਰਿਸ਼ਨ ਗੁਰਦੁਆਰਾ ਟ੍ਰਸਟ) ਨੇ ਪੰਜਾਬੀ ਰਾਈਡਰਜ਼ ਔਕਲੈਂਡ ਨੂੰ ਹਰਾ ਕੇ ਅਤੇ ਸ਼ਾਮ ਨੂੰ ਸਿੱਖ ਸਪੋਰਟਸ ਕਲੱਬ ਵਲਿੰਗਟਨ ਨੂੰ ਹਰਾ ਕੇ ਇਕ ਤਰ੍ਹਾਂ ਫਾਈਨਲ ਦੇ ਵਿਚ ਵੱਡਾ ਫੇਰਬਦਲ ਕਰ ਦਿੱਤਾ।
4 ਜਨਵਰੀ ਨੂੰ ਸਵੇਰੇ 9 ਵਜੇ ਅੰਡਰ-14 ਸ਼ੋਅ ਮੈਚ ਐਨਾ-11 ਅਤੇ ਬੇਅ ਆਫ ਪਲੈਂਟੀ -11 ਵਿਚਕਾਰ ਹੋਇਆ। ਫਾਈਨਲ ਮੁਕਾਬਲੇ ਦੇ ਵਿਚ ਰਾਵੀ -11 ਕਲੱਬ ਨੇ 31 ਦੌੜਾਂ ਦੇ ਫਰਕ ਨਾਲ ਇਸ ਵਾਰ ਫਿਰ ਜਿੱਤ ਪ੍ਰਾਪਤ ਕੀਤੀ। ਮਨਪ੍ਰੀਤ ਸਿੰਘ ਸੈਣੀ, 117 ਦੌੜਾਂ ਅਤੇ 5 ਵਿਕਟਾਂ ਦੇ ਨਾਲ ਮੈਨ ਆਫ ਟੂਰਨਾਮੈਂਟ ਦਾ ਖਿਤਾਬ ਅਤੇ ਸਫੀ ਕੈਫ 134 ਦੌੜਾ ਦੇ ਨਾਲ ਬੈਟਸਮੈਨ ਆਫ ਦਾ ਟੂਰਨਾਮੈਂਟ ਦਾ ਖਿਤਾਬ ਦਿੱਤਾ ਗਿਆ।
ਇਨਾਮਾਂ ਦੀ ਵੰਡ ਪੈਟ ਮੈਲਕਨ (ਨਾਰਦਰਨ ਜ਼ਿਲ੍ਹਾ ਕ੍ਰਿਕਟ) ਨੇ ਕੀਤੀ ਜਦ ਕਿ ਮੈਂਬਰ ਪਾਰਲੀਮੈਂਟ ਸਾਇਮਨ ਬ੍ਰਿਜਸ ਦੇ ਸਕੱਤਰ ਗਲਿਨ ਹੈਰਿਸ ਨੇ ਫਾਈਨਲ ਮੈਚ ਦਾ ਅਨੰਦ ਲਿਆ। ਲੇਡੀਜ਼ ਮਿਊਜ਼ੀਕਲ ਚੇਅਰ ਦੀ ਜੇਤੂ ਟ੍ਰਾਫੀ ਦੇ 200 ਡਾਲਰ ਰੇਡੀਓ ਬਾਲੀਬੌਪ ਦੀ ਆਰ. ਜੇ. ਪਾਇਲ ਨੇ ਆਪਣੇ ਨਾਂਅ ਕੀਤੀ ਜਦ ਕਿ ਉਪਜੇਤੂ ਟ੍ਰਾਫੀ ਅਤੇ 100 ਡਾਲਰ ਅਮਨ ਸੰਘਾ ਨੇ ਜਿਤਿਆ।

Install Punjabi Akhbar App

Install
×