ਸੋਹਣੀ ਸਲਾਹ: ਸੌਖਾ ਸੌਣਾ ਤਾਂ ਪੈਣਾ ਟੈਕਸ ਦੇਣਾ

  ਨਿਊਜ਼ੀਲੈਂਡ ਟੈਕਸ ਵਿਭਾਗ ਨੇ  ‘ਕੈਸ਼ ਸੇਲ’ ਕਰਨ ਵਾਲੇ ਕਾਰੋਬਾਰੀਆਂ ਦੀਆਂ ਖੋਲ੍ਹੇ ਗੱਲੇ-ਗੁਪਤ ਰੂਪ ‘ਚ ਚੱਲਦੇ…

ਮਰਹੂਮ ਮਨਮੀਤ ਦੀ ਤੀਸਰੀ ਬਰਸੀ ਮੌਕੇ ਭਾਈਚਾਰੇ ਵਲੋਂ ਨਮਨ ਸ਼ਰਧਾਂਜਲੀ 

ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਵਿਖੇ ਮਰਹੂਮ ਮਨਮੀਤ ਅਲੀਸ਼ੇਰ ਨੂੰ ਉਸਦੀ ਤੀਸਰੀ ਬਰਸੀ ਮੌਕੇ ‘ਮਨਮੀਤ ਪੈਰਾਡਾਇਸ’…

ਇੰਡੋ-ਯੂ ਐਸ ਹੈਰੀਟੇਜ ਐਸੋਸੀਏਸ਼ਨ ਫਰਿਜ਼ਨੋ ਵੱਲੋਂ ਨਵੇਂ ਅਹੁਦੇਦਾਰਾਂ ਦੀ ਚੋਣ।

ਫਰਿਜ਼ਨੋ, 28 ਅਕਤੂਬਰ( ਰਾਜ ਗੋਗਨਾ )— ਗਦਰੀ ਬਾਬਿਆਂ ਦੀ ਸੋਚ ਨੂੰ ਪ੍ਰਣਾਈ ਹੋਈ ਸਥਾਨਿਕ ਇੰਡੋ ਯੂ…

ਧੂਮਧਾਮ ਨਾਲ ਮਨਾਇਆ ਗਿਆ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ; ਸ਼ਿਲਪ ਕਲਾ ਦੇ ਜਨਮਦਾਤਾ ਹਨ ਬਾਬਾ ਵਿਸ਼ਵਕਰਮਾ ਜੀ: ਮਨੀਸ਼ ਤਿਵਾੜੀ

ਸ੍ਰੀ ਵਿਸ਼ਵਕਰਮਾ ਸਭਾ, ਗੜ੍ਹਸ਼ੰਕਰ ਨੂੰ 2 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਕੀਤਾ ਐਲਾਨ ਨਿਊਯਾਰਕ/ਗੜ੍ਹਸ਼ੰਕਰ29 ਅਕਤੂਬਰ…

ਮਰਹੂਮ ਮਨਮੀਤ ਦੀ ਤੀਸਰੀ ਬਰਸੀ ਮੌਕੇ ਭਾਈਚਾਰੇ ਵਲੋਂ ਨਮਨ ਸ਼ਰਧਾਂਜਲੀ 

(ਹਰਜੀਤ ਲਸਾੜਾ, ਬ੍ਰਿਸਬੇਨ 28 ਅਕਤੂਬਰ) ਇੱਥੇ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਵਿਖੇ ਮਰਹੂਮ ਮਨਮੀਤ ਅਲੀਸ਼ੇਰ ਨੂੰ ਉਸਦੀ ਤੀਸਰੀ ਬਰਸੀ ਮੌਕੇ ‘ਮਨਮੀਤ ਪੈਰਾਡਾਇਸ’ ਮਰੂਕਾ ‘ਚ ਸਮੂਹ ਭਾਈਚਾਰੇ, ਬੱਸ ਯੂਨੀਅਨ ਦੇ ਅਧਿਕਾਰੀਆਂ, ਸੰਬੰਧਤ ਡਰਾਈਵਰਾਂ ਅਤੇ ਸਰਕਾਰੀ ਤੰਤਰ ਵਲੋਂ ਸੇਜਲ਼ ਅੱਖਾਂ ਨਾਲ ਯਾਦ ਕੀਤਾ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਸੰਖੇਪ ਸਮਾਗਮ ਵਿੱਚ ਲੇਬਰ ਪਾਰਟੀ ਤੋਂ ਕੌਂਸਲਰ ਸਟੀਵ ਗ੍ਰਿਫਿਥ, ਲਿਬਰਲ ਪਾਰਟੀ ਤੋਂ ਕੌਂਸਲਰ ਐਂਜਲਾ ਓਵੇਨ, ਗਰੀਨ ਪਾਰਟੀ ਤੋਂ ਨਵਦੀਪ ਸਿੰਘ, ਆਰਟੀਬੀ ਯੂਨੀਅਨ ਦੇ ਟੋਮ ਬ੍ਰਾਊਨ ਤੇ ਡੈਰੇਲ ਸਮਿਥ, ਗੋਪੀਓ ਕੁਈਨਜ਼ਲੈਂਡ ਦੇ ਉਮੇਸ਼ ਚੰਦਰਾ, ਸਰਬਜੀਤ ਸੋਹੀ, ਰਛਪਾਲ ਹੇਅਰ, ਪਿੰਕੀ ਸਿੰਘ, ਜਸਪਾਲ ਸੰਧੂ, ਮਨਮੋਹਨ ਸਿੰਘ ਰੰਧਾਵਾ ਅਤੇ ਵਰਿੰਦਰ ਅਲੀਸ਼ੇਰ ਆਦਿ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਯੂਨੀਅਨ ਦੇ ਬੁਲਾਰੇ ਟੋਮ ਬ੍ਰਾਊਨ ਅਤੇ ਡੈਰੇਲ ਸਮਿਥ ਨੇ ਆਪਣੀ ਸਾਂਝੀ ਤਕਰੀਰ ਵਿੱਚ ਮਰਹੂਮ ਨੂੰ ਯਾਦ ਕਰਦਿਆਂ ਕਿਹਾ ਕਿ ਮਨਮੀਤ ਦੀ ਹੱਤਿਆ ਮਨੁੱਖਤਾ ਲਈ ਕਾਲੇ ਧੱਬੇ ਵਾਂਗ ਹੈ। ਕੌਂਸਲਰ ਐਂਜਲਾ ਨੇ ਆਪਣੇ ਸੰਬੋਧਨ ‘ਚ ਮਰਹੂਮ ਨੂੰ ਭਾਈਚਾਰੇ ਦਾ ਹੀਰੋ ਦੱਸਦਿਆਂ ਸਮੁੱਚੇ ਪਰਿਵਾਰ ਨਾਲ ਹਮਦਰਦੀ ਜਤਾਈ। ਪਿੰਕੀ ਸਿੰਘ ਨੇ ਮਰਹੂਮ ਨੂੰ ਯਾਦ ਕਰਦਿਆਂ ਕਿਹਾ ਕਿ ਮਨਮੀਤ ਨੌਜ਼ਵਾਨਾਂ ਲਈ ਆਪਣੇ ਵਿਲੱਖਣ ਕਾਰਜਾਂ ਕਰਕੇ ਹਮੇਸ਼ਾਂ ਯਾਦ ਕੀਤਾ ਜਾਵੇਗਾ। ਕੌਂਸਲਰ ਸਟੀਵ ਗ੍ਰਿਫਿਥ ਨੇ ਕਿਹਾ ਕਿ ‘ਮਨਮੀਤ ਦਾ ਸਵਰਗ’ ਹਮੇਸ਼ਾਂ ਉਸਦੀ ਯਾਦ ਨੂੰ ਸਾਡੇ ਦਿਲਾਂ ‘ਚ ਜਿਉਂਦਾ ਰੱਖੇਗਾ। ਗ੍ਰੀਨ ਦੇ ਨਵਦੀਪ ਸਿੰਘ ਨੇ ਭਵਿੱਖ ‘ਚ ਡਰਾਇਵਰਾਂ ਦੀ ਸੁਰੱਖਿਆ ਨੂੰ ਯਕੀਨੀ ਬਨਾਉਂਣ ‘ਤੇ ਜ਼ੋਰ ਦਿੱਤਾ। ਅੰਤ ‘ਚ ਉਮੇਸ਼ ਚੰਦਰਾ, ਸਰਬਜੀਤ ਸੋਹੀ, ਵਰਿੰਦਰ ਅਲੀਸ਼ੇਰ ਆਦਿ ਨੇ ਆਪਣੀਆਂ ਤਕਰੀਰਾਂ ‘ਚ ਮਰਹੂਮ ਨੂੰ ਯਾਦ ਕੀਤਾ ਅਤੇ ਹਾਜ਼ਰੀਨ ਨੂੰ ਜੀ ਆਇਆਂ ਕਿਹਾ। ਦੱਸਣਯੋਗ ਹੈ ਕਿ 28 ਅਕਤੂਬਰ 2016 ਦੀ ਸਵੇਰ ਨੂੰ ਇੱਥੋਂ ਦੇ ਸਥਾਨਕ ਨਿਵਾਸੀ ਐਂਥਨੀ ਉਡਨਹੋਉ ਵਲੋਂ ਮਨਮੀਤ ਅਲੀਸ਼ੇਰ ਨੂੰ ਡਿਊਟੀ ਦੌਰਾਨ ਜਲਣਸ਼ੀਲ ਪਦਾਰਥ ਸੁੱਟ ਜਿਉਦਾ ਸਾੜ ਦਿੱਤਾ ਸੀ ਅਤੇ ਦੋ ਸਾਲ ਦੀ ਲੰਬੀ ਅਦਾਲਤੀ ਕਾਰਵਾਈ ਤੋਂ ਬਾਅਦ ਮਾਣਯੋਗ ਅਦਾਲਤ ਨੇ ਆਰੋਪੀ ਨੂੰ ਦਿਮਾਗੀ ਤੌਰ ਤੇ ਬਿਮਾਰ ਮੰਨਦਿਆਂ ਇਲਾਜ਼ ਲਈ ਭੇਜਿਆ ਸੀ।  ਮਰਹੂਮ ਲਈ ਇੰਨਸਾਫ਼ ਨਾ ਮਿਲਣਾ ਅੱਜ ਵੀ ਸੰਬੰਧਤ ਪਰਿਵਾਰ ਅਤੇ ਸਮੁੱਚੇ ਭਾਈਚਾਰੇ ਲਈ ਚੀਸ ਬਣਕੇ ਰਹਿ ਗਿਆ ਹੈ।

ਰਿਸ਼ੀ ਗੁਲਾਟੀ ਦੀ ਪੁਸਤਕ ਜਿੰਦਗੀ ਅਜੇ ਬਾਕੀ ਹੈ ਲੋਕ ਅਰਪਿਤ..

ਬੀਤੇ ਦਿਨੀਂ ਮੈਲਬੌਰਨ ਦੇ ਉਤਰੀ ਇਲਾਕੇ ਵਿਖੇ ਆਸਟਰੇਲੀਆ ਦੇ ਸ਼ਹਿਰ ਐਡੀਲੇਡ ਚ ਰਹਿਣ ਵਾਲੇ ਪੰਜਾਬੀ ਲੇਖਕ…

ਸ਼ਹੀਦ ਭਗਤ ਸਿੰਘ ਨੂੰ ਭਾਰਤ ਰਤਨ ਦੇਣ ਲਈ ਤਿਵਾੜੀ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ 

ਨਿਊਯਾਰਕ/ਚੰਡੀਗੜ੍ਹ, 26 ਅਕਤੂਬਰ(ਰਾਜ ਗੋਗਨਾ)—ਕਾਂਗਰਸ ਦੇ ਕੌਮੀ ਬੁਲਾਰੇ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼…

 ‘ਸੀਰ ਸੁਸਾਇਟੀ’ ਵੱਲੋਂ ‘ਜੜ੍ਹੀ ਬੂਟੀਆਂ ਦੀ ਝਿੜੀ’ ਤਹਿਤ ਹਰਬਲ ਪ੍ਰਾਜੈਕਟ ਸ਼ੁਰੂ

ਫਰੀਦਕੋਟ 26 ਅਕਤੂਬਰ (ਗੁਰਭੇਜ ਸਿੰਘ ਚੌਹਾਨ) ਪਿਛਲੇ ਪੰਦਰਾਂ ਸਾਲਾਂ ਤੋਂ ਵਾਤਾਵਰਣ ਲਈ ਕੰਮ ਕਰ ਰਹੀ ਸੀਰ…

ਬਿਮਾਰੀਆਂ ਦੀ ਬਹੁਤਾਤ ਅਤੇ ਤੰਦਰੁਸਤੀ ਵਾਲੇ ਜੀਵਨ ਸਬੰਧੀ ਜਾਗਰੂਕਤਾ ਸੈਮੀਨਾਰ

ਫਰੀਦਕੋਟ, 26 ਅਕਤੂਬਰ (ਗੁਰਭੇਜ ਸਿੰਘ ਚੌਹਾਨ) :- ਕੀ, ਕਦੋਂ, ਕਿੱਥੇ, ਕਿੰਨਾ ਅਤੇ ਕਿਉਂ ਖਾ ਰਹੇ ਹਾਂ,…

ਤਿੰਨ ਵਿਧਾਨ ਸਭਾ ਸੀਟਾਂ ਤੇ ਸ਼ਾਨਦਾਰ ਜਿੱਤ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਦਾ ਨਤੀਜਾ:  ਪਵਨ ਦੀਵਾਨ

ਨਿਊਯਾਰਕ/ਚੰਡੀਗੜ੍ਹ 26 ਅਕਤੂਬਰ (ਰਾਜ ਗੋਗਨਾ)— ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਅਤੇ ਪ੍ਰਦੇਸ਼ ਕਾਂਗਰਸ ਜਨਰਲ…