ਪੰਜਾਬੀ ਫ਼ਿਲਮ ‘ਸੰਨ ਆਫ਼ ਮਨਜੀਤ ਸਿੰਘ’ ਫ਼ਿਲਮ ਦੇ ਟਰੇਲਰ ਨੂੰ ਭਰਵਾਂ ਹੁੰਗਾਰਾਂ

ਬਰਨਾਲਾ – ਨਿਰਮਾਤਾ ਕਪਿਲ ਸ਼ਰਮਾ ਤੇ ਸੁਮੀਤ ਸਿੰਘ ਦੀ 12 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ‘ਸੰਨ…

ਗੁਰਦੁਆਰਾ ਕਲਗੀਧਰ ਹੁਸ਼ਿਆਰਪੁਰ ਵਿਖੇ ਸਿੰਘ ਸਭਾ ਲਹਿਰ ਸਥਾਪਨਾ ਦਿਵਸ ਨੂੰ ਸਮਰਪਿਤ ਸੈਮੀਨਾਰ ਭਲ਼ਕੇ

ਸਿੰਘ ਸਭਾ ਲਹਿਰ ਸਥਾਪਨਾ ਦਿਵਸ ਸਬੰਧੀ ਸਾਲਾਨਾ ਪ੍ਰੋਗਰਾਮ ਪੰਥਕ ਤਾਲਮੇਲ ਸੰਗਠਨ ਵਲੋਂ ਇਸ ਵਾਰ ਗੁਰਦੁਆਰਾ ਕਲਗੀਧਰ…

ਇੰਡੋਨੇਸ਼ੀਆ ਵਿਖੇ ਸਥਾਪਿਤ ਤਿੰਨੋ ਗੁਰਦੁਆਰਾ ਸਾਹਿਬ ਸੁਰੱਖਿਆਤ-ਟੀ ਸੁਨਾਮੀ ਕਾਫੀ ਦੂਰ ਆਈ

ਆਕਲੈਂਡ 29 ਸਤੰਬਰ  – ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਖੇ ਇਸ ਵੇਲੇ ਤਿੰਨ ਗੁਰਦੁਆਰਾ ਸਾਹਿਬ ਸਥਾਪਿਤ ਹਨ। ਜਿਨ੍ਹਾਂ ਵਿਚ ਗੁਰਦੁਆਰਾ ਪਾਸਰ ਬਾਰੂ, ਗੁਰਦੁਆਰਾ ਜਾਇਆਸਨ ਤੰਨਯੰਗ ਪਰੀਓਕ ਅਤੇ ਗੁਰਦੁਆਰਾ ਸਲਾਤਨ ਹੈ। ਇਹ ਤਿੰਨੋ ਗੁਰਦੁਆਰਾ ਸਾਹਿਬ ਜਕਾਰਤਾ ਵਿਖੇ ਹੀ ਪੈਂਦ ਹਨ। ਬੀਤੇ ਕੱਲ੍ਹ ਆਈ ਟੀ ਸੁਨਾਮੀ ਅਤੇ ਭੁਚਾਲ (7.5) ਇਥੋਂ ਕਾਫੀ ਦੂਰ ਸੂਲਾਵਸੀ ਵਿਖੇ ਆਈ ਸੀ ਜਿਸ ਕਰਕੇ ਤਿੰਨੋ ਗੁਰਦੁਆਰਾ ਸਾਹਿਬ ਸਹੀ ਸਲਾਮਤ ਹੈ। ਗਿਆਨੀ ਜਗਮੀਤ ਸਿੰਘ ਤੇ ਭਾਈਬਚਿਤਰ ਸਿੰਘ ਨੇ ਗੁਰਦੁਆਰਾ ਪਾਸਰ ਬਾਰੂ ਤੋਂ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਥੇ 700 ਤੋਂ 00 ਦੇ ਕਰੀਬ ਸਿੱਖ ਪਰਿਵਾਰ ਹਨ। ਸਿੰਧੀ ਲੋਕਾਂ ਦੇ ਵੀ 1500 ਦੇ ਕਰੀਬ ਪਰਿਵਾਰ ਹਨ। ਗੁਰਦੁਆਰਾ ਪਾਸਰ ਬਾਰੂ ਸੰਗਤਾਂ ਵਾਸਤੇ ਸੈਂਟਰਲਸਥਾਨ ਹੈ ਇਥੇ ਰੋਜ਼ਾਨਾ ਆਸਾ ਦੀ ਵਾਰ ਦਾ ਕੀਰਤਨ, ਹਰ ਰੋਜ਼ ਲੰਗਰ ਤਿਆਰ ਹੁੰਦਾ ਹੈ। ਹਫਤਾਵਾਰੀ ਐਤਵਾਰ ਸਵੇਰੇ ਹੁੰਦਾ ਹੈ। ਇਹ ਗੁਰਦੁਆਰਾ ਸਾਹਿਬ 62 ਸਾਲ ਦੇ ਕਰੀਬ ਪੁਰਾਣਾ ਹੈ। ਸੈਰ ਸਪਾਟੇ ਵਾਲੇ ਲੋਕ ਇਥੇ ਅਕਸਰ ਮੱਥਾ ਟੇਕਣ ਆਉਂਦੇ ਹਨ ਅਤੇ ਗੁਰੂ ਕਾਲੰਗਰ ਛਕ ਕੇ ਜਾਂਦੇ ਹਨ। ਇੰਡੋਨੇਸ਼ੀਆ ਦੇ ਵਿਚ ਹੋਰ ਥਾਵਾਂ ਜਿਵੇਂ ਮਿਡਾਨ ਵਿਖੇ ਵੀ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ  ਸਥਾਪਿਤ ਹਨ ਕੁੱਲ ਮਿਲਾ ਕੇ 9-10 ਗੁਰਦੁਆਰਾ ਸਾਹਿਬ ਇਥੇ ਸਥਾਪਿਤ ਹਨ। ਇਥੇ ਵੀ ਪੰਜਾਬੀਆਂ ਦੀ ਤੀਜੀ ਪੀੜ੍ਹੀ ਚੱਲ ਰਹੀ ਹੈ।

”ਕਿਉਂ ਭੰਡਦੇ ਪੰਜਾਬੀਓ ਪੰਜਾਬਣਾ…ਕਿਸੇ ਦੀ ਉਹ ਵੀ ਧੀ ਲਗਦੀ”

ਗਾਇਕ ਦੀਪਾ ਡੁਮੇਲੀ ਨਿਊਜ਼ੀਲੈਂਡ ਦਾ ਸੁਨੇਹੇ ਭਰਿਆ ਨਵਾਂ ਗੀਤ ‘ਧੀ ਪੰਜਾਬ ਦੀ’ ਰਿਲੀਜ਼ ਆਕਲੈਂਡ 29 ਸਤੰਬਰ  -ਅੱਜਕਲ੍ਹ ਪੰਜਾਬੀ ਗਾਇਕੀ ਦੇ ਪਿੜ ਦੇ ਵਿਚ ਸਭਿਅਕ ਅਤੇ ਅਸਭਿਅਕ ਗੀਤ ਵਿਸ਼ਵ ਭਰ ਦੇ ਸਰੋਤਿਆਂ  ਨੂੰ ਇੰਟਰਨੈਟ ਜ਼ਰੀਏ ਪੂਰਾ ਹੱਕ  ਦਿੰਦੇ ਹਨ ਕਿ ਕਿਹੜੇ ਗੀਤ ਨੂੰ ਪਸੰਦ ਕਰਨਾ ਹੈ ਅਤੇ ਅੱਗੇ ਸਾਂਝੇਕਰਨਾ ਹੈ।ਜੇਕਰ ਇਕ ਚੰਗੇ ਗੀਤ ਦੇ ਬੋਲ, ਗਵੱਈਏ ਦੀ ਆਵਾਜ਼ ਅਤੇ ਸੰਗੀਤਕ ਸੁਰਾਂ ਦੀਆਂ ਤਰੰਗਾ ਅਤੇ ਨਰੋਆ ਤੇ ਸਮਾਜ ਸੁਧਾਰਿਕ ਸੁਨੇਹਾ ਲੈ ਕੇ ਸਰੋਤਿਆਂ ਦੀ ਕਚਹਿਰੀ ਅਪੜਨ ਤਾਂ ਪਹਿਲੀ ਪੇਸ਼ੀ ਫੈਸਲਾ ਉਸ ਗੀਤ ਦੇ ਹੱਕ ਵਿਚ ਜਾਵੇਗਾ।ਨਿਊਜ਼ੀਲੈਂਡ ਵਸਦੇਇਕ ਪੰਜਾਬੀ ਗਾਇਕ ਦੀਪਾ ਡੁਮੇਲੀ ਨੇ ਕਾਫੀ ਵਕਫੇ ਬਾਅਦ ਅੱਜ ਇਕ ਅਜਿਹਾ ਹੀ ਸਾਰਥਿਕ ਗੀਤ ‘ਧੀ ਪੰਜਾਬ ਦੀ’ ਸਿਰਲੇਖ ਹੇਠ ਸਤਿਕਾਰਤ ਸਰੋਤਿਆਂ ਦੀ ਹਾਜ਼ਰੀ ਵਿਚ ਰਿਲੀਜ਼ ਕੀਤਾ। ਗੀਤ ਦੀ ਸਥਾਈ ‘ਕਿਉਂ ਭੰਡਦੇ ਪੰਜਾਬੀਓ ਪੰਜਾਬਣਾਂ, ਕਿਸੇ ਦੀ ਉਹ ਵੀ ਧੀਲਗਦੀ” ਆਪਣੇ ਆਪ ਵਿਚ ਇਕ ਹਲੂਣਾ ਭਰਿਆ ਸੁਨੇਹਾ ਪੇਸ਼ ਕਰਦਾ ਹੈ। ਗੀਤ ਦੀ ਕਹਾਣੀ ਇਕ ਪੰਜਾਬੀ ਕੁੜੀ ਨੂੰ ਵਿਦੇਸ਼ਾਂ ਦੇ ਵਿਚ ਪੰਜਾਬੀ ਮੁੰਡਿਆਂ ਵੱਲੋਂ ਰਾਹ-ਵਾਟੇ ਛੇੜੇ ਜਾਣ ਦੀ ਘਟਨਾ ਦੁਆਲੇ ਘੁਮੰਦੀ ਹੈ। ਵਿਦਿਆਰਥੀ ਵੀਜ਼ੇ ਉਤੇ ਆਈ ਪੰਜਾਬੀ ਕੁੜੀ ਨੂੰ ਰੋਜ਼ਮਰਾਜ਼ਿੰਦਗੀ ਵਿਚ ਕਿਵੇਂ-ਕਿਵੇਂ ਦੇ ਹਾਲਤਾਂ ਨਾਲ ਦੋ-ਚਾਰ ਹੋਣਾ ਪੈਂਦਾ ਹੈ, ਵਧੀਆ ਫਿਲਮਾਇਆ ਗਿਆ ਹੈ। ਦੋ ਮੁੰਡਿਆਂ ਵੱਲੋਂ ਪਹਿਲਾਂ ਇਕ ਕੁੜੀ ਨੂੰ ਮਜ਼ਾਕ ਕਰਨ ਦੀ ਤਿਆਰੀ ਅਤੇ ਬਾਅਦ ਵਿਚ ਉਹੀ ਕੁੜੀ ਨਾਲ ਬੈਠੇ ਦੋਸਤ ਦੀ ਚਚੇਰੀ ਭੈਣ ਨਿਕਲ ਆਉਣ ਕਾਰਨ ਦੂਸਰੇਦੋਸਤ ਨੂੰ ਡਾਂਟਣਾ ਅਤੇ ਗੀਤ ਦੇ ਅੰਤ ਵਿਚ ਮੁੰਡਿਆਂ ਵੱਲੋਂ ਅਹਿਸਾਸ ਕਰਨਾ ਕਿ ਉਹ ਅੱਗੇ ਤੋਂ ਕਿਸੀ ਦੀ ਧੀ-ਭੈਣ ਨੂੰ ਨਹੀਂ ਛੇੜਨਗੇ, ਇਸ ਗੀਤ ਦਾ ਮੁੱਖ ਸਾਰਅੰਸ਼ ਹੈ। ਤੇਜ ਲੈਅ ਵਿਚ ਗਾਇਆ ਗੀਤ ਸੰਗੀਤਕ ਸੁਰਾਂ ਉਤਾਂਹ ਉਠਾਈ ਰੱਖਦਾ ਹੈ ਪਰ ਥੱਲੇ ਲੁਕਿਆ ਸੁਨੇਹਾਵੀ ਪੂਰਾ ਦਿਲ-ਦਿਮਾਗ ਤੱਕ ਪੁੱਜਦਾ ਕਰਦਾ ਹੈ। ਗੋਇਲ ਮਿਊਜ਼ਕ ਕੰਪਨੀ ਦੀ ਇਸ ਪੇਸ਼ਕਸ਼ ਵਿਚ ਵੀਡਓ ਡਾਇਰੈਕਸ਼ਨ ਅਤੇ ਗੀਤ ਸੋਨੂੰ ਢਿੱਲੋਂ ਦਾ ਹੈ, ਸੰਗੀਤ ਅਮਦਾਦ ਅਲੀ ਦਾ ਅਤੇ ਵੀਡੀਓ ਫਿਲਮਾਂਕਣ ਵਿਚ ਰਜਨੀ ਸ਼ਰਮਾ ਅਤੇ ਉਸਦੀ ਟੀਮ ਦਾ ਵਿਸ਼ੇਸ਼ ਯੋਗਦਾਨਰਿਹਾ। ਸਮਾਰੋਹ ਵਿਚ ਗੀਤ ਦਾ ਵੀਡੀਓ ਵੱਡੀ ਸਕਰੀਨ ਉਤੇ ਚਲਾਇਆ ਗਿਆ ਅਤੇ ਫਿਰ ਸਾਰਿਆਂ ਨੇ ਰਸਮੀ ਤੌਰ ਉਤੇ ਗੀਤ ਨੂੰ ਪੋਸਟਰ ਰਾਹੀਂ ਰਿਲੀਜ ਕੀਤਾ। ਇਸ ਉਦਮ ਲਈ ਨਿਊਜ਼ੀਲੈਂਡ ਦੇ ਗਾਇਕ ਦੀਪਾ ਡੁਮੇਲੀ ਨੂੰ ਉਥੇ ਪੁੱਜੇ ਸਾਰੇ ਲੋਕਾਂ ਨੇ ਵਧਾਈ ਦਿੱਤੀ ਜਿਨ੍ਹਾਂ ਵਿਚ ਅੰਤਰਰਾਸ਼ਟਰੀ ਗਾਇਕ ਹਰਦੇਵ ਮਾਹੀਨੰਗਲ, ਗਾਇਕ ਸੱਤਾ ਵੈਰੋਵਾਲੀਆ, ਰਘਬੀਰ ਸਿੰਘ ਜੇ.ਪੀ., ਰੇਡੀਓ ਤਰਾਨਾ ਪੇਸ਼ਕਾਰ ਸ. ਨਿਰਮਲਜੀਤ ਸਿੰਘਗਹੂਣੀਆਂ, ਰੇਡੀਓ ਸਪਾਈਸ ਤੋਂ ਸ. ਪਰਮਿੰਦਰ ਸਿੰਘ , ਸ. ਨਵਤੇਜ ਸਿੰਘ ਰੰਧਾਵਾ, ਅਦਾਰਾ ਕੂਕ ਸਮਾਚਾਰ ਤੋਂ ਸ. ਅਮਰਜੀਤ ਸਿੰਘ, ਸ. ਅਜੀਤਪਾਲ ਸਿੰਘ ਸੈਣੀ, ਸ੍ਰੀ ਅਮਿੱਤ ਸੂਦ, ਸ. ਗੁਰਪ੍ਰੀਤ ਸਿੰਘ ਕੰਦੋਲਾ, ਹਰਵਿੰਦਰ ਸਿੰਘ ਬਸਰਾ, ਸਤਨਾਮ ਸਿੰਘ ਡੀ.ਜੇ.ਹੈਮਿਲਟਨ ਤੋਂ ਹਰਜੀਤ ਕੌਰ, ਰਜਨੀ ਸ਼ਰਮਾ ਅਤੇ ਹੋਰ ਕਈ ਲੋਕ ਹਾਜ਼ਿਰ ਸਨ।

‘ਸੀਰ’ ਨੇ ਵਾਤਾਵਰਣ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ

– ਰਾਜ ਪੱਧਰੀ ਪੰਛੀਆਂ ਦੀ ਫੋਟੋ ਪ੍ਰਦਰਸ਼ਨੀ ਯਾਦਗਾਰੀ ਹੋ ਨਿੱਬੜੀ – ਪੰਜਾਬ, ਹਰਿਆਣਾ ਤੇ ਚੰਡੀਗੜ ਦੇ…

ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ

ਨਿਊਯਾਰਕ /ਲੁਧਿਆਣਾ 28 ਸਤੰਬਰ — ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 111ਵੇਂ ਜਨਮ ਦਿਹਾੜੇ ਮੌਕੇ ਕਾਂਗਰਸ ਵਲੋਂ ਉਨ੍ਹਾਂ…

ਕੈਲੀਫੋਰਨੀਅਾ ਦੀ ਪੰਜਾਬ ਮੇਲ ਪੰਜਾਬੀ ਅਖਬਾਰ ਨੂੰ ਮਹੀਨੇ ਦਾ ਸਰਵਉੱਤਮ ‘ਸਮਾਲ ਬਿਜ਼ਨੈਸ’ ਐਲਾਨਿਆ

ਸੈਕਰਾਮੈਂਟੋ, 28 ਸਤੰਬਰ — ਬੀਤੇ ਦਿਨ ਸੈਕਰਾਮੈਂਟੋ ਤੋਂ ਛੱਪਦੀ ਪੰਜਾਬੀਆਂ ਦੀ ਹਰਮਨ ਪਿਆਰੀ ਅਖ਼ਬਾਰ ਪੰਜਾਬ ਮੇਲ…

ਆਸਟ੍ਰੇਲੀਆ ਦੀ ਲੇਬਰ ਪਾਰਟੀ ਦੇ ਇਮੀਗ੍ਰੇਸ਼ਨ ਸ਼ੈੱਡੋਂ ਮੰਤਰੀ ਮਾਨਯੋਗ ਸ਼ੇਨ ਨਿਊਮੰਨ ਰੂਬਰੂ

ਐਡੀਲੇਡ ਤੋਂ ਤਕਰੀਬਨ ਤਿੰਨ ਕੁ ਵਰ੍ਹੇ ਪਹਿਲਾਂ ਉੱਠੀ ਇਕ ਆਵਾਜ਼ ਹੁਣ ਆਸਟ੍ਰੇਲੀਅਨ ਪਾਰਲੀਮੈਂਟ ਤੱਕ ਗੂੰਜਣ ਲੱਗੀ…

ਸ਼ਹਿਜਾਦਾ ਘਟਨਾ ਨੇ ਪੁਲਿਸ ਦੇ ਅਕਸ਼ ਨੂੰ ਠੇਸ ਪਹੁੰਚਾਈ ਤੇ ਰਾਜ ਸਰਕਾਰ ਦਾ ਸਿਰ ਨੀਵਾਂ ਕੀਤਾ

ਦੁਨੀਆਂ ਦਾ ਧੁਰਾ ਔਰਤ ਪੰਜਾਬ ‘ਚ ਅਬਲਾ ਹੈ, ਇਹ ਤੱਥ ਰਾਜ ਦੀ ਪੁਲਿਸ ਵੱਲੋਂ ਗੁਲਾਮ ਭਾਰਤ…

ਸਸਪੈਂਸ ਤੇ ਡਰ ਨਾਲ ਭਰਪੂਰ ‘ਤੁਮਬਾਡ’ ਦਾ ਟਰੇਲਰ ਹੋਇਆ ਰਿਲੀਜ਼ 

ਤੁਮਬਾਡ’ ਦੇ ਨਿਰਮਾਤਾਵਾਂ ਨੇ ਫਿਲਮ ਦਾ ਟਰੇਲਰ ਅੱਜ ਰਿਲੀਜ਼ ਕਰ ਦਿੱਤਾ ਹੈ। ਇਹ ਟਰੇਲਰ ਡਰ ਅਤੇ…