2019 ਦੀਆਂ ਲੋਕ ਸਭਾ ਚੋਣਾਂ ਲਈ ਸਮਰਥਨ ਜੁਟਾਉਣ ਲਈ ਇੰਡੀਅਨ ਓਵਰਸੀਜ ਕਾਂਗਰਸ ਦੀ ਬ੍ਰਹਮਪਟਨ ‘ਚ ਕਨਵੈਨਸ਼ਨ

  • ਮੋਦੀ ਸਰਕਾਰ ‘ਚ ਹਰ ਪੱਖੋਂ ਪਿਛੜਿਆ ਭਾਰਤ: ਡਾ. ਸੈਮ ਪਿਤ੍ਰੋਦਾ

IMG_5056

ਨਿਊਯਾਰਕ/ਬ੍ਰਹਮਪਟਨ, 21 ਨਵੰਬਰ —ਲੋਕ ਸਭਾ ਦੀਆਂ 2019 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਸਥਿਤੀ ਵਿਦੇਸ਼ਾਂ ‘ਚ ਮਜਬੂਤ ਕਰਨ ਅਤੇ ਪਾਰਟੀ ਲਈ ਸਮਰਥਨ ਜੁਟਾਉਣ ਦੀ ਦਿਸ਼ਾ ‘ਚ ਇੰਡੀਅਨ ਓਵਰਸੀਜ ਕਾਂਗਰਸ ਦੇ ਪ੍ਰਧਾਨ ਡਾ. ਸੈਮ ਪਿਤ੍ਰੋਦਾ ਵੱਲੋਂ ਕੈਨੇਡਾ ਦੇ ਬ੍ਰਹਮਪਟਨ ‘ਚ ਕਨਵੈਨਸ਼ਨ ਕੀਤੀ ਗਈ, ਜਿਸਦੀ ਅਗਵਾਈ ਪ੍ਰਧਾਨ ਇੰਡੀਅਨ ਓਵਰਸੀਜ ਕਾਂਗਰਸ (ਕੈਨੇਡਾ) ਅਮਰਪ੍ਰੀਤ ਸਿੰਘ ਔਲਖ ਨੇ ਕੀਤਾ।

ਕਨਵੈਨਸ਼ਨ ਦਾ ਉਦੇਸ਼ ਮੁੱਖ ਤੌਰ ‘ਤੇ 2019 ਦੀਆਂ ਲੋਕ ਸਭਾ ਚੋਣਾਂ ਵਾਸਤੇ ਐਨਆਰਆਈ ਸਮਾਜ ਦਾ ਸਮਰਥਨ ਜੁਟਾਉਣਾ ਰਿਹਾ। ਪਿਤ੍ਰੋਦਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਦੌਰਾਨ ਦੇਸ਼ ਆਰਥਿਕ, ਸਮਾਜਿਕ ਤੇ ਰਾਜਨੀਤਿਕ ਪੱਖੋਂ ਪਿਛੜਦਾ ਜਾ ਰਿਹਾ ਹੈ। ਇਸ ਲੜੀ ਹੇਠ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਮਜਬੂਤ ਕਰਨ ਵਾਸਤੇ ਉੱਤਰੀ ਅਮਰੀਕਾ ਦੇ ਵੱਖੋਂ ਵੱਖ ਸ਼ਹਿਰਾਂ ‘ਚ ਕਨਵੈਨਸ਼ਨ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਵੇਲੇ ਦੇਸ਼ ਸਰਵਪੱਖੀ ਵਿਕਾਸ ਕਰ ਰਿਹਾ ਸੀ, ਪਰ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਨੇ ਕਈ ਪੱਖਾਂ ਤੋਂ ਦੇਸ਼ ਨੂੰ ਪਛਾੜ ਦਿੱਤਾ ਹੈ।

ਇਸ ਦੌਰਾਨ ਅਮਰਪ੍ਰੀਤ ਔਲਖ ਨੇ ਡਾ. ਪਿਤ੍ਰੋਦਾ ਨੂੰ ਭਰੋਸਾ ਦਿੱਤਾ ਕਿ ਐਨਆਰਆਈ ਵਰਗ ਕਾਂਗਰਸ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਆਉਂਦੀਆਂ 2019 ਚੋਣਾਂ ‘ਚ ਪਾਰਟੀ ਨੂੰ ਜਿੱਤ ਦਿਲਾਏਗਾ, ਤਾਂ ਜੋ ਦੇਸ਼ ਨੂੰ ਮੁੜ ਤੋਂ ਤਰੱਕੀ ਦੀ ਰਾਹ ‘ਤੇ ਚਲਾਇਆ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਐਮਪੀ ਰਮੇਸ਼ ਸੰਘਾ, ਐਮਪੀ ਅਮਰਜੋਤ ਸੰਧੂ, ਐਮਪੀ ਦੀਪਕ ਅਨੰਦ, ਜਸਟਿਸ ਇਰਵਿੰਗ ਆਂਦ੍ਰੇ ਸੁਪੀਰਿਅਰ ਕੋਰਟ ਜਜ, ਗੁਰਬਖਸ਼ ਭੱਟੀ, ਜਸਬੀਰ ਭੱਟੀ, ਹਰਪਾਲ ਬੈਂਸ, ਗੁਰਦੀਪ ਝੱਜ, ਸਰਵਜੀਤ ਖੰਗੂੜਾ, ਗੁਰਸੇਵਕ ਢਿਲੋਂ, ਪਰਮਿੰਦਰ ਢਿਲੋਂ, ਰਣਜੋਧ ਸਿੱਧੂ, ਗੁਰਵਿੰਦਰ ਥਿੰਦ, ਕੁਲਦੀਪ ਜੋਸ਼ਨ, ਰਾਣਾ ਉੱਪਲ, ਸੰਨੀ ਸ਼ੇਰਗਿੱਲ, ਸੁਖਦੇਵ ਮਾਂਗਟ, ਰਾਕੇਸ਼ ਓਹਰੀ, ਗੁਰਬਖਸ਼ ਮੋਹਨਪੁਰ, ਭੁਪਿੰਦਰ ਗਰੇਵਾਲ, ਰੀਤ ਮੋਹਿੰਦਰ ਵੀ ਮੌਜੂਦ ਰਹੇ।

Welcome to Punjabi Akhbar

Install Punjabi Akhbar
×
Enable Notifications    OK No thanks